10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸ਼ਿਕਾਗੋ ਵਿਖੇ ਵਿਰਸਾ ਨਾਈਟ ਮੁਕਾਬਲੇ ਕਰਵਾਏ

ਸ਼ਿਕਾਗੋ, 10 ਨਵੰਬਰ (ਕੇਵਲ ਗੁਰਾਇਆ)-ਮਿਡ ਵੈਸਟ ਸ਼ਿਕਾਗੋ ਵਿਖੇ ਭੰਗੜਾ ਰਾਈਮਜ਼ ਵਲੋਂ ਤੀਸਰਾ ਸਾਲਾਨਾ ਪੰਜਾਬੀ ਵਿਰਸਾ ਨਾਈਟ ਯੈਲੋ ਬਾਕਸ ਸੈਂਟਰ ਨੇਪਰਵੈਲ ਵਿਖੇ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ| ਪ੍ਰੋਗਰਾਮ ਦੀ ਸ਼ੁਰੂਆਤ ਮੰਚ ਸੰਚਾਲਕ ਗੁਰਮੁਖ ਸਿੰਘ ਭੁੱਲਰ ਨੇ ਮਹਿਮਾਨਾਂ ਦੇ ਸਵਾਗਤ ਨਾਲ ਕੀਤੀ| ਲਗਭਗ ਸੋਲ੍ਹਾਂ ਟੀਮਾਂ ਨੇ ਹਿੱਸਾ ਲਿਆ, ਜਿਸ ਵਿਚ ਭੰਗੜਾ, ਗਿੱਧਾ, ਲੁੱਡੀ, ਮਾਲਵਾ ਗਿੱਧਾ ਜਿੰਦੂਆਂ ਪੇਸ਼ ਕੀਤਾ। ਇਸ ਮੌਕੇ ’ਤੇ ਚਾਰ ਜੱਜ ਸਾਹਿਬਾਨ ਪ੍ਰਭਜੀਤ ਸਿੰਘ ਦਿਉਲ, ਵਰਿੰਦਰਜੀਤ ਸਿੰਘ, ਮਾਯੂਰੀ ਪਰਮਾਰ, ਹਰਮੀਤ ਸਿੰਘ ਨੇ ਆਪਣਾ ਫ਼ੈਸਲਾ ਸੁਣਾਇਆ| ਨੇਪਰਵੈਲ ਦੇ ਮੇਅਰ ਸਟਾਕ ਏ ਵੈਰਲੀ ਸਮੇਤ ਕਈ ਹੋਰ ਸਰਕਾਰੀ ਅਧਿਕਾਰੀ ਅਤੇ ਪੰਜਾਬੀ ਭਾਈਚਾਰੇ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 11-11-2026
ਸ਼ਿਕਾਗੋ, 10 ਨਵੰਬਰ (ਕੇਵਲ ਗੁਰਾਇਆ)-ਮਿਡ ਵੈਸਟ ਸ਼ਿਕਾਗੋ ਵਿਖੇ ਭੰਗੜਾ ਰਾਈਮਜ਼ ਵਲੋਂ ਤੀਸਰਾ ਸਾਲਾਨਾ ਪੰਜਾਬੀ ਵਿਰਸਾ ਨਾਈਟ ਯੈਲੋ ਬਾਕਸ ਸੈਂਟਰ ਨੇਪਰਵੈਲ ਵਿਖੇ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ| ਪ੍ਰੋਗਰਾਮ ਦੀ ਸ਼ੁਰੂਆਤ ਮੰਚ ਸੰਚਾਲਕ ਗੁਰਮੁਖ ਸਿੰਘ ਭੁੱਲਰ ਨੇ ਮਹਿਮਾਨਾਂ ਦੇ ਸਵਾਗਤ ਨਾਲ ਕੀਤੀ| ਲਗਭਗ ਸੋਲ੍ਹਾਂ ਟੀਮਾਂ ਨੇ ਹਿੱਸਾ ਲਿਆ, ਜਿਸ ਵਿਚ ਭੰਗੜਾ, ਗਿੱਧਾ, ਲੁੱਡੀ, ਮਾਲਵਾ ਗਿੱਧਾ ਜਿੰਦੂਆਂ ਪੇਸ਼ ਕੀਤਾ। ਇਸ ਮੌਕੇ ’ਤੇ ਚਾਰ ਜੱਜ ਸਾਹਿਬਾਨ ਪ੍ਰਭਜੀਤ ਸਿੰਘ ਦਿਉਲ, ਵਰਿੰਦਰਜੀਤ ਸਿੰਘ, ਮਾਯੂਰੀ ਪਰਮਾਰ, ਹਰਮੀਤ ਸਿੰਘ ਨੇ ਆਪਣਾ ਫ਼ੈਸਲਾ ਸੁਣਾਇਆ| ਨੇਪਰਵੈਲ ਦੇ ਮੇਅਰ ਸਟਾਕ ਏ ਵੈਰਲੀ ਸਮੇਤ ਕਈ ਹੋਰ ਸਰਕਾਰੀ ਅਧਿਕਾਰੀ ਅਤੇ ਪੰਜਾਬੀ ਭਾਈਚਾਰੇ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਅਮਨ ਕੁਲਾਰ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਆਪਣੇ ਵਿਰਸੇ ਨੂੰ ਕਾਇਮ ਰੱਖਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਨਵੀਂ ਪੀੜ੍ਹੀ ਵੀ ਆਪਣੇ ਸਭਿਆਚਾਰ ਨਾਲ ਜੁੜੇ ਰਹਿਣ|
Ad Position 22
No active advertisement
ਪਿਛਲੀ ਖ਼ਬਰ ਓਂਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਬੰਦੀ ਛੋੜ ਦਿਵਸ ਸਬੰਧੀ ਸਮਾਗਮ ਕਰਵਾਏ ਅਗਲੀ ਖ਼ਬਰ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਨਾਲ ਜੁੜੇ
Ad Position 24