21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਵਿਦੇਸ਼ ਮੰਤਰਾਲਾ ਕਰਵਾ ਰਿਹਾ ‘ਭਾਰਤ ਕੋ ਜਾਣੀਏ’ ਵਿਸ਼ੇਸ਼ ਗਿਆਨ ਮੁਕਾਬਲਾ

ਗਲਾਸਗੋ, 21 ਨਵੰਬਰ (ਹਰਜੀਤ ਸਿੰਘ ਦੁਸਾਂਝ)-ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਪਰਵਾਸੀ ਭਾਰਤੀ ਦਿਵਸ 2027 ਦੇ ਸਬੰਧ ’ਚ ‘ਭਾਰਤ ਕੋ ਜਾਣੀਏ’ ਵਿਸ਼ੇਸ਼ ਗਿਆਨ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਐਡਿਨਬਰਾ ਸਥਿਤ ਭਾਰਤੀ ਕੌਂਸਲਖ਼ਾਨੇ ਨੇ ਵਿਦੇਸ਼ਾਂ ’ਚ ਵੱਸਦੇ ਭਾਰਤੀਆਂ, ਭਾਰਤੀ ਮੂਲ ਦੇ ਲੋਕਾਂ ਤੇ ਭਾਰਤ ਬਾਰੇ ਜਾਣਨ ਦੇ ਚਾਹਵਾਨ ਵਿਦੇਸ਼ੀ ਨਾਗਰਿਕਾਂ ਨੂੰ ‘ਭਾਰਤਵਰਸ’ ਐਪ ਰਾਹੀਂ ਇਸ ਮੁਕਾਬਲੇ ’ਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 22-11-2026
ਗਲਾਸਗੋ, 21 ਨਵੰਬਰ (ਹਰਜੀਤ ਸਿੰਘ ਦੁਸਾਂਝ)-ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਪਰਵਾਸੀ ਭਾਰਤੀ ਦਿਵਸ 2027 ਦੇ ਸਬੰਧ ’ਚ ‘ਭਾਰਤ ਕੋ ਜਾਣੀਏ’ ਵਿਸ਼ੇਸ਼ ਗਿਆਨ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਐਡਿਨਬਰਾ ਸਥਿਤ ਭਾਰਤੀ ਕੌਂਸਲਖ਼ਾਨੇ ਨੇ ਵਿਦੇਸ਼ਾਂ ’ਚ ਵੱਸਦੇ ਭਾਰਤੀਆਂ, ਭਾਰਤੀ ਮੂਲ ਦੇ ਲੋਕਾਂ ਤੇ ਭਾਰਤ ਬਾਰੇ ਜਾਣਨ ਦੇ ਚਾਹਵਾਨ ਵਿਦੇਸ਼ੀ ਨਾਗਰਿਕਾਂ ਨੂੰ ‘ਭਾਰਤਵਰਸ’ ਐਪ ਰਾਹੀਂ ਇਸ ਮੁਕਾਬਲੇ ’ਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। ਮੁਕਾਬਲੇ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿਚੋਂ ਕੁੱਲ 30 ਜੇਤੂ ਚੁਣੇ ਜਾਣਗੇ। ਇਨਾਮ ਵਜੋਂ ਉਨ੍ਹਾਂ ਨੂੰ ਭਾਰਤ ਦਾ 10 ਦਿਨਾਂ ਦੌਰਾ ਕਰਵਾਇਆ ਜਾਵੇਗਾ, ਜਿਸ ਦੌਰਾਨ ਉਨ੍ਹਾਂ ਨੂੰ ਦੇਸ਼ ਦੀ ਸਭਿਆਚਾਰਕ ਵਿਰਾਸਤ ਤੇ ਵੰਨ-ਸੁਵੰਨਤਾ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲੇਗਾ। ਜੇਤੂ ਪੱਛਮੀ ਬੰਗਾਲ ਦੇ ਕੋਲਕਾਤਾ ਸ਼ਹਿਰ ਵਿਚ 7 ਤੋਂ 9 ਜਨਵਰੀ 2027 ਤੱਕ ਹੋਣ ਵਾਲੇ 19ਵੇਂ ਪਰਵਾਸੀ ਭਾਰਤੀ ਦਿਵਸ ਸੰਮੇਲਨ ਵਿਚ ਵੀ ਸ਼ਾਮਲ ਹੋਣਗੇ। ਇਹ ਮੁਕਾਬਲਾ 11 ਨਵੰਬਰ ਨੂੰ ਸ਼ੁਰੂ ਹੋਇਆ ਸੀ। ਹਿੱਸਾ ਲੈਣ ਦੀ ਆਖ਼ਰੀ ਮਿਆਦ ਐਤਵਾਰ, 20 ਦਸੰਬਰ 2026 ਨੂੰ ਬਰਤਾਨਵੀ ਸਮੇਂ ਅਨੁਸਾਰ ਸ਼ਾਮ 6 ਵੱਜ ਕੇ 29 ਮਿੰਟ ਤੱਕ ਹੈ। ਭਾਰਤੀ ਸਮੇਂ ਅਨੁਸਾਰ ਮੁਕਾਬਲਾ ਉਸੇ ਦਿਨ ਰਾਤ 11 ਵੱਜ ਕੇ 59 ਮਿੰਟ ’ਤੇ ਬੰਦ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਬੰਬ ਧਮਾਕਿਆਂ ਦੇ ਪੀੜਤ ਪਰਿਵਾਰਾਂ ਨਾਲ ਨਵੇਂ ਸਾਲ ’ ਚ ਮੁਲਾਕਾਤ ਕਰਨਗੇ ਬਰਤਾਨਵੀ ਪ੍ਰਧਾਨ ਮੰਤਰੀ ਅਗਲੀ ਖ਼ਬਰ ਸਾਤਵਿਕ-ਚਿਰਾਗ ਦੀ ਜੋੜੀ ਤੇ ਲਕਸ਼ਯ ਹਾਂਗਕਾਂਗ ਓਪਨ ਦੇ ਸੈਮੀਫਾਈਨਲ ’ਚ ਹਾਰੇ
Ad Position 24