22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

4000 ਅਗਨੀਵੀਰਾਂ ਦਾ ਡੇਟਾ ਚੋਰੀ ਕਰਕੇ ‘ਡਾਰਕ ਵੈੱਬ’ ’ਤੇ ਵੇਚਣ ਦੀ ਕੋਸ਼ਿਸ਼

ਨਵੀਂ ਦਿੱਲੀ, 21 ਨਵੰਬਰ (ਪੀ. ਟੀ. ਆਈ.)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਇਕ ਵੈੱਬਸਾਈਟ ਨੂੰ ‘ਹੈਕ’ ਕਰਨ ਅਤੇ ਕਰੀਬ 4000 ਅਗਨੀਵੀਰਾਂ ਨਾਲ ਸੰਬੰਧਿਤ ਸੰਵੇਦਨਸ਼ੀਲ ਡੇਟਾ ‘ਡਾਰਕ ਵੈੱਬ’ ਉਤੇ 500 ਅਮਰੀਕੀ ਡਾਲਰ ਵਿਚ ਵੇਚਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਹਰਿਆਣਾ ਦੇ ਬੱਲਭਗੜ੍ਹ ਦੇ ਰਹਿਣ ਵਾਲੇ 14 ਸਾਲਾ ਲੜਕੇ ਨੂੰ ਹਿਰਾਸਤ ਵਿਚ...

Ad Position 21
No active advertisement
ਅਜੀਤ ਡੈਸਕ 22-11-2026

ਨਵੀਂ ਦਿੱਲੀ, 21 ਨਵੰਬਰ (ਪੀ. ਟੀ. ਆਈ.)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਇਕ ਵੈੱਬਸਾਈਟ ਨੂੰ ‘ਹੈਕ’ ਕਰਨ ਅਤੇ ਕਰੀਬ 4000 ਅਗਨੀਵੀਰਾਂ ਨਾਲ ਸੰਬੰਧਿਤ ਸੰਵੇਦਨਸ਼ੀਲ ਡੇਟਾ ‘ਡਾਰਕ ਵੈੱਬ’ ਉਤੇ 500 ਅਮਰੀਕੀ ਡਾਲਰ ਵਿਚ ਵੇਚਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਹਰਿਆਣਾ ਦੇ ਬੱਲਭਗੜ੍ਹ ਦੇ ਰਹਿਣ ਵਾਲੇ 14 ਸਾਲਾ ਲੜਕੇ ਨੂੰ ਹਿਰਾਸਤ ਵਿਚ ਲਿਆ ਹੈ।

ਜਾਂਚਕਰਤਾਵਾਂ ਅਨੁਸਾਰ ਰਜਿਸਟ੍ਰੇਸ਼ਨ ਕਰਵਾਉਣ ਅਤੇ ਦੂਜੇ ਸਰਕਾਰੀ ਵਿਭਾਗਾਂ ਵਿਚ ਰੁਜ਼ਗਾਰ ਦੇ ਮੌਕੇ ਤਲਾਸ਼ਣ ਲਈ ਸਾਬਕਾ ਅਗਨੀਵੀਰਾਂ ਵਾਸਤੇ ਤਿਆਰ ਕੀਤੀ ਗਈ ਇਕ ਟੈਸਟਿੰਗ (ਪਰੀਖਣ) ਵੈੱਬਸਾਈਟ ਤੱਕ ਨਾਬਾਲਗ ਨੇ ਬਿਨਾਂ ਇਜਾਜ਼ਤ ਦੇ ਪਹੁੰਚ ਬਣਾਈ ਸੀ। ਅਧਿਕਾਰੀਆਂ ਮੁਤਾਬਕ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਾਣਕਾਰੀ ਹਾਸਿਲ ਕਰਨ ਲਈ ਕਥਿਤ ਤੌਰ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਟੂਲਜ਼ ਦੀ ਵਰਤੋਂ ਕੀਤੀ ਗਈ ਸੀ।

Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਐੱਫ-16 ਲੜਾਕੂ ਜਹਾਜ਼ ਨੂੰ ਮਿਜ਼ਾਈਲ ਨਾਲ ਬਣਾਇਆ ਨਿਸ਼ਾਨਾ-ਈਰਾਨ ਅਗਲੀ ਖ਼ਬਰ ਪ੍ਰਿੰਸਟਨ ਯੂਨੀਵਰਸਿਟੀ ਦੀ ਵਿਦਿਆਰਥਣ ‘ਆਈਸ’ ਦੀ ਹਿਰਾਸਤ ਵਿਚ
Ad Position 24