29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

30-09-2026

30-09-2026

Ad Position 21
No active advertisement
ਅਜੀਤ ਡੈਸਕ 30-09-2026

 ਲੋਕ ਬਦਲ ਚਾਹੁੰਦੇ ਹਨ

 
19 ਅਗਸਤ ਦੇ ਸੰਪਾਦਕੀ ਪੰਨੇ 'ਤੇ ਸੁਖਵਿੰਦਰ ਸਿੰਘ ਫੁੱਲ ਦਾ ਲੇਖ 'ਲੋਕਤੰਤਰ ਦੀ ਮਜ਼ਬੂਤੀ ਲਈ ਜ਼ਰੂਰੀ ਹੈ ਪ੍ਰਭਾਵੀ ਵਿਰੋਧੀ ਧਿਰ' ਪੜ੍ਹ ਕੇ ਪਤਾ ਲੱਗਿਆ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਸਾਡਾ ਸੰਵਿਧਾਨ ਸਿਰਫ਼ ਚੋਣਾਂ ਨੂੰ  ਹੀ ਨਹੀਂ ਵਿਚਾਰਾਂ ਦੇ ਟਕਰਾਅ ਨੂੰ  ਵੀ ਓਨਾ ਹੀ ਮਹੱਤਵ ਦਿੰਦਾ ਹੈ | ਲੋਕਤੰਤਰ ਦਾ ਮਤਲਬ ਸਿਰਫ਼ ਬਹੁਮਤ ਨਹੀਂ ਹੁੰਦਾ, ਸਗੋਂ ਬਹੁਮਤ ਅਤੇ ਘੱਟ ਗਿਣਤੀ ਸੱਤਾ ਤੇ ਵਿਰੋਧੀ ਧਿਰ ਵਿਚਕਾਰ ਸੰਤੁਲਨ ਹੁੰਦਾ ਹੈ | ਦੂਸਰੇ ਪਾਸੇ ਇਹ ਵੀ ਸੱਚ ਹੈ ਕਿ ਵਿਰੋਧੀ ਧਿਰ ਆਪਣੀਆਂ ਗਲਤੀਆਂ ਕਾਰਨ ਕਮਜ਼ੋਰ ਹੋਈ ਹੈ | ਪਰਿਵਾਰਵਾਦ, ਅੰਦਰੂਨੀ ਕਲੇਸ਼, ਸਪੱਸ਼ਟ ਵਿਚਾਰਧਾਰਾ ਦੀ ਕਮੀ, ਕੁਰਸੀ ਦੀ ਲਾਲਸਾ ਆਪਣੇ ਦੂਸਰੇ ਸਾਥੀਆਂ ਨੂੰ  ਠਿੱਬੀ ਲਗਾਉਣ ਅਤੇ ਜ਼ਮੀਨੀ ਪੱਧਰ 'ਤੇ ਆਪਣੇ ਵਰਕਰਾਂ ਨਾਲ ਤਾਲਮੇਲ ਟੁੱਟਣਾ ਇਸ ਦੇ ਵੱਡੇ ਕਾਰਨ ਹਨ | ਡਾ.ਬੀ ਆਰ ਅੰਬੇਡਕਰ ਨੇ ਸੰਵਿਧਾਨ ਵਿਚ ਸਪੱਸ਼ਟ ਕਿਹਾ ਸੀ ਕਿ ਵਿਰੋਧੀ ਧਿਰ ਸੰਸਦ ਵਿਚ ਸਰਕਾਰ ਨਾਲੋਂ ਵੀ ਵੱਧ ਮਹੱਤਵਪੂਰਨ ਹੁੰਦੀ ਹੈ, ਕਿਉਂਕਿ ਸਰਕਾਰ ਨੀਤੀ ਬਣਾਉਂਦੀ ਹੈ ਅਤੇ ਵਿਰੋਧੀ ਧਿਰ ਉਸ ਨੀਤੀ ਦੀ ਕਸੌਟੀ ਬਣਦੀ ਹੈ | ਜਦੋਂ ਇਹ ਕਸੌਟੀ ਹੀ ਖ਼ਤਮ ਹੋ ਜਾਵੇ ਤਾਂ ਗਲਤੀ ਦੇ ਸੁਧਰਨ ਦਾ ਮੌਕਾ ਹੀ ਨਹੀਂ ਰਹਿੰਦਾ |

-ਅਮਨਦੀਪ ਦਰਦੀ,
ਮੰਡੀ ਅਹਿਮਦਗੜ੍ਹ 

 

ਔਰਤਾਂ ਦਾ ਅਸਲ ਸਸ਼ਕਤੀਕਰਨ


ਅੱਜ ਦੇ ਯੁੱਗ ਵਿਚ ਹਰ ਸਰਕਾਰ ਸੱਤਾ ਪਾਉਣ ਲਈ ਲੱਖਾਂ ਵਿਉਂਤਾਂ ਬਣਾਉਂਦੀ ਹੈ | ਜਦੋਂ ਵੋਟਾਂ ਦਾ ਸਮਾਂ ਆਉਂਦਾ ਹੈ ਤਾਂ ਹਰ ਪਾਰਟੀ ਵਲੋਂ ਜਨਤਾ ਨੂੰ  ਲੁਭਾਉਣ ਲਈ ਕਈ ਤਰੀਕੇ ਅਪਣਾਏ ਜਾਂਦੇ ਹਨ | ਮੌਜੂਦਾ ਸਮੇਂ ਵਿਚ ਇਕ ਨਵਾਂ ਰੁਝਾਨ ਦੇਖਣ ਨੂੰ  ਮਿਲ ਰਿਹਾ ਹੈ ਕਿ ਸਰਕਾਰ ਔਰਤਾਂ ਦੇ ਖਾਤਿਆਂ ਵਿਚ ਸਿੱਧੇ ਪੈਸੇ ਪਾ ਰਹੀਆਂ ਹਨ | ਕੀ ਇਨ੍ਹਾਂ 1000-1500 ਨਾਲ ਔਰਤਾਂ ਸਚਮੁੱਚ ਵਿਚ ਆਤਮ ਨਿਰਭਰ ਬਣ ਜਾਣਗੀਆਂ? ਕਿਸੇ ਵੀ ਦੇਸ਼ ਸਮਾਜ ਜਾਂ ਇਨਸਾਨ ਦੀ ਸਫ਼ਲਤਾ ਦਾ ਅਸਲ ਆਧਾਰ ਸਿੱਖਿਆ ਹੈ | ਜੇਕਰ ਸਰਕਾਰਾਂ ਉਹੀ ਪੈਸਾ ਜੋ ਮੁਫ਼ਤ ਵਿਚ ਵੰਡ ਰਹੀਆਂ ਹਨ ਉਹ ਸਕੂਲਾਂ, ਕਾਲਜਾਂ ਨੂੰ  ਹੋਰ ਬਿਹਤਰ ਬਣਾਉਣ ਵਿਚ ਲਗਾਵੇ ਤਾਂ ਇਸ ਦਾ ਲੰਬੇ ਸਮੇਂ ਲਈ ਫਾਇਦਾ ਹੋਵੇਗਾ ਜਾਂ ਸਰਕਾਰ ਇਸ ਪੈਸੇ ਦੀ ਤੇ ਹਰੇਕ ਪਰਿਵਾਰ ਦੇ ਇਕ ਜਾਂ ਦੋ ਬੱਚਿਆਂ ਨੂੰ  ਸਿੱਖਿਆ ਦੇਵੇ ਤਾਂ ਉਸ ਨਾਲ ਉਸ ਪਰਿਵਾਰ ਅਤੇ ਦੇਸ਼ ਦੋਵਾਂ ਦੀ ਤਰੱਕੀ ਹੋਵੇਗੀ | ਮੁਫ਼ਤ ਦੇ ਪੈਸੇ ਔਰਤਾਂ ਨੂੰ  ਸਰਕਾਰ 'ਤੇ ਨਿਰਭਰ ਬਣਾਉਂਦੇ ਹਨ, ਜਦਕਿ ਸਿੱਖਿਆ ਉਨ੍ਹਾਂ ਨੂੰ  ਆਤਮ-ਨਿਰਭਰ ਬਣਾਉਂਦੀ ਹੈ |

-ਗੁਰਸੀਸ ਕੌਰ
ਖ਼ਾਲਸਾ ਕਾਲਜ, ਲੌਂਗੋਵਾਲ, ਸੰਗਰੂਰ |


ਗ਼ਮਾਂ ਦਾ ਸਾਗਰ


ਬੇਸ਼ੱਕ ਜੀਵਨ ਵਿਚ ਸਮੱਸਿਆਵਾਂ ਬਹੁਤ ਹਨ, ਪਰ ਫਿਰ ਵੀ ਜ਼ਿੰਦਗੀ ਪਿਆਰੀ ਲੱਗਦੀ ਹੈ | ਸਮੱਸਿਆਵਾਂ ਜ਼ਿੰਦਗੀ ਦਾ ਹਿੱਸਾ ਹਨ | ਸਾਡੀ ਰੋਜ਼ਾਨਾ ਜੀਵਨ-ਸ਼ੈਲੀ ਵਿਚ ਤਬਦੀਲੀ ਹੋਣ ਕਰਕੇ ਸਮੱਸਿਆਵਾਂ ਵਧ ਗਈਆਂ ਹਨ | ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਰਹਿਣ-ਸਹਿਣ ਦਾ ਤੌਰ-ਤਰੀਕਾ ਬਦਲ ਗਿਆ ਹੈ | ਅਜਿਹੀ ਕੋਈ ਸਮੱਸਿਆ ਨਹੀਂ, ਜਿਸ ਦਾ ਹੱਲ ਨਾ ਹੋਵੇ | ਮਨੁੱਖ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਨਿੱਤ-ਨਵੀਆਂ ਸਮੱਸਿਆਵਾਂ ਆਉਂਦੀਆਂ ਹਨ | ਬੰਦਾ ਇਕ ਸਮੱਸਿਆ ਨੂੰ  ਹੱਲ ਕਰਦਾ ਹੈ ਅਤੇ ਦੂਜੀ ਸਮੱਸਿਆ ਸਾਹਮਣੇ ਖੜ੍ਹੀ ਹੁੰਦੀ ਹੈ | ਇਕ ਅੰਗਰੇਜ਼ ਦਾਰਸ਼ਨਿਕ ਨੇ ਕਿਹਾ ਸੀ ਖ਼ੁਸ਼ ਰਹਿਣ ਲਈ ਜ਼ਰੂਰੀ ਹੈ ਕਿ ਬੰਦਾ ਸੋਚਣਾ ਛੱਡ ਦੇਵੇ, ਪਰ ਬੰਦਾ ਸੋਚਣਾ ਛੱਡ ਨਹੀਂ ਸਕਦਾ, ਕਿਉਂਕਿ ਬੰਦੇ ਦੀ ਇਹ ਫਿਤਰਤ ਹੈ ਕਿ ਉਹ ਆਪਣੇ ਆਉਣ ਵਾਲੇ ਭਵਿੱਖ ਬਾਰੇ ਚਿੰਤਿਤ ਰਹਿੰਦਾ ਹੈ | ਸੋ, ਜਿੱਥੇ ਇਹ ਸਮੱਸਿਆਵਾਂ ਸਾਨੂੰ ਤੰਗ-ਪ੍ਰੇਸ਼ਾਨ ਕਰਦੀਆਂ ਹਨ, ਉੱਥੇ ਇਹ ਸਮੱਸਿਆਵਾਂ ਸਾਨੂੰ ਸਮਾਜ ਵਿਚ ਕਿਵੇਂ ਵਿਚਰਨਾ ਚਾਹੀਦਾ ਹੈ ਅਤੇ ਜੀਵਨ-ਜਾਚ ਵੀ ਸਿਖਾਉਂਦੀਆਂ ਹਨ | ਸਮੱਸਿਆਵਾਂ ਹੱਲ ਹੋਣ ਨਾਲ ਸਾਨੂੰ ਹੱਲਾਸ਼ੇਰੀ ਮਿਲਦੀ ਹੈ ਜੇਕਰ ਅਸੀਂ ਦੂਜਿਆਂ ਦੀਆਂ ਔਕੜਾਂ ਨੂੰ  ਦੂਰ ਕਰਾਂਗੇ ਤਾਂ ਸਾਡੀ ਜ਼ਿੰਦਗੀ ਵਿਚ ਵੀ ਔਕੜਾਂ ਘੱਟ ਆਉਣਗੀਆਂ |
 

-ਸੁਖਰਾਮ ਸਿੰਘ,
150, ਅਨੰਦ ਨੰਗਰ ਏ, ਤਿ੍ਪੜੀ, ਪਟਿਆਲਾ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਬਣਾਉਣ ਵਾਲੀ ਵੋਟ ’ਤੇ ਹੀ ਸਵਾਲ ਕਿਉਂ ਉੱਠ ਰਹੇ ਹਨ- ਰਾਓ ਦਾਨ ਸਿੰਘ ਅਗਲੀ ਖ਼ਬਰ ਮੁੜ ਦੋਸਤਾਨਾ ਸੰਬੰਧ
Ad Position 24