21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਬੰਬ ਧਮਾਕਿਆਂ ਦੇ ਪੀੜਤ ਪਰਿਵਾਰਾਂ ਨਾਲ ਨਵੇਂ ਸਾਲ ’ ਚ ਮੁਲਾਕਾਤ ਕਰਨਗੇ ਬਰਤਾਨਵੀ ਪ੍ਰਧਾਨ ਮੰਤਰੀ

ਲੈਸਟਰ (ਇੰਗਲੈਂਡ), 21 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿਖੇ 21 ਨਵੰਬਰ 1974 ਨੂੰ 2 ਪੱਬਾਂ ਵਿਚ ਹੋਏ ਭਿਆਨਕ ਬੰਬ ਧਮਾਕਿਆਂ ਦੌਰਾਨ ਮਾਰੇ ਗਏ 21 ਵਿਅਕਤੀਆਂ ਦੇ ਪਰਿਵਾਰਾਂ ਨੂੰ ਇਨਸਾਫ਼ ਮਿਲਣ ਦੀ ਆਸ ਇਕ ਵਾਰ ਫਿਰ ਜਾਗੀ ਹੈ। ਬਰਤਾਨਵੀ ਪ੍ਰਧਾਨ ਮੰਤਰੀ ਐਂਡੀ ਬਰਨਹਮ ਵਲੋਂ ਪੀੜਤ ਪਰਿਵਾਰਾਂ ਨਾਲ ਨਵੇਂ ਸਾਲ ਦੇ ਸ਼ੁਰੂ ਵਿਚ ਬਰਮਿੰਘਮ ਵਿਖੇ ਮੁਲਾਕਾਤ ਕਰਨ ਦੀ ਪੁਸ਼ਟੀ ਕੀਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 22-11-2026
ਲੈਸਟਰ (ਇੰਗਲੈਂਡ), 21 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿਖੇ 21 ਨਵੰਬਰ 1974 ਨੂੰ 2 ਪੱਬਾਂ ਵਿਚ ਹੋਏ ਭਿਆਨਕ ਬੰਬ ਧਮਾਕਿਆਂ ਦੌਰਾਨ ਮਾਰੇ ਗਏ 21 ਵਿਅਕਤੀਆਂ ਦੇ ਪਰਿਵਾਰਾਂ ਨੂੰ ਇਨਸਾਫ਼ ਮਿਲਣ ਦੀ ਆਸ ਇਕ ਵਾਰ ਫਿਰ ਜਾਗੀ ਹੈ। ਬਰਤਾਨਵੀ ਪ੍ਰਧਾਨ ਮੰਤਰੀ ਐਂਡੀ ਬਰਨਹਮ ਵਲੋਂ ਪੀੜਤ ਪਰਿਵਾਰਾਂ ਨਾਲ ਨਵੇਂ ਸਾਲ ਦੇ ਸ਼ੁਰੂ ਵਿਚ ਬਰਮਿੰਘਮ ਵਿਖੇ ਮੁਲਾਕਾਤ ਕਰਨ ਦੀ ਪੁਸ਼ਟੀ ਕੀਤੀ ਗਈ ਹੈ। ਪੀੜਤ ਪਰਿਵਾਰ ਪਿਛਲੇ ਪੰਜ ਦਹਾਕਿਆਂ ਤੋਂ ਇਸ ਮਾਮਲੇ ਦੀ ਜੱਜ ਦੀ ਅਗਵਾਈ ਹੇਠ ਜਨਤਕ ਜਾਂਚ ਕਰਵਾਉਣ ਦੀ ਮੰਗ ਕਰਦੇ ਆ ਰਹੇ ਹਨ। ਜ਼ਿਕਰਯੋਗ ਹੈ ਕਿ 21 ਨਵੰਬਰ 1974 ਨੂੰ ਬਰਮਿੰਘਮ ਸ਼ਹਿਰ ਦੇ ਮਲਬਰੀ ਬੁਸ਼ ਅਤੇ ਟੈਵਰਨ ਇਨ ਦ ਟਾਊਨ ਨਾਮਕ ਦੋ ਪੱਬਾਂ ਵਿਚ ਹੋਏ ਬੰਬ ਧਮਾਕਿਆਂ ਦੌਰਾਨ 7 ਔਰਤਾਂ ਅਤੇ 14 ਮਰਦਾਂ ਦੀ ਮੌਤ ਹੋ ਗਈ ਸੀ, ਜਦਕਿ 220 ਵਿਅਕਤੀ ਜ਼ਖ਼ਮੀ ਹੋਏ ਸਨ। ਇਸ ਦਰਦਨਾਕ ਘਟਨਾ ਨੂੰ 52 ਸਾਲ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਕਿਸੇ ਵੀ ਵਿਅਕਤੀ ਨੂੰ ਇਨ੍ਹਾਂ ਹੱਤਿਆਵਾਂ ਲਈ ਅੰਤਿਮ ਤੌਰ ’ਤੇ ਦੋਸ਼ੀ ਨਹੀਂ ਠਹਿਰਾਇਆ ਜਾ ਸਕਿਆ। ਇਸ ਮਾਮਲੇ ’ਚ 6 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ, ਪਰ ਸਾਲ 1991 ਵਿੱਚ ਉਨ੍ਹਾਂ ਦੀਆਂ ਸਜ਼ਾਵਾਂ ਰੱਦ ਕਰ ਦਿੱਤੀਆਂ ਗਈਆਂ ਸਨ। ਸਾਲ 2019 ਵਿੱਚ ਮੁਕੰਮਲ ਹੋਈ ਜਾਂਚ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਮ੍ਰਿਤਕਾਂ ਦੀ ਮੌਤ ਆਇਰਿਸ਼ ਰਿਪਬਲਿਕਨ ਆਰਮੀ (ਆਈ.ਆਰ.ਏ.) ਵਲੋਂ ਲਗਾਏ ਗਏ ਬੰਬਾਂ ਕਾਰਨ ਹੋਈ ਸੀ, ਪਰ ਧਮਾਕਿਆਂ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ।
Ad Position 22
No active advertisement
ਪਿਛਲੀ ਖ਼ਬਰ ਮੈਕਸੀਕੋ ਵਲੋਂ ਨਸ਼ਾ ਤਸਕਰ ‘ਐਲ ਚਾਪੋ ਇਸਿਦਰੋ’ ਗ੍ਰਿਫ਼ਤਾਰ ਅਗਲੀ ਖ਼ਬਰ ਵਿਦੇਸ਼ ਮੰਤਰਾਲਾ ਕਰਵਾ ਰਿਹਾ ‘ਭਾਰਤ ਕੋ ਜਾਣੀਏ’ ਵਿਸ਼ੇਸ਼ ਗਿਆਨ ਮੁਕਾਬਲਾ
Ad Position 24