16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਟਰੰਪ ਦੀ ਗੋਲਫ ਮੈਦਾਨ ਯੋਜਨਾ ਨੂੰ ਝਟਕਾ ਪਾਰਕ ਬੰਦ ਕਰਨ ’ਤੇ 2 ਹਫ਼ਤਿਆਂ ਦੀ ਰੋਕ

ਨਿਊਯਾਰਕ, 15 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਵਾਸ਼ਿੰਗਟਨ ਦੇ ਇਤਿਹਾਸਕ ਈਸਟ ਪੋਟੋਮੈਕ ਪਾਰਕ ਤੇ ਗੋਲਫ ਮੈਦਾਨ ਨੂੰ ਨਵਾਂ ਰੂਪ ਦੇਣ ਲਈ ਬੰਦ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਯੋਜਨਾ ’ਤੇ ਸੰਘੀ ਅਦਾਲਤ ਨੇ 2 ਹਫ਼ਤਿਆਂ ਦੀ ਆਰਜ਼ੀ ਰੋਕ ਲਗਾ ਦਿੱਤੀ ਹੈ। ਜ਼ਿਲ੍ਹਾ ਜੱਜ ਐਨਾ ਰੇਅਸ ਨੇ ਬੰਦਸ਼ ਤੋਂ ਕੁਝ ਘੰਟੇ ਪਹਿਲਾਂ ਹੁਕਮ ਜਾਰੀ ਕਰਦਿਆਂ ਕਿਹਾ ਕਿ ਲੋਕਾਂ ਨੂੰ ਪਾਰਕ ਵਿਚ ਆਉਣ ਤੋਂ ਨਾ ਰੋਕਿਆ ਜਾਵੇ।

Ad Position 21
No active advertisement
ਅਜੀਤ ਡੈਸਕ 16-11-2026
ਨਿਊਯਾਰਕ, 15 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਵਾਸ਼ਿੰਗਟਨ ਦੇ ਇਤਿਹਾਸਕ ਈਸਟ ਪੋਟੋਮੈਕ ਪਾਰਕ ਤੇ ਗੋਲਫ ਮੈਦਾਨ ਨੂੰ ਨਵਾਂ ਰੂਪ ਦੇਣ ਲਈ ਬੰਦ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਯੋਜਨਾ ’ਤੇ ਸੰਘੀ ਅਦਾਲਤ ਨੇ 2 ਹਫ਼ਤਿਆਂ ਦੀ ਆਰਜ਼ੀ ਰੋਕ ਲਗਾ ਦਿੱਤੀ ਹੈ। ਜ਼ਿਲ੍ਹਾ ਜੱਜ ਐਨਾ ਰੇਅਸ ਨੇ ਬੰਦਸ਼ ਤੋਂ ਕੁਝ ਘੰਟੇ ਪਹਿਲਾਂ ਹੁਕਮ ਜਾਰੀ ਕਰਦਿਆਂ ਕਿਹਾ ਕਿ ਲੋਕਾਂ ਨੂੰ ਪਾਰਕ ਵਿਚ ਆਉਣ ਤੋਂ ਨਾ ਰੋਕਿਆ ਜਾਵੇ। ਪ੍ਰਸ਼ਾਸਨ ਨੇ ਨਵੀਨੀਕਰਨ ਲਈ ਇਸ ਨੂੰ ਐਤਵਾਰ ਤੋਂ 15 ਮਹੀਨਿਆਂ ਵਾਸਤੇ ਬੰਦ ਕਰਨਾ ਸੀ। ਵ੍ਹਾਈਟ ਹਾਊਸ ਤੋਂ ਕਰੀਬ 2 ਮੀਲ ਦੂਰ ਪੋਟੋਮੈਕ ਦਰਿਆ ਕੰਢੇ ਬਣਿਆ ਇਹ ਪਾਰਕ ਇਕ ਸਦੀ ਤੋਂ ਵੱਧ ਪੁਰਾਣਾ ਹੈ। ਇੱਥੇ ਕੁੱਲ 36 ਹੋਲਾਂ ਵਾਲੇ ਤਿੰਨ ਗੋਲਫ ਮੈਦਾਨ, ਇਕ ਛੋਟਾ ਗੋਲਫ ਮੈਦਾਨ ਤੇ ਸਾਈਕਲ ਚਲਾਉਣ ਤੇ ਦੌੜਨ ਲਈ ਰਸਤਾ ਹੈ। ਟਰੰਪ ਦੀ ਯੋਜਨਾ ਇੱਥੇ ਇਕ 18 ਹੋਲਾਂ ਵਾਲਾ ਚੈਂਪੀਅਨਸ਼ਿਪ ਮੈਦਾਨ ਬਣਾਉਣ ਦੀ ਹੈ, ਜਿੱਥੇ ਵੱਡੇ ਕੌਮਾਂਤਰੀ ਮੁਕਾਬਲੇ ਕਰਵਾਏ ਜਾ ਸਕਣ।
Ad Position 22
No active advertisement
ਪਿਛਲੀ ਖ਼ਬਰ ਬਾਬਾ ਨੰਦ ਲਾਲ ਸਰਵਹਿੱਤਕਾਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਊਸ਼ਾ ਤੇ ਹਰਜਿੰਦਰ ਦੇ ਨਾਮਜ਼ਦਗੀ ਪੱਤਰ ਮਨਜ਼ੂਰ , ਹਾਕੀ ਇੰਡੀਆ ਦੇ ਨਾਮਜ਼ਦਗੀਆਂ ’ ਤੇ ਇਤਰਾਜ਼ ਵੀ ਰੱਦ
Ad Position 24