11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

11-09-2026

11-09-2026

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

ਵਿਦੇਸ਼ਾਂ ਵਿਚ ਜਾਣ ਦੀ ਹੋੜ

ਪਿਛੇ ਜਿਹੇ ਟੈਲੀਵਿਜ਼ਨ 'ਚ ਖ਼ਬਰ ਨਸ਼ਰ ਹੋਈ ਕਿ ਇੰਮੀਗ੍ਰੇਸ਼ਨ ਕੰਪਨੀ ਲੋਕਾਂ ਦੇ ਕਰੋੜਾਂ ਰੁਪਏ ਡੱਕਾਰ ਕੇ ਹੋਈ ਫਰਾਰ | ਪੰਜਾਬੀ ਵਿਦੇਸ਼ ਸਟੱਡੀ ਬੇਸ ਜਾਂ ਗ਼ੈਰ-ਕਾਨੂੰਨੀ ਤੌਰ 'ਤੇ ਜਾ ਕੇ ਉਥੇ ਪੱਕੇ ਹੋਣ ਦੀ ਤਾਂਘ ਵਿਚ ਜਾਂਦੇ ਹਨ | ਪਿੱਛੇ ਜਿਹੇ ਅਖ਼ਬਾਰ ਦੀ ਖ਼ਬਰ ਪੜ੍ਹੀ ਕਿ ਅਮਰੀਕਾ 'ਚ ਇਕ ਸਾਲ 'ਚ 97 ਹਜ਼ਾਰ ਭਾਰਤੀ ਗ਼ੈਰ-ਕਾਨੂੰਨੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਫੜੇ ਗਏ ਸੀ | ਗ਼ੈਰ-ਕਾਨੂੰਨੀ ਟਰੈਵਲ ਏਜੰਟ ਭਾਰਤੀਆਂ ਕੋਲੋਂ ਮੋਟੀ ਰਕਮ ਲੈ ਮੈਕਸੀਕੋ ਦੇ ਬਾਰਡਰ ਰਾਹੀਂ ਉਨ੍ਹਾਂ ਨੂੰ  ਪਾਰ ਕਰਵਾਉਂਦੇ ਹਨ ਤੇ ਇਹ ਕਿ ਅਮਰੀਕਾ ਵਿਚ ਝੂਠ ਬੋਲ ਰਾਜਸੀ ਸ਼ਰਨ ਲੈਂਦੇ ਹਨ | ਇਸ ਤਰ੍ਹਾਂ ਗ਼ੈਰ-ਕਾਨੂੰਨੀ ਵਸੀਲਿਆਂ ਨਾਲ ਜਾਂਦੇ ਸਮੇਂ ਅਨੇਕਾਂ ਭਾਰਤੀਆਂ ਦੀਆਂ ਮੌਤਾਂ ਵੀ ਹੋਈਆਂ ਹਨ | ਮਾਲਟਾ ਕਾਂਡ ਕਿਸੇ ਤੋਂ ਛੁਪਿਆ ਨਹੀਂ | ਫਿਰ ਵੀ ਭਾਰਤੀਆਂ ਵਿਚ ਬਾਹਰ ਦੀ ਹੌੜ ਲੱਗ ਗਈ ਹੈ, ਹਰ ਜਵਾਨ ਮੁੰਡਾ ਵਿਦੇਸ਼ ਵਿਚ ਦੇਖੋ-ਦੇਖੀ ਵਸਣਾ ਚਾਹੁੰਦਾ ਹੈ, ਜਦੋਂ ਕਿ ਪ੍ਰਵਾਸੀ ਬਿਹਾਰ ਉੱਤਰ ਪ੍ਰਦੇਸ਼ ਤੋਂ ਆ ਕੇ ਪੰਜਾਬ ਵਿਚ ਮਿਹਨਤ ਕਰ ਮੋਟੀ ਕਮਾਈ ਕਰ ਰਹੇ ਹਨ | ਜ਼ਮੀਨਾਂ ਦੇ ਮਾਲਕ ਵੀ ਆਪਣੇ ਮੁਲਕ ਵਿਚ ਮਿਹਨਤ ਨਹੀਂ ਕਰਦੇ, ਸਗੋਂ ਗੋਰਿਆਂ ਦੀ ਮਜ਼ਦੂਰੀ ਕਰ ਰਹੇ ਹਨ | ਇਹੀ ਹਾਲ ਰਿਹਾ ਤਾਂ ਪ੍ਰਵਾਸੀ ਹਰ ਖੇਤਰ ਵਿਚ ਪੰਜਾਬ ਵਿਚ ਕੰਮ ਕਰਨਗੇ ਤੇ ਉਨ੍ਹਾਂ ਦਾ ਹੀ ਰਾਜ ਹੋਵੇਗਾ |


-ਗੁਰਮੀਤ ਸਿੰਘ ਵੇਰਕਾ


ਸੋਚ ਸਮਝ ਕੇ ਵੋਟ ਪਾਉਣਾ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਰੈਲੀਆਂ ਅਤੇ ਸਮਾਗਮਾਂ ਵਿੱਚ ਵੱਡੇ ਵਾਅਦੇ ਤੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ  ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਹੋ ਰਹੀ ਹੈ | ਅਜਿਹੇ ਸਮੇਂ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਲਾਲਚ ਜਾਂ ਸਿਰਫ਼ ਪਾਰਟੀ ਦੇ ਨਾਂਅ 'ਤੇ ਨਹੀਂ, ਸਗੋਂ ਉਮੀਦਵਾਰ ਦੀ ਕਾਰਗੁਜ਼ਾਰੀ, ਨੀਤੀਆਂ ਅਤੇ ਲੋਕ-ਮੁੱਦਿਆਂ ਨੂੰ ਦੇਖ ਕੇ ਸੋਚ-ਸਮਝ ਕੇ ਆਪਣੀ ਵੋਟ ਪਾਉਣ ਹੈ |


-ਗੁਰਿੰਦਰਪਾਲ ਸਿੰਘ, 
ਰਾਜਪੁਰਾ

ਗ਼ਰੀਬਾਂ ਦੀ ਦੁਸ਼ਮਣ ਮਹਿੰਗਾਈ

ਮਹਿੰਗਾਈ ਅੱਜ ਦੇ ਸਮੇਂ ਦੀ ਇਕ ਗੰਭੀਰ ਸਮਾਜਿਕ ਅਤੇ ਆਰਥਿਕ ਸਮੱਸਿਆ ਹੈ | ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਦਾ ਸਭ ਤੋਂ ਵੱਧ ਪ੍ਰਭਾਵ ਗਰੀਬ ਅਤੇ ਮੱਧਵਰਗੀ ਪਰਿਵਾਰਾਂ 'ਤੇ ਪੈਂਦਾ ਹੈ | ਆਮਦਨ ਸੀਮਤ ਹੋਣ ਦੇ ਬਾਵਜੂਦ ਖਾਣ-ਪੀਣ, ਕੱਪੜੇ, ਦਵਾਈਆਂ, ਸਿੱਖਿਆ ਅਤੇ ਆਵਾਜਾਈ ਦੇ ਖ਼ਰਚੇ ਲਗਾਤਾਰ ਵਧ ਰਹੇ ਹਨ | ਇਸ ਕਾਰਨ ਲੋਕਾਂ ਲਈ ਆਪਣੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨਾ ਵੀ ਔਖਾ ਹੋ ਰਿਹਾ ਹੈ | ਮਹਿੰਗਾਈ ਕਾਰਨ ਘਰੇਲੂ ਬਜਟ ਵਿਗੜਦਾ ਹੈ ਅਤੇ ਗਰੀਬ ਪਰਿਵਾਰ ਕਈ ਜ਼ਰੂਰੀ ਖ਼ਰਚਿਆਂ ਵਿਚ ਕਟੌਤੀ ਕਰਨ ਲਈ ਮਜਬੂਰ ਹੁੰਦੇ ਹਨ | ਇਸ ਲਈ ਸਰਕਾਰ ਨੂੰ  ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ 'ਤੇ ਰੋਕ ਲਗਾ ਕੇ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਨੂੰ  ਕਾਬੂ ਕਰਨਾ ਚਾਹੀਦਾ ਹੈ | ਇਸ ਦੇ ਨਾਲ ਹੀ ਰੁਜ਼ਗਾਰ ਦੇ ਮੌਕੇ ਵਧਾ ਕੇ ਲੋਕਾਂ ਦੀ ਆਮਦਨ ਵਿਚ ਵਾਧਾ ਕਰਨਾ ਵੀ ਜ਼ਰੂਰੀ ਹੈ |

-ਸੰਤੋਸ਼, (ਡਡਹੇੜੀ)


ਸੋਸ਼ਲ ਮੀਡੀਆ 'ਤੇ ਫ਼ਰਜ਼ੀ ਖ਼ਬਰਾਂ


ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਕਈ ਲੋਕ ਬਿਨਾਂ ਜਾਂਚ ਕੀਤੇ ਖ਼ਬਰਾਂ, ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰ ਦਿੰਦੇ ਹਨ, ਜਿਸ ਨਾਲ ਭਰਮ ਤੇ ਗ਼ਲਤ ਫ਼ਹਿਮੀਆਂ ਪੈਦਾ ਹੁੰਦੀਆਂ ਹਨ | ਫ਼ਰਜ਼ੀ ਖ਼ਬਰਾਂ ਸਮਾਜ ਵਿਚ ਤਣਾਅ ਅਤੇ ਅਫ਼ਵਾਹਾਂ ਫੈਲਾਉਣ ਦੇ ਨਾਲ-ਨਾਲ ਕਿਸੇ ਵਿਅਕਤੀ ਜਾਂ ਸੰਸਥਾ ਦੇ ਅਕਸ ਨੂੰ  ਵੀ ਨੁਕਸਾਨ ਪਹੁੰਚਾਉਂਦੀਆਂ ਹਨ | ਇਸ ਲਈ ਕਿਸੇ ਵੀ ਜਾਣਕਾਰੀ ਨੂੰ  ਸਾਂਝਾ ਕਰਨ ਤੋਂ ਪਹਿਲਾਂ ਉਸਦੇ ਸਰੋਤ ਅਤੇ ਸੱਚਾਈ ਦੀ ਜਾਂਚ ਕਰਨੀ ਬਹੁਤ ਹੀ ਜ਼ਰੂਰੀ ਹੈ | ਸਰਕਾਰ ਅਤੇ ਮੀਡੀਆ ਸੰਸਥਾਵਾਂ ਨੂੰ  ਡਿਜੀਟਲ ਜਾਗਰੂਕਤਾ ਵਧਾਉਣ ਦੇ ਨਾਲ ਸਕੂਲਾਂ ਅਤੇ ਕਾਲਜਾਂ ਵਿਚ ਵੀ ਵਿਦਿਆਰਥੀਆਂ ਨੂੰ  ਫ਼ਰਜ਼ੀ ਖ਼ਬਰਾਂ ਦੀ ਪਛਾਣ ਕਰਨ ਬਾਰੇ ਸਿੱਖਿਅਤ ਕਰਨਾ ਚਾਹੀਦਾ ਹੈ |

-ਸੂਰਜ, ਪਟਿਆਲਾ

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਤੋਂ ਆਰ.ਡੀ.ਐਫ. ਦਾ ਰੋਕਿਆ ਫੰਡ ਜਾਰੀ ਕਰਵਾਏ ਭਾਜਪਾ: ਕੋਟਫੱਤਾ ਅਗਲੀ ਖ਼ਬਰ ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ | ¸ਜੌਨ ਐਵਲਿਨ
Ad Position 24