24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਟਰੰਪ ਦਾ ਕੇਸ ਸੰਘੀ ਅਦਾਲਤ ’ਚ ਲਿਜਾਣ ਦਾ ਰਾਹ ਮੁੜ ਖੁੱਲ੍ਹਿਆ, ਦੋਸ਼ੀ ਠਹਿਰਾਉਣ ਦਾ ਫ਼ੈਸਲਾ ਬਰਕਰਾਰ

ਨਿਊਯਾਰਕ, 24 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ‘ਚੁੱਪੀ ਲਈ ਰਕਮ’ ਵਾਲੇ ਅਪਰਾਧਕ ਮਾਮਲੇ ’ਚ ਕਾਨੂੰਨੀ ਰਾਹਤ ਮਿਲੀ ਹੈ। ਸੰਘੀ ਅਪੀਲੀ ਅਦਾਲਤ ਨੇ ਹੇਠਲੀ ਅਦਾਲਤ ਨੂੰ ਹੁਕਮ ਦਿੱਤਾ ਹੈ ਕਿ ਨਿਊਯਾਰਕ ਦਾ ਇਹ ਕੇਸ ਸੰਘੀ ਅਦਾਲਤ ’ਚ ਲਿਜਾਣ ਦੀ ਅਰਜ਼ੀ ਉੱਤੇ ਮੁੜ ਵਿਚਾਰ ਕੀਤਾ ਜਾਵੇ।

Ad Position 21
No active advertisement
ਅਜੀਤ ਡੈਸਕ 25-11-2026

ਨਿਊਯਾਰਕ, 24 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ‘ਚੁੱਪੀ ਲਈ ਰਕਮ’ ਵਾਲੇ ਅਪਰਾਧਕ ਮਾਮਲੇ ’ਚ ਕਾਨੂੰਨੀ ਰਾਹਤ ਮਿਲੀ ਹੈ। ਸੰਘੀ ਅਪੀਲੀ ਅਦਾਲਤ ਨੇ ਹੇਠਲੀ ਅਦਾਲਤ ਨੂੰ ਹੁਕਮ ਦਿੱਤਾ ਹੈ ਕਿ ਨਿਊਯਾਰਕ ਦਾ ਇਹ ਕੇਸ ਸੰਘੀ ਅਦਾਲਤ ’ਚ ਲਿਜਾਣ ਦੀ ਅਰਜ਼ੀ ਉੱਤੇ ਮੁੜ ਵਿਚਾਰ ਕੀਤਾ ਜਾਵੇ। ਇਸ ਹੁਕਮ ਨਾਲ ਨਾ ਕੇਸ ਦੀ ਤਬਦੀਲੀ ਪੱਕੀ ਹੋਈ ਹੈ ਅਤੇ ਨਾ ਹੀ ਟਰੰਪ ਨੂੰ ਦੋਸ਼ੀ ਠਹਿਰਾਉਣ ਵਾਲਾ ਫ਼ੈਸਲਾ ਰੱਦ ਹੋਇਆ ਹੈ। ਦੂਜੇ ਸਰਕਟ ਦੀ ਅਪੀਲੀ ਅਦਾਲਤ ਦੇ ਤਿੰਨ ਜੱਜਾਂ ਦੇ ਬੈਂਚ ਨੇ ਹੇਠਲੀ ਅਦਾਲਤ ਦੀ ਉਸ ਦਲੀਲ ਨਾਲ ਅਸਹਿਮਤੀ ਜਤਾਈ ਕਿ ਟਰੰਪ ਨੇ ਰਾਸ਼ਟਰਪਤੀ ਨੂੰ ਮਿਲਦੀ ਕਾਨੂੰਨੀ ਛੋਟ ਦਾ ਮੁੱਦਾ ਚੁੱਕਣ ਵਿੱਚ ਬਹੁਤ ਦੇਰ ਕਰ ਦਿੱਤੀ ਸੀ। ਬੈਂਚ ਨੇ ਕੇਸ ਦੀ ਤਬਦੀਲੀ ਬਾਰੇ ਛੇਤੀ ਫ਼ੈਸਲਾ ਕਰਨ ਲਈ ਕਿਹਾ ਹੈ, ਪਰ ਕੋਈ ਪੱਕੀ ਸਮਾਂ ਹੱਦ ਨਹੀਂ ਰੱਖੀ। ਟਰੰਪ ਦੇ ਵਕੀਲ ਸੁਪਰੀਮ ਕੋਰਟ ਦੇ 2024 ਦੇ ਰਾਸ਼ਟਰਪਤੀ ਛੋਟ ਸਬੰਧੀ ਫ਼ੈਸਲੇ ਦਾ ਸਹਾਰਾ ਲੈ ਕੇ ਦੋਸ਼ੀ ਠਹਿਰਾਏ ਜਾਣ ਦਾ ਫ਼ੈਸਲਾ ਰੱਦ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਦੀ ਦਲੀਲ ਹੈ ਕਿ ਮੁਕੱਦਮੇ ’ਚ ਅਜਿਹੇ ਸਬੂਤ ਵਰਤੇ ਗਏ, ਜੋ ਰਾਸ਼ਟਰਪਤੀ ਦੇ ਸਰਕਾਰੀ ਕੰਮਾਂ ਨੂੰ ਮਿਲਦੀ ਛੋਟ ਦੇ ਘੇਰੇ ’ਚ ਆਉਂਦੇ ਹਨ। ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਕੇਸ ਸਰਕਾਰੀ ਕੰਮਾਂ ਦਾ ਨਹੀਂ, ਸਗੋਂ ਕਾਰੋਬਾਰੀ ਰਿਕਾਰਡ ਵਿੱਚ ਹੇਰਾਫੇਰੀ ਦਾ ਹੈ। ਮਾਮਲਾ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਦਾਕਾਰਾ ਸਟੌਰਮੀ ਡੈਨੀਅਲਜ਼ ਨੂੰ ਦਿੱਤੇ ਗਏ ਇਕ ਲੱਖ 30 ਹਜ਼ਾਰ ਡਾਲਰ ਨਾਲ ਜੁੜਿਆ ਹੈ। ਭੁਗਤਾਨ ਟਰੰਪ ਦੇ ਸਾਬਕਾ ਵਕੀਲ ਮਾਈਕਲ ਕੋਹਨ ਰਾਹੀਂ ਕੀਤਾ ਗਿਆ ਸੀ। ਸਰਕਾਰੀ ਵਕੀਲਾਂ ਮੁਤਾਬਕ, ਕੋਹਨ ਨੂੰ ਵਾਪਸ ਕੀਤੀ ਰਕਮ ਨੂੰ ਵਕੀਲ ਦੀ ਫ਼ੀਸ ਵਜੋਂ ਦਰਜ ਕਰਕੇ ਅਸਲ ਭੁਗਤਾਨ ਲੁਕਾਇਆ ਗਿਆ। ਮਈ 2 024 ਵਿਚ ਜਿਊਰੀ ਨੇ ਟਰੰਪ ਨੂੰ ਕਾਰੋਬਾਰੀ ਰਿਕਾਰਡ ਵਿਚ ਹੇਰਾਫੇਰੀ ਦੇ 34 ਗੰਭੀਰ ਅਪਰਾਧਕ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਸੀ। ਟਰੰਪ ਕਿਸੇ ਵੀ ਗ਼ਲਤ ਕੰਮ ਤੋਂ ਇਨਕਾਰ ਕਰਦੇ ਹਨ।

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਸੁੰਦਰ ਜਲੌਅ ਤੇ ਗੁਰੂ ਗ੍ਰੰਥ ਸਾਹਿਬ... ਅਗਲੀ ਖ਼ਬਰ ਪਹਾੜਾਂ ਤੇ ਬਰਫਬਾਰੀ ਮਗਰੋਂ ਹੇਠਲੇ ਇਲਾਕਿਆਂ ’ਚ ਠੰਡ ਦਾ ਪ੍ਰਕੋਪ ਵਧਿਆ
Ad Position 24