ਵਿਕਟੋਰੀਆ ’ਚ ਵਿਧਾਨ ਸਭਾ ਚੋਣਾਂ ’ਚ ਰਾਜਾ ਰੈੱਡੀ ਦੀ ਜਿੱਤ
ਮੈਲਬੌਰਨ, 29 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਵਿਕਟੋਰੀਆ ਦੀਆਂ ਸੂਬਾਈ ਚੋਣਾਂ ’ਚ ਭਾਰਤੀ ਮੂਲ ਦੇ ਲਿਬਰਲ ਪਾਰਟੀ ਦੇ ਉਮੀਦਵਾਰ ਰਾਜਾ ਰੈੱਡੀ ਨੇ ਪੁਆਇੰਟ ਕੁੱਕ ਵਿਧਾਨ ਸਭਾ ਹਲਕੇ ਤੋਂ ਜਿੱਤ ਦਰਜ ਕੀਤੀ ਹੈ। ਰੈੱਡੀ ਨੇ ਮੌਜੂਦਾ ਲੇਬਰ ਪਾਰਟੀ ਦੇ ਵਿਧਾਇਕ ਮੈਥਿਊ ਹਿਲਾਕਾਰੀ ਨੂੰ ਹਰਾ ਕੇ ਇਹ ਸੀਟ ਲਿਬਰਲ ਪਾਰਟੀ ਦੇ ਖਾਤੇ ’ਚ ਪਾਈ ਹੈ।
ਮੈਲਬੌਰਨ, 29 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਵਿਕਟੋਰੀਆ ਦੀਆਂ ਸੂਬਾਈ ਚੋਣਾਂ ’ਚ ਭਾਰਤੀ ਮੂਲ ਦੇ ਲਿਬਰਲ ਪਾਰਟੀ ਦੇ ਉਮੀਦਵਾਰ ਰਾਜਾ ਰੈੱਡੀ ਨੇ ਪੁਆਇੰਟ ਕੁੱਕ ਵਿਧਾਨ ਸਭਾ ਹਲਕੇ ਤੋਂ ਜਿੱਤ ਦਰਜ ਕੀਤੀ ਹੈ। ਰੈੱਡੀ ਨੇ ਮੌਜੂਦਾ ਲੇਬਰ ਪਾਰਟੀ ਦੇ ਵਿਧਾਇਕ ਮੈਥਿਊ ਹਿਲਾਕਾਰੀ ਨੂੰ ਹਰਾ ਕੇ ਇਹ ਸੀਟ ਲਿਬਰਲ ਪਾਰਟੀ ਦੇ ਖਾਤੇ ’ਚ ਪਾਈ ਹੈ। ਚੋਣ ਨਤੀਜਿਆਂ ਅਨੁਸਾਰ ਲਿਬਰਲ-ਨੈਸ਼ਨਲ ਗੱਠਜੋੜ ਨੇ ਲੇਬਰ ਪਾਰਟੀ ਨੂੰ ਹਰਾ ਕੇ ਸਰਕਾਰ ਬਣਾਉਣ ਲਈ ਲੋੜੀਂਦਾ ਬਹੁਮਤ ਹਾਸਲ ਕਰ ਲਿਆ ਹੈ। ਇਸ ਨਾਲ ਲੇਬਰ ਪਾਰਟੀ ਦਾ ਵਿਕਟੋਰੀਆ ’ਚ 12 ਸਾਲਾਂ ਤੋਂ ਚੱਲਿਆ ਆ ਰਿਹਾ ਸ਼ਾਸਨ ਸਮਾਪਤ ਹੋ ਗਿਆ ਹੈ। ਇਸ ਦੌਰਾਨ 35 ਸਾਲਾ ਲਿਬਰਲ ਆਗੂ ਜੈਸ ਵਿਲਸਨ ਵਿਕਟੋਰੀਆ ਦੀ ਸਭ ਤੋਂ ਘੱਟ ਉਮਰ ਦੀ ਪ੍ਰੀਮੀਅਰ (ਮੁੱਖ ਮੰਤਰੀ) ਬਣਨ ਜਾ ਰਹੀ ਹੈ। ਉਨ੍ਹਾਂ ਦੀ ਅਗਵਾਈ ਹੇਠ ਲਿਬਰਲ-ਨੈਸ਼ਨਲ ਗੱਠਜੋੜ ਹੁਣ ਵਿਕਟੋਰੀਆ ਵਿਚ ਸਰਕਾਰ ਬਣਾਏਗਾ।