ਸੀ.ਡੀ.ਸੀ. ਨੇ ਗ੍ਰੀਨ ਕਾਰਡ ਧਾਰਕਾਂ ’ਤੇ ਪਾਬੰਦੀਆਂ 6 ਮਹੀਨੇ ਲਈ ਵਧਾਈਆਂ
ਸੈਕਰਾਮੈਂਟੋ, 29 ਨਵੰਬਰ (ਹੁਸਨ ਲੜੋਆ ਬੰਗਾ)-ਅਮਰੀਕੀ ਸੈਂਟਰਜ਼ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ. ਡੀ.
ਸੈਕਰਾਮੈਂਟੋ, 29 ਨਵੰਬਰ (ਹੁਸਨ ਲੜੋਆ ਬੰਗਾ)-ਅਮਰੀਕੀ ਸੈਂਟਰਜ਼ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ.) ਨੇ ਉਸ ਨਿਯਮ ਨੂੰ 6 ਹੋਰ ਮਹੀਨਿਆਂ ਲਈ ਵਧਾ ਦਿੱਤਾ ਹੈ, ਜਿਸ ਤਹਿਤ ਗ੍ਰੀਨ-ਕਾਰਡ ਧਾਰਕਾਂ ’ਤੇ ਵੀ ਜਨਤਕ ਸਿਹਤ ਨਾਲ ਸੰਬੰਧਿਤ ਦਾਖਲੇ ਦੀਆਂ ਕੁਝ ਪਾਬੰਦੀਆਂ ਲਾਗੂ ਹੁੰਦੀਆਂ ਹਨ| ਇਸ ਕਦਮ ਨਾਲ ਮਈ ’ਚ ਕੀਤੀ ਗਈ ਉਹ ਸੋਧ ਬਰਕਰਾਰ ਰਹੇਗੀ ਜਿਸ ਤਹਿਤ ਗ੍ਰੀਨ-ਕਾਰਡ ਧਾਰਕਾਂ ਨੂੰ ਮਿਲਣ ਵਾਲੀ ਸਵੈਚਲਿਤ ਛੋਟ ਨੂੰ ਖਤਮ ਕਰ ਦਿੱਤਾ ਸੀ| ਇਹ ਨਿਯਮ ਆਪਣੇ ਆਪ ’ਚ ਕਿਸੇ ਦੇ ਦਾਖਲੇ ਨੂੰ ਨਹੀਂ ਰੋਕਦਾ ਤੇ ਨਾ ਹੀ ਭਾਰਤ ਤੋਂ ਯਾਤਰਾ ਕਰਨ ਵਾਲਿਆਂ ’ਤੇ ਕੋਈ ਨਵੀਂ ਪਾਬੰਦੀ ਲਗਾਉਂਦਾ ਹੈ| ਜਾਰੀ ਇਕ ਨੋਟਿਸ ਅਨੁਸਾਰ, ਇਹ ਨਿਯਮ ਜਾਰੀ ਹੋਣ ਦੀ ਮਿਤੀ ਤੋਂ ਛੇ ਮਹੀਨਿਆਂ ਤੱਕ ਲਾਗੂ ਰਹੇਗਾ | ਅਮਰੀਕੀ ਨਾਗਰਿਕਾਂ ਨੂੰ ਇਸ ਨਿਯਮ ਤੋਂ ਛੋਟ ਪ੍ਰਾਪਤ ਹੈ| ਸੀ.ਡੀ.ਸੀ. ਨੇ ਇਸ ਨਿਯਮ ਦਾ ਸਮਾਂ ਵਧਾਉਣ ਦਾ ਕਾਰਨ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਵਿਚ ‘ਬੁੰਡੀਬੁਗਿਓ’ ਵਾਇਰਸ ਕਾਰਨ ਫੈਲੀ ਈਬੋਲਾ ਬਿਮਾਰੀ ਨੂੰ ਦੱਸਿਆ ਹੈ| ਏਜੰਸੀ ਨੇ ਕਿਹਾ ਕਿ ਯੂਗਾਂਡਾ ਨੇ ਤਾਂ ਬਿਮਾਰੀ ਦੇ ਫੈਲਾਅ ਨੂੰ ਕਾਬੂ ਕਰ ਲਿਆ ਹੈ ਪਰ ਉੱਥੇ ਬਾਹਰੋਂ ਲਾਗ ਆਉਣ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ| ਦੱਖਣੀ ਸੁਡਾਨ ਵਿਚ ਮੁਲਾਂਕਣ ਸਮੇਂ ਮੌਜੂਦਾ ਫੈਲਾਅ ਦੌਰਾਨ ਕੋਈ ਵੀ ਪੁਸ਼ਟੀ ਕੀਤਾ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਸੀ ਪਰ ਸੀ.ਡੀ.ਸੀ. ਨੇ ਨਿਯਮ ਦਾ ਸਮਾਂ ਵਧਾਉਣ ਲਈ ਸਰਹੱਦ ਪਾਰ ਆਵਾਜਾਈ ਤੇ ਨਿਗਰਾਨੀ ਸਮਰੱਥਾ ਸੀਮਤ ਹੋਣ ਦਾ ਹਵਾਲਾ ਦਿੱਤਾ ਹੈ