ਸਕਰੀਨ ਟਾਈਮ ਵਧੀਆ...
ਆਧੁਨਿਕ ਯੁੱਗ ਵਿਚ ਮੋਬਾਈਲ ਫੋਨ, ਸੋਸ਼ਲ ਮੀਡੀਆ ਅਤੇ ਹੋਰ ਡਿਜੀਟਲ ਸਕਰੀਨਾਂ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਈਆਂ ਹਨ | ਖ਼ਾਸ ਤੌਰ 'ਤੇ ਬੱਚੇ ਅਤੇ ਨੌਜਵਾਨ ਬਹੁਤਾ ਸਮਾਂ ਇਨ੍ਹਾਂ ਵਿਚ ਰੁੱਝੇ ਰਹਿੰਦੇ ਹਨ, ਜਿਸ ਉਮਰ ਵਿਚ ਉਨ੍ਹਾਂ ਨੂੰ ਮੈਦਾਨਾਂ ਵਿਚ ਖੇਡਣਾ, ਕਿਤਾਬਾਂ ਪੜ੍ਹਨੀਆਂ ਅਤੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ, ਉਹ ਇਸ ਵਰਚੁਅਲ ਦੁਨੀਆ ਦੇ ਅਡੰਬਰਾਂ ਵਿਚ ਫਸੇ ਹੋਏ ਹਨ | ਸਕਰੀਨ ਟਾਈਮ ਵਧ ਰਿਹਾ ਹੈ, ਪਰ ਬਚਪਨ ਦਾ ਕੁਦਰਤੀ ਰੰਗ ਹੌਲੀ-ਹੌਲੀ ਘਟਦਾ ਜਾ ਰਿਹਾ ਹੈ | ਇਹ ਸਮੱਸਿਆ ਸਿਰਫ਼ ਬੱਚਿਆਂ ਦੀ ਹੀ ਨਹੀਂ, ਸਗੋਂ ਨੌਜਵਾਨ ਪੀੜ੍ਹੀ ਦੀ ਵੀ ਹੈ | ਕਈ ਨੌਜਵਾਨ ਸੋਸ਼ਲ ਮੀਡੀਆ ਦੀ ਦੁਨੀਆ ਵਿਚ ਇੰਨੇ ਰੁੱਝੇ ਹੋਏ ਹਨ ਕਿ ਅਸਲ ਜ਼ਿੰਦਗੀ ਦੇ ਰਿਸ਼ਤੇ ਅਤੇ ਪੜ੍ਹਾਈ ਸਭ ਪਿੱਛੇ ਰਹਿ ਰਿਹਾ ਹੈ | ਇਸ ਕਰਕੇ ਸਾਨੂੰ ਟੈਕਨਾਲੋਜੀ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਟੈਕਨਾਲੋਜੀ ਨੂੰ ਸਾਡੀ ਜ਼ਿੰਦਗੀ ਨੂੰ ਨਿਯੰਤਰਿਤ ਨਹੀਂ ਕਰਨ ਦੇਣਾ ਚਾਹੀਦਾ | ਮੇਰੇ ਅਨੁਸਾਰ ਬਚਪਨ ਸਕਰੀਨ ਵਿਚ ਨਹੀਂ, ਸਗੋਂ ਜੀਵਨ ਦੇ ਅਸਲ ਤਜਰਬਿਆਂ ਵਿਚ ਖਿੜਨਾ ਚਾਹੀਦਾ ਹੈ |]
-ਜਸ਼ਨਪ੍ਰੀਤ ਕੌਰ, ਸਰਹਿੰਦ |
ਵਾਤਾਵਰਨ ਦੀ ਸੰਭਾਲ
ਵਾਤਾਵਰਨ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹੈ | ਸਾਨੂੰ ਜਿਊਣ ਲਈ ਸਾਫ਼ ਹਵਾ, ਪਾਣੀ ਅਤੇ ਹਰਿਆਲੀ ਦੀ ਲੋੜ ਹੈ | ਪਰ ਅੱਜ ਦੇ ਸਮੇਂ ਵਿਚ ਵਧਦਾ ਪ੍ਰਦੂਸ਼ਣ ਰੁੱਖਾਂ ਦੀ ਕਟਾਈ ਅਤੇ ਪਲਾਸਟਿਕ ਦੀ ਵਧ ਵਰਤੋਂ ਹੁੰਦੀ ਹੈ, ਜੋ ਕਿ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਹੀ ਹੈ | ਵਾਤਾਵਰਨ ਦੀ ਰੱਖਿਆ ਲਈ ਸਾਨੂੰ ਵਧ ਤੋਂ ਵਧ ਰੁੱਖ ਲਗਾਉਣੇ ਅਤੇ ਪਾਣੀ ਦੀ ਸਹੀ ਸਮੇਂ ਤੇ ਬੱਚਤ ਕਰਨੀ ਚਾਹੀਦੀ ਹੈ | ਪਲਾਸਟਿਕ ਦੀ ਵਰਤੋਂ ਵੀ ਘੱਟ ਕਰਨੀ ਚਾਹੀਦੀ ਹੈ, ਤਾਂ ਜੋ ਵਾਤਾਵਰਨ ਸਾਫ਼ ਤੇ ਸਿਹਤਮੰਦ ਰਹੇ | ਸਾਨੂੰ ਹਰ ਵਿਅਕਤੀ ਨੂੰ ਆਪਣੀ ਛੋਟੀ ਜਿਹੀ ਕੋਸ਼ਿਸ਼ ਕਰਨ ਨਾਲ ਵਾਤਾਵਰਨ ਨੂੰ ਸਾਫ਼ ਰੱਖਣ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ | 'ਸਾਫ਼ ਵਾਤਾਵਰਨ ਸਿਹਤਮੰਦ ਜੀਵਨ ਅਤੇ ਸੁੰਦਰ ਭਵਿੱਖ ਦੀ ਨੀਂਹ ਹੈ |'
-ਲਵਲੀਨ ਕੌਰ ਲਾਂਬਾ
ਬੱਸੀ |