05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਫ਼ਤਿਹਾਬਾਦ ’ ਚ ਆਂਗਣਵਾੜੀ ਵਰਕਰਾਂ ਵਲੋਂ ਮਿੰਨੀ ਸਕੱਤਰੇਤ ਵਿਖੇ ਵਿਰੋਧ ਪ੍ਰਦਰਸ਼ਨ

ਫ਼ਤਿਹਾਬਾਦ, 5 ਅਗਸਤ (ਹਰਬੰਸ ਸਿੰਘ ਮੰਡੇਰ)- ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ਼ ਯੂਨੀਅਨ ਵਲੋਂ ਸੈਂਕੜੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ ਵਿਖੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਔਰਤਾਂ ਨੇ ਸਰਕਾਰ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਡਿਪਟੀ ਕਮਿਸ਼ਨਰ ਦੇ ਨਾਂਅ ਮਹਿਲਾ ਵਿਕਾਸ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ।

Ad Position 21
No active advertisement
ਆਂਗਣਵਾੜੀ ਵਰਕਰ ਅਤੇ ਹੈਲਪਰ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਅੱਗੇ ਧਰਨਾ ਦਿੰਦੇ ਹੋਏ। ਤਸਵੀਰ : ਹਰਬੰਸ ਸਿੰਘ ਮੰਡੇਰ 06-08-2026
ਫ਼ਤਿਹਾਬਾਦ, 5 ਅਗਸਤ (ਹਰਬੰਸ ਸਿੰਘ ਮੰਡੇਰ)- ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ਼ ਯੂਨੀਅਨ ਵਲੋਂ ਸੈਂਕੜੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ ਵਿਖੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਔਰਤਾਂ ਨੇ ਸਰਕਾਰ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਡਿਪਟੀ ਕਮਿਸ਼ਨਰ ਦੇ ਨਾਂਅ ਮਹਿਲਾ ਵਿਕਾਸ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ। ਪ੍ਰਦਰਸ਼ਨ ਦੀ ਅਗਵਾਈ ਪ੍ਰਮੁੱਖ ਯੂਨੀਅਨ ਆਗੂ ਸੁਨੀਤਾ ਝਲਨੀਆ, ਦਮਯੰਤੀ, ਸੁਨੀਲ, ਬੇਗਰਾਜ, ਸੰਦੀਪ, ਅੰਜੂ, ਕਿਰਨ, ਮੰਜੂ ਅਤੇ ਕਵਿਤਾ ਨੇ ਕਈ ਅਧਿਕਾਰੀਆਂ ਨਾਲ ਕੀਤੀ। ਸੰਬੋਧਨ ਕਰਦਿਆਂ ਸੁਨੀਤਾ ਝਲਨੀਆ ਅਤੇ ਬੇਗਰਾਜ ਨੇ ਕਿਹਾ ਕਿ ਵਿਭਾਗ ਤੇ ਸਰਕਾਰ ਲਗਾਤਾਰ ਸਿਰਫ਼ ਭਰੋਸੇ ਦੇ ਕੇ ਟਾਲ-ਮਟੋਲ ਦੀ ਨੀਤੀ ਅਪਣਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਵਲੋਂ ਮੰਗਾਂ ਨੂੰ ਜਲਦੀ ਹੱਲ ਨਹੀਂ ਕਰਵਾਇਆ ਗਿਆ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ। ਯੂਨੀਅਨ ਨੇ ਐਲਾਨ ਕੀਤਾ ਕਿ 10 ਅਗਸਤ ਨੂੰ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਅਤੇ ਗ੍ਰਿਫ਼ਤਾਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 14 ਅਗਸਤ ਨੂੰ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ ਦੀ ਰਿਹਾਇਸ਼ ਦਾ ਘਿਰਾਓ ਕਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸਤੰਬਰ 2025 ਤੋਂ ਜੁਲਾਈ 2026 ਤੱਕ ਦਾ ਕੇਂਦਰੀ ਯੋਜਨਾ ਮਾਣ ਭੱਤਾ ਤੁਰੰਤ ਜਾਰੀ ਕੀਤਾ ਜਾਵੇ, ਜੂਨ 2025 ਤੋਂ ਜੂਨ 2026 ਤੱਕ ਦਾ ਬਕਾਇਆ ਸੀ.ਬੀ. ਫੰਡ ਸਮੇਤ ਅਕਤੂਬਰ 2025 ਤੱਕ ਦਾ ਫੋਨ ਰੀਚਾਰਜ ਭੱਤਾ ਖਾਤਿਆਂ ’ਚ ਜਮ੍ਹਾਂ ਕੀਤਾ ਜਾਵੇ, ਪੋਸ਼ਣ, ਸਿੱਖਿਆ ਤੇ ਸਿਖਲਾਈ ਲਈ ਬਕਾਇਆ ਮਾਣਮੱਤਾ ਪ੍ਰਤੀ ਵਰਕਰ 450 ਦੀ ਦਰ ਨਾਲ ਦਿੱਤਾ ਜਾਵੇ। ਇਸ ਤੋਂ ਇਲਾਵਾ 8 ਦਸੰਬਰ 2022 ਤੋਂ 4 ਅਪ੍ਰੈਲ 2023 ਤੱਕ ਹੜਤਾਲ ਲਈ ਬਾਕੀ 4 ਸਰਕਲਾਂ ਲਈ ਬਕਾਇਆ ਮਾਣਮੱਤਾ ਜਾਰੀ ਕੀਤਾ ਜਾਵੇ, ਜੁਲਾਈ 2025 ਤੋਂ ਹੁਣ ਤੱਕ ਪੋਸ਼ਣ ਫ਼ੰਡ ਤੇ ਜੁਲਾਈ 2024 ਤੋਂ ਬਕਾਇਆ ਮਜ਼ਦੂਰ ਭੁਗਤਾਨ ਪ੍ਰਦਾਨ ਕੀਤੇ ਜਾਣ। ਉਨ੍ਹਾਂ ਕਿਹਾ ਕਿ 3 ਸਾਲਾਂ ਤੋਂ ਬਿਨਾਂ ਅਦਾਇਗੀ ਕੀਤੇ ਵਰਦੀ ਭੁਗਤਾਨ ਜਾਰੀ ਕੀਤੇ ਜਾਣੇ ਚਾਹੀਦੇ ਹਨ। ਰਤੀਆ ਬਲਾਕ ’ਚ 14 ਵਰਕਰਾਂ ਦਾ ਰੋਕਿਆ ਗਿਆ 50 ਪ੍ਰਤੀਸ਼ਤ ਹੜਤਾਲ ਮਾਣਮੱਤਾ ਜਾਰੀ ਕੀਤਾ ਜਾਣਾ ਚਾਹੀਦਾ ਹੈ ਅਤੇ ਪਿੰਡ ਦੇ ਕੇਂਦਰਾਂ ਲਈ ਸਿੰਗਲ ਮੈਨੇਜਮੈਂਟ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ 1 ਅਗਸਤ ਤੋਂ ਆਨਲਾਈਨ ਕੰਮ ਬੰਦ ਕਰ ਦਿੱਤਾ ਗਿਆ ਹੈ ਅਤੇ ਇਹ ਸੰਘਰਸ਼ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ , ਮਜ਼ਦੂਰਾਂ ਦੀਆਂ ਮੰਗਾਂ ਦੀ ਪੂਰਤੀ ਲਈ ਬੀਕੇਈ ਵਲੋਂ ਪ੍ਰਦਰਸ਼ਨ ਅਗਲੀ ਖ਼ਬਰ ਟੋਹਾਣਾ ਕੋਰਟ ਪਾਰਕਿੰਗ ’ ਚ ਇਲੈੱਕਟ੍ਰਿਕ ਸਕੂਟੀ ਨੂੰ ਲੱਗੀ ਅੱਗ , ਵਕੀਲਾਂ ਦੀ ਸੂਝ - ਬੂਝ ਨਾਲ ਵੱਡਾ ਹਾਦਸਾ ਟਲਿਆ
Ad Position 24
No active advertisement