01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਭਾਰਤ ਨੂੰ ਗ੍ਰੀਕੋ-ਰੋਮਨ ਕੁਸ਼ਤੀ ’ਚ 64 ਸਾਲਾਂ ’ਚ ਪਹਿਲਾ ਚਾਂਦੀ ਦਾ ਤਗਮਾ

ਗੀਫੂ (ਜਪਾਨ), 1 ਅਕਤੂਬਰ (ਪੀ. ਟੀ. ਆਈ.)-ਨਿਤੇਸ਼ ਸਿਵਾਚ ਨੇ ਏਸ਼ਿਆਈ ਖੇਡਾਂ ਵਿਚ ਗ੍ਰੀਕੋ-ਰੋਮਨ ਕੁਸ਼ਤੀ ਦੇ ਫਾਈਨਲ ਵਿਚ ਪਹੁੰਚਣ ਦਾ ਭਾਰਤ ਦਾ 64 ਸਾਲ ਦਾ ਇੰਤਜ਼ਾਰ ਖ਼ਤਮ ਕਰਦਿਆਂ ਮਰਦਾਂ ਦੇ 97 ਕਿੱਲੋਗ੍ਰਾਮ ਵਰਗ ਵਿਚ ...

Ad Position 21
No active advertisement
ਅਜੀਤ ਡੈਸਕ 02-10-2026

ਗੀਫੂ (ਜਪਾਨ), 1 ਅਕਤੂਬਰ (ਪੀ. ਟੀ. ਆਈ.)-ਨਿਤੇਸ਼ ਸਿਵਾਚ ਨੇ ਏਸ਼ਿਆਈ ਖੇਡਾਂ ਵਿਚ ਗ੍ਰੀਕੋ-ਰੋਮਨ ਕੁਸ਼ਤੀ ਦੇ ਫਾਈਨਲ ਵਿਚ ਪਹੁੰਚਣ ਦਾ ਭਾਰਤ ਦਾ 64 ਸਾਲ ਦਾ ਇੰਤਜ਼ਾਰ ਖ਼ਤਮ ਕਰਦਿਆਂ ਮਰਦਾਂ ਦੇ 97 ਕਿੱਲੋਗ੍ਰਾਮ ਵਰਗ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਸਿਵਾਚ ਦਾ ਚਾਂਦੀ ਦਾ ਤਗਮਾ ਏਸ਼ਿਆਈ ਖੇਡਾਂ ਵਿਚ ਗ੍ਰੀਕ-ਰੋਮਨ ਕੁਸ਼ਤੀ ਵਿਚ ਭਾਰਤ ਦੀ ਪਹਿਲੀ ਵਾਰ ਦੂਜੇ ਸਥਾਨ ‘ਤੇ ਰਹਿਣ ਦੀ ਪ੍ਰਾਪਤੀ ਹੈ। ਇਸ ਨਾਲ ਉਸ ਖੇਡ ਵਿਚ ਇਕ ਇਤਿਹਾਸਕ ਤਗਮਾ ਜੁੜ ਗਿਆ, ਜਿਸ ਵਿਚ ਦੇਸ਼ ਨੇ ਪਹਿਲਾਂ ਸਿਰਫ਼ ਚਾਰ ਕਾਂਸੀ ਦੇ ਹੀ ਤਗਮੇ ਜਿੱਤੇ ਸਨ।ਹਾਲਾਂਕਿ, ਜਪਾਨ ਦੇ ਯੂਰੀ ਨਾਕਾਜ਼ਾਤੋ ਨੇ ਫਾਈਨਲ ਮੁਕਾਬਲੇ ਵਿਚ ਭਾਰਤੀ ਪਹਿਲਵਾਨ ਨੂੰ ਹਰਾ ਕੇ ਉਸ ਨੂੰ ਸੋਨ ਤਗਮਾ ਜਿੱਤਣ ਤੋਂ ਰੋਕ ਦਿੱਤਾ।ਫਾਈਨਲ ਤੱਕ ਦੇ ਸਫ਼ਰ ਦੌਰਾਨ ਸਿਵਾਚ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਸ ਨੇ ਆਪਣੇ ਮੁਕਾਬਲੇ ਦੀ ਸ਼ੁਰੂਆਤ ਕੁਆਰਟਰ ਫਾਈਨਲ ਵਿਚ ਤੁਰਕਮੇਨਿਸਤਾਨ ਦੇ ਅਮਾਨਬਰਦੀ ਅਗਾਮਾਮੇਦੋਵ ‘ਤੇ 7-1 ਦੀ ਜਿੱਤ ਨਾਲ ਕੀਤੀ ਅਤੇ ਫਿਰ ਸੈਮੀਫਾਈਨਲ ਵਿਚ ਮੰਗੋਲੀਆ ਦੇ ਗਾਨਖੁਯਾਂਗ ਗਾਨਬਾਤਾਰ ਵਿਰੁੱਧ ਹੋਰ ਵੀ ਜ਼ਬਰਦਸਤ ਪ੍ਰਦਰਸ਼ਨ  9-0 ਨਾਲ ਜਿੱਤ ਦਰਜ ਕੀਤੀ।

 

Ad Position 22
No active advertisement
ਪਿਛਲੀ ਖ਼ਬਰ ਕੰਪਾਊਂਡ ਤੀਰਅੰਦਾਜ਼ੀ : ਗਣੇਸ਼ ਥਿਰੁਮੁਰੂ ਨੇ ਜਿੱਤਿਆ ਕਾਂਸੀ ਦਾ ਤਗਮਾ ਅਗਲੀ ਖ਼ਬਰ ਸੇਲਿੰਗ : ਪੁਰਸ਼ ਤੇ ਮਹਿਲਾ ਟੀਮਾਂ ਨੂੰ ਚਾਂਦੀ ਤੇ ਕਾਂਸੀ ਦੇ ਤਗਮੇ
Ad Position 24