14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਬ੍ਰਿਟਿਸ਼ ਏਅਰਵੇਜ਼ ਵਲੋਂ ਸਟੈਨਸਟੈੱਡ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਬੰਦ ਕਰਨ ਦਾ ਫ਼ੈਸਲਾ

ਲੈਸਟਰ, 14 ਨਵੰਬਰ (ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਦੀ ਪ੍ਰਮੁੱਖ ਹਵਾਈ ਕੰਪਨੀ ਬ੍ਰਿਟਿਸ਼ ਏਅਰਵੇਜ਼ ਨੇ ਇੰਗਲੈਂਡ ਦੇ ਸਟੈਨਸਟੈੱਡ ਹਵਾਈ ਅੱਡੇ ਤੋਂ ਆਪਣੀਆਂ ਸਾਰੀਆਂ ਉਡਾਣਾਂ ਅਪ੍ਰੈਲ 2027 ਤੋਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ....

Ad Position 21
No active advertisement
ਅਜੀਤ ਡੈਸਕ 14-11-2026

ਲੈਸਟਰ, 14 ਨਵੰਬਰ (ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਦੀ ਪ੍ਰਮੁੱਖ ਹਵਾਈ ਕੰਪਨੀ ਬ੍ਰਿਟਿਸ਼ ਏਅਰਵੇਜ਼ ਨੇ ਇੰਗਲੈਂਡ ਦੇ ਸਟੈਨਸਟੈੱਡ ਹਵਾਈ ਅੱਡੇ ਤੋਂ ਆਪਣੀਆਂ ਸਾਰੀਆਂ ਉਡਾਣਾਂ ਅਪ੍ਰੈਲ 2027 ਤੋਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਕੰਪਨੀ ਦੀ ਸਹਾਇਕ ਹਵਾਈ ਸੇਵਾ ਬੀ.ਏ. ਸਿਟੀਫਲਾਇਰ ਵਲੋਂ 11 ਅਪ੍ਰੈਲ, 2027 ਤੋਂ ਬਾਅਦ ਇਸ ਹਵਾਈ ਅੱਡੇ ਤੋਂ ਕੋਈ ਉਡਾਣ ਨਹੀਂ ਚਲਾਈ ਜਾਵੇਗੀ।

ਇਸ ਫ਼ੈਸਲੇ ਤਹਿਤ ਫਰਾਂਸ ਦੇ ਬਰਜਰੈਕ ਤੇ ਨੀਸ, ਇਟਲੀ ਦੇ ਫਲੋਰੈਂਸ ਤੇ ਓਲਬੀਆ ਅਤੇ ਸਪੇਨ ਦੇ ਮੈਲੋਰਕਾ ਲਈ ਗਰਮੀਆਂ ਦੌਰਾਨ ਚੱਲਣ ਵਾਲੀਆਂ ਪੰਜ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕੰਪਨੀ ਦੇ ਬੁਲਾਰੇ ਅਨੁਸਾਰ ਮੁਸਾਫ਼ਰਾਂ ਦੀ ਮੰਗ ਅਤੇ ਹਵਾਈ ਰੂਟਾਂ ਦੀ ਸਮੀਖਿਆ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਅਤੇ ਇੱਥੋਂ ਵਰਤੇ ਜਾਂਦੇ ਜਹਾਜ਼ਾਂ ਨੂੰ ਹੋਰ ਰੂਟਾਂ ’ਤੇ ਤਾਇਨਾਤ ਕੀਤਾ ਜਾਵੇਗਾ। 

Ad Position 22
No active advertisement
ਪਿਛਲੀ ਖ਼ਬਰ ਵੈਭਵ ਸੂਰਿਆਵੰਸ਼ੀ ਪੁਰਸ਼ ਟੀ-20 ਕ੍ਰਿਕਟ ਦੇ ਸਭ ਤੋਂ ਘੱਟ ਉਮਰ ਦੇ ਬਣੇ ਕਪਤਾਨ ਅਗਲੀ ਖ਼ਬਰ ਬਰਤਾਨੀਆ ’ਚ ਨਾਬਾਲਗਾ ਨਾਲ ਜਬਰ ਜਨਾਹ ਕਰਨ ਦੇ ਮਾਮਲੇ ’ਚ ਪਾਕਿ ਮੂਲ ਦੇ ਤਿੰਨ ਵਿਅਕਤੀਆਂ ਨੂੰ 58 ਸਾਲ ਦੀ ਕੈਦ
Ad Position 24