21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਮੈਕਸੀਕੋ ਵਲੋਂ ਨਸ਼ਾ ਤਸਕਰ ‘ਐਲ ਚਾਪੋ ਇਸਿਦਰੋ’ ਗ੍ਰਿਫ਼ਤਾਰ

ਮੈਕਸੀਕੋ ਸਿਟੀ, 21 ਨਵੰਬਰ (ਏਜੰਸੀ)-ਮੈਕਸੀਕੋ ਦੇ ਅਧਿਕਾਰੀਆਂ ਨੇ ਰਾਤ ਭਰ ਚੱਲੇ ਆਪਰੇਸ਼ਨ ਦੌਰਾਨ ਸਿਨਾਲੋਆ ਸੂਬੇ ’ਚ ਨਸ਼ਾ ਤਸਕਰੀ ਦੇ ਮੁੱਖ ਸਰਗਨਾ ਫਾਉਸਤੋ ਇਸਿਦਰੋ ਮੇਜਾ ਫਲੋਰੇਸ ਉਰਫ਼ ‘ਐਲ ਚਾਪੋ ਇਸਿਦਰੋ’ ਨੂੰ ਗ੍ਰਿਫ਼ਤਾਰ ਕਰ ਲਿਆ। ਮੈਕਸੀਕੋ ਸਰਕਾਰ ਨੇ ਸਨਿਚਰਵਾਰ ਤੜਕੇ ਜਾਰੀ ਕੀਤੀ ਇਕ ਰਿਪੋਰਟ ’ਚ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਤੋਂ ਮਿਲੀ ਖੁਫੀਆ ਜਾਣਕਾਰੀ ਦੀ ਮਦਦ ਨਾਲ ਅਧਿਕਾਰੀਆਂ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ।

Ad Position 21
No active advertisement
ਅਜੀਤ ਡੈਸਕ 22-11-2026
ਮੈਕਸੀਕੋ ਸਿਟੀ, 21 ਨਵੰਬਰ (ਏਜੰਸੀ)-ਮੈਕਸੀਕੋ ਦੇ ਅਧਿਕਾਰੀਆਂ ਨੇ ਰਾਤ ਭਰ ਚੱਲੇ ਆਪਰੇਸ਼ਨ ਦੌਰਾਨ ਸਿਨਾਲੋਆ ਸੂਬੇ ’ਚ ਨਸ਼ਾ ਤਸਕਰੀ ਦੇ ਮੁੱਖ ਸਰਗਨਾ ਫਾਉਸਤੋ ਇਸਿਦਰੋ ਮੇਜਾ ਫਲੋਰੇਸ ਉਰਫ਼ ‘ਐਲ ਚਾਪੋ ਇਸਿਦਰੋ’ ਨੂੰ ਗ੍ਰਿਫ਼ਤਾਰ ਕਰ ਲਿਆ। ਮੈਕਸੀਕੋ ਸਰਕਾਰ ਨੇ ਸਨਿਚਰਵਾਰ ਤੜਕੇ ਜਾਰੀ ਕੀਤੀ ਇਕ ਰਿਪੋਰਟ ’ਚ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਤੋਂ ਮਿਲੀ ਖੁਫੀਆ ਜਾਣਕਾਰੀ ਦੀ ਮਦਦ ਨਾਲ ਅਧਿਕਾਰੀਆਂ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ। ਹਾਲਾਂਕਿ, ਦੋਵਾਂ ਦੇਸ਼ਾਂ ਵਿਚਕਾਰ ਕਿਸ ਤਰ੍ਹਾਂ ਤਾਲਮੇਲ ਕੀਤਾ ਗਿਆ, ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸਿਨਾਲੋਆ ਦੇ ਗੁਆਸਾਵੇ ਸ਼ਹਿਰ ਤੋਂ ਸਾਹਮਣੇ ਆਈਆਂ ਵੀਡੀਓ ਤੇ ਤਸਵੀਰਾਂ ਵਿਚ ਗੋਲੀਬਾਰੀ ਦੌਰਾਨ ਬੇਸਬਾਲ ਮੈਚ ਦੇਖ ਰਹੇ ਲੋਕਾਂ ਨੂੰ ਚੀਕਦੇ ਹੋਏ ਭੱਜਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਕਈ ਕਾਰਾਂ ਨੂੰ ਅੱਗ ਲੱਗੀ ਹੋਈ ਵੀ ਦਿਖਾਈ ਦਿੱਤੀ। ਮੈਕਸੀਕੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਗੁਪਤ ਤਰੀਕੇ ਨਾਲ ਇੱਕ ਮੁਹਿੰਮ ਚਲਾਈ ਗਈ ਸੀ।
Ad Position 22
No active advertisement
ਪਿਛਲੀ ਖ਼ਬਰ ਵਿਸ਼ਾਲ ਮਾਤਾ ਕੀ ਚੌਂਕੀ ਦੌਰਾਨ ਭਜਨਾਂ ਨੇ ਸੰਗਤ ਨੂੰ ਕੀਤਾ ਮੰਤਰਮੁਗਧ, ਸ਼ਰਧਾਲੂ ਭਗਤੀ ਰੰਗ ’ਚ ਰੰਗੇ ਅਗਲੀ ਖ਼ਬਰ ਬੰਬ ਧਮਾਕਿਆਂ ਦੇ ਪੀੜਤ ਪਰਿਵਾਰਾਂ ਨਾਲ ਨਵੇਂ ਸਾਲ ’ ਚ ਮੁਲਾਕਾਤ ਕਰਨਗੇ ਬਰਤਾਨਵੀ ਪ੍ਰਧਾਨ ਮੰਤਰੀ
Ad Position 24