21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

22-09-2026

22-09-2026

Ad Position 21
No active advertisement
ਅਜੀਤ ਡੈਸਕ 22-09-2026

ਪੰਜਾਬ 'ਚ ਨਕਲੀ ਘਿਓ

ਦੇਸੀ ਨਕਲੀ ਘਿਉ ਟਰੱਕਾਂ ਦੇ ਟਰੱਕ ਭਰ ਕੇ ਪੰਜਾਬ ਨੂੰ  ਬਰਬਾਦ ਕਰਨ ਲਈ ਆ ਰਹੇ ਹਨ | ਜਿਵੇਂ-ਜਿਵੇਂ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ | ਤਿਵੇਂ ਤਿਵੇਂ ਮਿਲਾਵਟਖੋਰ ਨਕਲੀ ਦੁੱਧ, ਨਕਲੀ ਘਿਉ, ਨਕਲੀ ਖੋਆ ਨਕਲੀ ਪਨੀਰ ਤੇ ਨਕਲੀ ਮਠਿਆਈਆਂ ਨੂੰ  ਵਿਕਣ ਲਈ ਬਾਜ਼ਾਰ ਵਿਚ ਉਤਾਰਿਆ ਜਾ ਰਿਹਾ ਹੈ | ਬੀਤੇ ਦਿਨੀਂ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਕਸਬੇ ਵਿਚ 22,000 ਕਿੱਲੋ ਨਕਲੀ ਦੇਸੀ ਘਿਓ ਜ਼ਬਤ ਕੀਤਾ ਗਿਆ | ਇੱਕ ਦਿਨ ਬਾਅਦ ਲੈਬਾਰਟਰੀ ਦੀ ਰਿਪੋਰਟ ਵਿਚ ਘਿਓ ਅਸੁਰੱਖਿਅਤ ਅਤੇ ਮਿਲਾਵਟੀ ਸਾਬਤ ਹੋ ਗਿਆ | ਬੇਸ਼ਕ ਪੁਲਿਸ ਨੇ ਦੋ ਕੰਪਨੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਮੁਲਜ਼ਮ ਫ਼ਰਮਾਂ ਵਿਚ ਉੱਤਰ ਪ੍ਰਦੇਸ਼ ਦੇ ਨੋਇਡਾ ਦੀ 'ਵਰਸਟਾਈਲ ਫੂਡਜ਼ ਐਂਡ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ' ਅਤੇ ਕੋਟਕਪੂਰਾ ਦੀ 'ਨਾਰਾਇਣ ਐਗਰੋ ਫੂਡਜ਼ ਲਿਮਟਿਡ' ਸ਼ਾਮਿਲ ਹਨ | ਪਰ ਇਸ ਗੱਲ ਦਾ ਪਤਾ ਵੀ ਲਾਉਣਾ ਚਾਹੀਦਾ ਹੈ ਕਿ ਇਸ ਤੋਂ ਪਹਿਲਾਂ ਕਿੰਨੀ ਖੇਪ ਨਕਲੀ ਦੇਸੀ ਘਿਉ ਦੀ ਪੰਜਾਬ ਵਿਚ ਆ ਚੁੱਕੀ ਹੈ | ਇਨ੍ਹਾਂ ਲੋਕਾਂ 'ਤੇ ਇਰਾਦਾ ਕਤਲ ਦੇ ਪਰਚੇ ਦਰਜ ਹੋਣੇ ਚਾਹੀਦੇ ਹਨ | 


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ 

ਸੱਤ ਦਿਨ ਹੀ ਕਾਫੀ 


ਨਸ਼ਿਆਂ ਨੇ ਸਾਡੀ ਨੌਜਵਾਨ ਪੀੜੀ ਨੂੰ  ਜਵਾਨੀ ਤੋਂ ਪਹਿਲਾਂ ਹੀ ਬੁੱਢੇ ਕਰ ਦਿੱਤਾ ਹੈ | ਸਾਡਾ ਨੌਜਵਾਨ ਵਰਗ ਨਸ਼ਿਆਂ ਦੀ ਦਲਦਲ ਵਿਚ ਧਸਦਾ ਜਾ ਰਿਹਾ ਹੈ | ਬੇਰੁਜ਼ਗਾਰੀ ਕਰਕੇ ਸਾਡੀ ਨੌਜਵਾਨੀ ਬੇਚੈਨੀ, ਚਿੰਤਾ ਤੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੀ ਹੈ | ਨਸ਼ਿਆਂ ਕਰਕੇ ਕਈ ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ, ਸੁਹਾਗਣਾਂ ਦੇ ਸੁਹਾਗ ਮਾਪਿਆਂ ਦੀ ਬੁਢਾਪੇ ਦੀ ਡੰਗੋਰੀ ਮੌਤ ਦੇ ਮੂੰਹ ਜਾ ਚੁੱਕੀ ਹੈ | ਅਖਬਾਰਾਂ ਰਾਹੀਂ ਹੀ ਪਤਾ ਲੱਗਦਾ ਹੈ ਕਿ ਪੰਜਾਬ ਵਿਚ ਹਰ ਰੋਜ਼ ਕਿਤੇ ਨਾ ਕਿਤੇ ਦੋ ਤਿੰਨ ਨੌਜਵਾਨ ਨਸ਼ੇ ਕਰਕੇ ਮੌਤ ਦਾ ਸ਼ਿਕਾਰ ਹੋ ਰਹੇ ਹਨ | ਜਿੱਥੇ ਕਦੇ ਪੰਜ ਦਰਿਆ ਅੰਮਿ੍ਤ ਦੇ ਵਗਦੇ ਸਨ, ਜਿਸ ਦੀ ਬਦੌਲਤ ਪੰਜਾਬ ਖੁਸ਼ਹਾਲ ਤੇ ਅਮੀਰ ਵਿਰਸੇ ਦਾ ਮਾਲਕ ਸੀ | ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕਰਦਾ ਸੀ | ਜੇਕਰ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਵੱਲ ਦੇਖੀਏ ਤਾਂ ਇਹ ਬਹੁਤੀ ਵਧੀਆ ਕਾਰਵਾਈ ਨਜ਼ਰ ਨਹੀਂ ਆਉਂਦੀ | ਨਸ਼ਿਆਂ ਨੂੰ  ਰੋਕਣ ਲਈ ਕੋਈ ਬਹੁਤੇ ਸਾਰਥਿਕ ਉਪਾਅ ਨਹੀਂ ਕੀਤੇ ਗਏ | ਜੇਕਰ ਨੀਤ ਮਾੜੀ, ਬਦਲਾਲਉ, ਡੰਗ ਟਪਾ ਹੋਵੇ ਤਾਂ ਚੰਗੇ ਨਤੀਜਿਆਂ ਅਤੇ ਸਫਲਤਾਵਾਂ ਦੀ ਆਸ ਕਿੱਥੋਂ ਰੱਖ ਸਕਦੇ ਹਾਂ | ਜਿਸ ਦਿਨ ਸਾਡੀ ਨੀਤ ਸਹੀ ਹੋ ਗਈ ਤਾਂ ਨਸ਼ੇ ਰੋਕਣ ਲਈ ਨੀਤੀਆਂ ਵੀ ਸਹੀ ਬਣਨਗੀਆਂ ਤੇ ਨਸ਼ੇ ਵਿਕਣੇ ਵੀ ਬੰਦ ਹੋਣਗੇ | ਜੇਕਰ ਸਰਕਾਰ, ਪ੍ਰਸ਼ਾਸਨ ਮਨੋ ਚਾਹੇ ਕਿ ਅਸੀਂ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਤਾਂ ਸੱਤ ਦਿਨ ਹੀ ਕਾਫੀ ਹਨ ਪੰਜਾਬ ਨੂੰ  ਨਸ਼ਾ ਮੁਕਤ ਬਣਾਉਣ ਲਈ |

 

-ਸੂਰਤੀ ਲਾਲ ਵਿਰਦੀ,
ਮਾਧੋਪੁਰੀ

ਵਾਤਾਵਰਨ ਦੀ ਸੰਭਾਲ ਸਮੇਂ ਦੀ ਲੋੜ

ਅੱਜ ਹਵਾ, ਪਾਣੀ ਅਤੇ ਮਿੱਟੀ ਦਾ ਪ੍ਰਦੂਸ਼ਣ ਗੰਭੀਰ ਸਮੱਸਿਆ ਬਣ ਚੁੱਕਾ ਹੈ | ਵਾਹਨਾਂ ਦਾ ਧੂੰਆਂ, ਫੈਕਟਰੀਆਂ ਦੀਆਂ ਜ਼ਹਿਰੀਲੀਆਂ ਗੈਸਾਂ ਅਤੇ ਕੂੜਾ ਸਾੜਨ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਹੈ | ਗੰਦਾ ਪਾਣੀ ਅਤੇ ਕੂੜਾ ਦਰਿਆਵਾਂ ਤੇ ਨਹਿਰਾਂ ਵਿਚ ਸੁੱਟਣ ਨਾਲ ਜਲ ਪ੍ਰਦੂਸ਼ਣ ਵਧ ਰਿਹਾ ਹੈ | ਇਸ ਕਾਰਨ ਲੋਕਾਂ ਨੂੰ  ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਲਈ ਪ੍ਰਦੂਸ਼ਣ ਨੂੰ  ਰੋਕਣ ਲਈ ਸਰਕਾਰ ਦੇ ਨਾਲ-ਨਾਲ ਹਰ ਨਾਗਰਿਕ ਨੂੰ  ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ | ਵੱਧ ਤੋਂ ਵੱਧ ਰੁੱਖ ਲਗਾਉਣ, ਕੂੜਾ ਨਾ ਸੁੱਟਣ ਅਤੇ ਵਾਹਨਾਂ ਦੀ ਵਰਤੋਂ ਘਟਾਉਣ ਨਾਲ ਅਸੀਂ ਵਾਤਾਵਰਨ ਨੂੰ  ਸਾਫ਼-ਸੁਥਰਾ ਰੱਖ ਸਕਦੇ ਹਾਂ |


-ਨਾਜ਼ੀਆ,
ਫ਼ਤਹਿਗੜ੍ਹ ਸਾਹਿਬ

ਮੁੜ ਖੜ੍ਹਾ ਹੋ ਜਾਵੇਗਾ ਨਿਪਾਲ

ਨਿਪਾਲ ਇਸ ਸਮੇਂ ਭਿਆਨਕ ਹੜ੍ਹਾਂ ਤੇ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਿਹਾ ਹੈ | ਅਚਾਨਕ ਆਏ ਇਨ੍ਹਾਂ ਅਚਨਚੇਤ ਹੜ੍ਹਾਂ ਨੇ ਕਈ ਘਰਾਂ, ਸਕੂਲਾਂ, ਸੜਕਾਂ ਅਤੇ ਪੁਲਾਂ ਨੂੰ  ਬਹੁਤ ਨੁਕਸਾਨ ਪਹੁੰਚਾਇਆ ਹੈ | ਬਹੁਤ ਸਾਰੇ ਲੋਕ ਬੇਘਰ ਵੀ ਹੋ ਗਏ ਹਨ | ਇਸ ਅਚਨਚੇਤ ਆਏ ਮੁਸ਼ਕਿਲ ਦੌਰ ਵਿਚ ਵੀ ਨਿਪਾਲ ਦੇ ਸੁਰੱਖਿਆ ਬਲ, ਸਥਾਨਕ ਲੋਕ ਅਤੇ ਅੰਤਰਰਾਸ਼ਟਰੀ ਸਹਾਇਕ ਟੀਮਾਂ ਬਚਾਅ ਅਤੇ ਰਾਹਤ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ | ਅੱਜ ਨਿਪਾਲ ਦੇ ਲੋਕਾਂ ਸਾਹਮਣੇ ਇਹ ਦਰਦ ਅਤੇ ਅਨਿਸ਼ਚਿਤਤਾ ਜਰੂਰ ਹੈ ਪਰ ਉਨ੍ਹਾਂ ਦਾ ਹੌਸਲਾ ਇਸ ਤੋਂ ਵੀ ਵੱਡਾ ਹੈ | ਇਸ ਤਰ੍ਹਾਂ ਨਿਪਾਲ ਦੀ ਇਹ ਕਹਾਣੀ ਸਿਰਫ਼ ਤਬਾਹੀ ਦੀ ਹੀ ਨਹੀਂ, ਸਗੋਂ ਹਿੰਮਤ, ਏਕਤਾ ਅਤੇ ਮੂੜ ਖੜ੍ਹੇ ਹੋਣ ਦੀ ਕਹਾਣੀ ਵੀ ਹੈ | ਅੱਜ ਭਾਵੇਂ ਹਨੇਰਾ ਹੈ ਪਰ ਨਿਪਾਲ ਦਾ ਭਵਿੱਖ ਦੁਬਾਰਾ ਉਮੀਦ ਅਤੇ ਤਰੱਕੀ ਦੀ ਰੌਸ਼ਨੀ ਨਾਲ ਜ਼ਰੂਰ ਭਰਿਆ ਹੋਵੇਗਾ, ਕਿਉਂਕਿ ਇਹ ਕੁਦਰਤ ਦਾ ਨਿਯਮ ਹੈ ਕਿ ਰਾਤ ਤੋਂ ਬਾਅਦ ਸਵੇਰਾ ਜ਼ਰੂਰ ਹੁੰਦਾ ਹੈ | 


-ਜਸ਼ਨਪ੍ਰੀਤ ਕੌਰ 

ਸਰਹਿੰਦ

ਲੋੜਵੰਦਾਂ ਦੇ ਖਾਤਿਆਂ 'ਚ ਹੋਵੇ ਟੂੰ-ਟੂੰ


ਪੰਜਾਬ ਸਰਕਾਰ ਵਲੋਂ ਬੀਬੀਆਂ ਨਾਲ ਕੀਤੇ ਵਾਅਦੇ ਮੁਤਾਬਿਕ ਬੀਬੀਆਂ ਦੇ ਖਾਤਿਆਂ ਵਿਚ ਸਰਕਾਰ ਵਲੋਂ ਹਜ਼ਾਰ ਰੁਪਏ ਅਤੇ ਪੰਦਰਾਂ ਸੌ ਰੁਪਏ ਪਾ ਕੇ ਬਹੁਤ ਹੀ ਵਧੀਆ ਕੰਮ ਕੀਤਾ ਹੈ | ਬੀਬੀਆਂ ਬਹੁਤ ਖੁਸ਼ ਹਨ | ਜਿਸ ਵਿਚ ਸਰਕਾਰ ਅਤੇ ਬੀਬੀਆਂ ਦਾ ਦੋਵਾਂ ਦਾ ਮਸਲਾ ਹੱਲ ਹੋ ਗਿਆ ਹੈ | ਸਰਕਾਰ ਵਲੋਂ ਵੋਟਾਂ ਅਤੇ ਬੀਬੀਆਂ ਨੂੰ  ਹਮੇਸ਼ਾ ਟੂੰ-ਟੂੰ ਦੀ ਉਮੀਦ ਪੂਰੀ ਹੋ ਜਾਵੇਗੀ | ਕੁਝ ਬੀਬੀਆਂ ਦੇ ਖਾਤਿਆਂ ਵਿਚ ਹਰ ਮਹੀਨੇ ਟੂੰ-ਟੂੰ ਹੋ ਰਹੀ ਹੈ | ਜੋ ਬੀਬੀਆਂ ਟੂੰ-ਟੂੰ ਹੋਣ ਤੋਂ ਰਹਿ ਗਈਆਂ ਹਨ, ਉਨ੍ਹਾਂ ਖਾਤਿਆਂ ਨੂੰ   ਵੀ ਉਮੀਦ ਹੈ ਕਿ ਸਰਕਾਰ ਬਹੁਤ ਜਲਦੀ ਉਨ੍ਹਾਂ ਦੇ ਖਾਤਿਆਂ ਵਿਚ ਟੂੰ-ਟੰ ਕਰੇਗੀ | ਇਸ ਸਕੀਮ ਨਾਲ ਬਹੁਤ ਲੋੜਵੰਦ ਬੀਬੀਆਂ ਨੂੰ  ਲਾਭ ਵੀ ਮਿਲੇਗਾ | ਜੇਕਰ ਸਰਕਾਰ ਇਸ ਸਕੀਮ ਵਿਚ ਸਿਰਫ਼ ਲੋੜਵੰਦ ਬੀਬੀਆਂ ਨੂੰ  ਸ਼ਾਮਿਲ ਕਰਦੀ ਤਾਂ ਚੰਗੀ ਗੱਲ ਸੀ | ਇਹ ਪੈਸਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਟੈਕਸ ਦਾ ਪੈਸਾ ਹੈ | ਇਸ ਸਕੀਮ ਨੇ ਸਰਕਾਰ ਵਲੋਂ ਵੱਡੇ-ਵੱਡੇ ਘਰਾਂ, ਦੁਕਾਨਦਾਰਾਂ, ਜ਼ਮੀਨਾਂ-ਜਾਇਦਾਦਾਂ, ਕੋਠੀਆਂ, ਕਾਰਾਂ ਵਾਲੇ ਰੱਜੇ-ਪੁੱਜੇ ਘਰਾਂ ਦੀਆਂ ਬੀਬੀਆਂ ਨੂੰ  ਸ਼ਾਮਿਲ ਕਰਨਾ ਸਹੀ ਨਹੀਂ ਹੈ | ਸਰਕਾਰ ਸਿਰਫ਼ ਲੋੜਵੰਦ ਬੀਬੀਆਂ ਨੂੰ  ਇਸ ਸਕੀਮ ਦਾ ਲਾਭ ਦੇਵੇ |


-ਗੁਰਤੇਜ ਸਿੰਘ ਖੁਡਾਲ
ਗਲੀ ਨੰ: 11, ਭਾਗੂ ਰੋਡ, ਬਠਿੰਡਾ |

ਸੁਭਾਅ ਆਪੋ-ਆਪਣਾ

ਜੇਕਰ ਸੁਭਾਅ ਦੀ ਗੱਲ ਕਰੀਏ ਤਾਂ ਹਰੇਕ ਵਿਅਕਤੀ ਦਾ ਆਪੋ ਆਪਣਾ ਸੁਭਾਅ ਹੁੰਦਾ ਹੈ | ਦੁਨੀਆ 'ਚ ਕਿਸੇ ਦਾ ਵੀ ਸੁਭਾਅ ਆਪਸ 'ਚ ਮਿਲਦਾ ਨਹੀਂ, ਕਈਆਂ ਦਾ ਪ੍ਰੇਸ਼ਾਨ ਕਰਦਾ ਹੈ ਕਿਸੇ ਦਾ ਜੀਅ ਲਵਾਉਂਦਾ ਹੈ | ਕਈ ਵਾਰ ਸਿਆਣੇ ਕਹਿ ਦਿੰਦੇ ਹਨ ਕਿ ਉਹਦਾ ਤਾਂ ਭਾਈ ਸੁਭਾਅ ਈ ਇਹੋ ਜਿਹਾ ਹੈ, ਉਹ ਨੀ ਮੰਨਦਾ ਕਿਸੇ ਦੀ | ਕਈ ਵਾਰ ਅਜਿਹਾ ਹੁੰਦਾ ਹੈ ਕਿ ਕਿਸੇ ਵਿਅਕਤੀ ਤੋਂ ਹੋਈ ਸੁਭਾਵਕ ਗਲਤੀ ਨੂੰ  ਟਾਲਣਾ ਹੁੰਦਾ ਹੈ ਜਾਂ ਗੱਲ ਨੂੰ  ਮੁਕਾਉਣਾ ਹੁੰਦਾ ਹੈ | ਤਾਂ ਕਿਹਾ ਜਾਂਦਾ ਹੈ ਕਿ 'ਭਾਈ ਇਹਦਾ ਤਾਂ ਸੁਭਾਅ ਈ ਇਹੋ ਜਿਹਾ ਤੁਸੀਂ ਬੁਰਾ ਨਾ ਮਨਾਉਣਾ' ਗੱਲ ਨੂੰ  ਦਿਲ 'ਤੇ ਨਾ ਲਾਉਣਾ | ਆਪਾਂ ਤਾਂ ਭਾਈ ਰੌਲਾ ਮੁਕਾਉਣਾ ਹੈ | ਬਈ ਗੱਲ ਤੋੜ-ਵਿਛੋੜੇ ਤੱਕ ਨਾ ਵਧ ਜਾਵੇ | ਉਹ ਹੋ, 'ਆਪਾਂ ਤਾਂ ਗਲਤ ਗੱਲ ਖ਼ਤਮ ਕਰਨੀ ਹੁੰਦੀ ਹੈ', ਅਜਿਹੇ ਮੌਕੇ ਭਾਵੇਂ ਅੰਦਰੋ-ਅੰਦਰੀ ਉਸ ਵਿਅਕਤੀ ਦਾ ਪੱਖ ਪੂਰਨਾ ਹੀ ਹੁੰਦਾ ਹੈ | ਮਾਪਿਆਂ, ਅਧਿਆਪਕਾਂ ਅਤੇ ਆਲੇ-ਦੁਆਲੇ ਦੀ ਸੁਸਾਇਟੀ ਵੀ ਬੰਦੇ ਦੀ ਸੁਭਾਵਿਕ ਰੁਚੀ ਨੂੰ  ਮਜ਼ਬੂਤ ਕਰਦੀ ਹੈ | ਇਸ ਤਰ੍ਹਾਂ ਕਿਸੇ ਟੇਢੇ-ਮੇਢੇ ਮਨੁੱਖੀ ਸੁਭਾਅ ਵਾਲੇ ਬੰਦੇ ਨੂੰ  ਚੰਗੀ ਸੰਗਤ ਨਾਲ ਬਦਲਿਆ ਜਾ ਸਕਦਾ ਹੈ | ਚੰਗੇ ਸਫ਼ਰ ਅਤੇ ਸਾਥ ਨਾਲ ਸੁਭਾਅ 'ਚ ਸਿਆਣਪ ਭਰੀ ਚੰਗਿਆਈ ਆਉਂਦੀ ਹੈ | ਸਵੈ ਭਰੋਸੇ ਵਾਲੇ ਸਿਆਣੇ ਸੰਘਰਸ਼ ਕਰਨ ਵਾਲੇ ਮਨੁੱਖ 'ਚ, ਸੰਜਮ ਸਬਰ ਸੰਤੋਖ, ਸਹਿਯੋਗ ਨਾਲ ਸਮਝ-ਸਮਝਾਉਣ ਨਾਲ ਸੁਭਾਅ 'ਚ ਚੰਗੀ ਤਬਦੀਲੀ ਆਉਂਦੀ ਹੈ | ਸਾਹਿਤ, ਸੰਗੀਤ ਅਤੇ ਉਸਾਰੂ ਸੰਵਾਦ ਸ਼ਖਸੀਅਤ ਨੂੰ  ਚੰਗੇ ਸੁਭਾਅ 'ਚ ਬਦਲ ਦਿੰਦੇ ਹਨ |
ਪਰ ਕਈ ਅੜ੍ਹਬ ਸੁਭਾਅ ਵਾਲੇ ਲਾਲਚੀ,ਸੁਆਰਥੀ, ਹੰਕਾਰੀ, ਝੂਠੇ, ਸੱਚ ਨੂੰ  ਲੁਕਾਉਣ ਵਾਲੇ ਵਿਅਕਤੀ ਕਿਸੇ ਦੇ ਹੱਕ ਨੂੰ  ਮਾਰਨ ਵਾਲੇ, ਕਿਸੇ ਦੀ ਨਾ ਸੁਣਨ ਵਾਲੇ ਵਿਅਕਤੀ 'ਚ ਤਨੋ-ਮਨੋ ਇਕ ਦੂਜੇ ਨਾਲ ਮੇਲ-ਮਿਲਾਪ ਨਾ ਕਰਨ ਦੀ ਸੰਭਾਵਨਾ ਘੱਟ ਹੀ ਹੁੰਦੀ ਹੈ |

-ਸਨੇਹਇੰਦਰ ਸਿੰਘ ਮੀਲੂ,
ਫਰੌਰ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ- ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਚੰਗੇ ਵਿਚਾਰ ਬੰਦੇ ਦੀ ਸੋਚ ਬਦਲ ਦਿੰਦੇ ਹਨ | ਜਦੋਂ ਸੋਚ ਬਦਲ ਜਾਵੇ ਤਾਂ ਜ਼ਿੰਦਗੀ ਬਦਲ ਜਾਂਦੀ ਹੈ | ¸ਸਿਸਰੋ
Ad Position 24