ਬਰਤਾਨੀਆ ’ਚ ਅਪਾਹਜ ਵਿਅਕਤੀਆਂ ਨੂੰ ਜਲਦ ਮਿਲ ਸਕਦੀ ਹੈ ਆਰਥਿਕ ਸਹਾਇਤਾ, ਪੀ.ਆਈ.ਪੀ. ਬੈਨਿਫਿਟ ਪ੍ਰਣਾਲੀ ’ਚ ਵੱਡੇ ਸੁਧਾਰਾਂ ਦੀ ਤਿਆਰੀ
ਲੈਸਟਰ (ਇੰਗਲੈਂਡ), 24 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ ਗੰਭੀਰ ਬਿਮਾਰੀਆਂ ਤੇ ਅਪਾਹਜਤਾ ਨਾਲ ਜੂਝ ਰਹੇ ਲੋਕਾਂ ਨੂੰ ਜਲਦੀ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ ਲਈ ਪਰਸਨਲ ਇੰਡੀਪੈਂਡੈਂਸ ਪੇਮੈਂਟ (ਪੀ. ਆਈ.
ਲੈਸਟਰ (ਇੰਗਲੈਂਡ), 24 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ ਗੰਭੀਰ ਬਿਮਾਰੀਆਂ ਤੇ ਅਪਾਹਜਤਾ ਨਾਲ ਜੂਝ ਰਹੇ ਲੋਕਾਂ ਨੂੰ ਜਲਦੀ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ ਲਈ ਪਰਸਨਲ ਇੰਡੀਪੈਂਡੈਂਸ ਪੇਮੈਂਟ (ਪੀ.ਆਈ.ਪੀ.) ਬੈਨਿਫਿਟ ਪ੍ਰਣਾਲੀ ਵਿੱਚ ਵੱਡੇ ਸੁਧਾਰਾਂ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਸਮੀਖਿਆ ਰਿਪੋਰਟ ਅੱਜ ਮੰਗਲਵਾਰ ਦੁਪਹਿਰ ਨੂੰ ਜਾਰੀ ਕੀਤੇ ਜਾਣ ਦੀ ਉਮੀਦ ਹੈ। ਮੀਡੀਆ ਰਿਪੋਰਟਾ ਮੁਤਾਬਕ, ਅਪਾਹਜ ਵਿਅਕਤੀਆਂ ਸਬੰਧੀ ਮਾਮਲਿਆਂ ਦੇ ਮੰਤਰੀ ਸਰ ਸਟੀਫਨ ਟਿਮਜ਼ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਰਿਪੋਰਟ ’ਚ ਇੰਗਲੈਂਡ ਤੇ ਵੇਲਜ਼ ਦੇ ਲਾਭਪਾਤਰੀਆਂ ਲਈ ਮੁਲਾਂਕਣ ਪ੍ਰਕਿਰਿਆ ਨੂੰ ਸਰਲ ਬਣਾਉਣ ਅਤੇ ਉਨ੍ਹਾਂ ਦੀਆਂ ਅਸਲ ਜ਼ਰੂਰਤਾਂ ਮੁਤਾਬਕ ਆਰਥਿਕ ਸਹਾਇਤਾ ਦੇਣ ਦੀ ਸਿਫ਼ਾਰਸ਼ ਕੀਤੀ ਜਾਵੇਗੀ। ਨਵੀਆਂ ਤਜਵੀਜ਼ਾਂ ਤਹਿਤ ਗੰਭੀਰ ਅਤੇ ਲੰਮੇ ਸਮੇਂ ਦੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਦੀਆਂ ਅਰਜ਼ੀਆਂ ਦਾ ਜਲਦੀ ਨਿਪਟਾਰਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵਾਰ-ਵਾਰ ਮੁਲਾਂਕਣ ਕਰਵਾਉਣ ਤੋਂ ਛੋਟ ਦਿੱਤੀ ਜਾ ਸਕਦੀ ਹੈ । ਅੰਦਾਜ਼ਾ ਹੈ ਕਿ ਹਰ 10 ਵਿੱਚੋਂ ਇੱਕ ਲਾਭਪਾਤਰੀ ਨੂੰ ਇਸ ਤਜਵੀਜ਼ ਦਾ ਫ਼ਾਇਦਾ ਹੋ ਸਕਦਾ ਹੈ।