ਸਰੀ-ਲੈਂਗਲੀ ਦੇ ਜੋੜੇ ਦੀ ਚਮਕੀ ਕਿਸਮਤ ਲਾਟਰੀ ਰਾਹੀਂ ਜਿੱਤੇ ਇੱਕ ਲੱਖ ਡਾਲਰ
ਵੈਨਕੂਵਰ, 10 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਰੀ-ਲੈਂਗਲੀ ਨਾਲ ਸੰਬੰਧਿਤ ਇਕ ਜੋੜੇ ਦੀ ਕਿਸਮਤ ਉਸ ਸਮੇਂ ਚਮਕ ਉੱਠੀ, ਜਦੋਂ ਉਨ੍ਹਾਂ ਦੀ ਲਾਟਰੀ ਦੀ ਟਿਕਟ ’ਤੇ ਇਕ ਲੱਖ ਕੈਨੇਡੀਅਨ ਡਾਲਰ ਦਾ ਇਨਾਮ ਨਿਕਲ ਆਇਆ। ਇਸ ਅਚਾਨਕ ਮਿਲੀ ਵੱਡੀ ਰਕਮ ਨੇ ਜੋੜੇ ਦੀਆਂ ਖ਼ੁਸ਼ੀਆਂ ਦੁੱਗਣੀਆਂ ਕਰ ਦਿੱਤੀਆਂ ਹਨ।
ਵੈਨਕੂਵਰ, 10 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਰੀ-ਲੈਂਗਲੀ ਨਾਲ ਸੰਬੰਧਿਤ ਇਕ ਜੋੜੇ ਦੀ ਕਿਸਮਤ ਉਸ ਸਮੇਂ ਚਮਕ ਉੱਠੀ, ਜਦੋਂ ਉਨ੍ਹਾਂ ਦੀ ਲਾਟਰੀ ਦੀ ਟਿਕਟ ’ਤੇ ਇਕ ਲੱਖ ਕੈਨੇਡੀਅਨ ਡਾਲਰ ਦਾ ਇਨਾਮ ਨਿਕਲ ਆਇਆ। ਇਸ ਅਚਾਨਕ ਮਿਲੀ ਵੱਡੀ ਰਕਮ ਨੇ ਜੋੜੇ ਦੀਆਂ ਖ਼ੁਸ਼ੀਆਂ ਦੁੱਗਣੀਆਂ ਕਰ ਦਿੱਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਲੈਂਗਲੀ ਦੇ ਰਹਿਣ ਵਾਲੇ ਮੌਰਿਸ ਅਤੇ ਸਰੀ ਦੀ ਰਹਿਣ ਵਾਲੀ ਕਿੰਬਰਲੀ ਨੇ ਲੋਟੋ ਮੈਕਸ ਦੀ ਟਿਕਟ ਰਾਹੀਂ ਇੱਕ ਲੱਖ ਡਾਲਰ ਦਾ ਇਨਾਮ ਜਿੱਤਿਆ ਹੈ। ਦੋਵੇਂ ਪਹਿਲਾਂ ਹੀ ਹਵਾਈ ਟਾਪੂਆਂ ‘ਤੇ ਛੁੱਟੀਆਂ ਮਨਾਉਣ ਦੀ ਯੋਜਨਾ ਬਣਾ ਰਹੇ ਸਨ, ਪਰ ਹੁਣ ਲਾਟਰੀ ਵਿੱਚ ਮਿਲੀ ਵੱਡੀ ਰਕਮ ਨਾਲ ਉਨ੍ਹਾਂ ਨੇ ਆਪਣੀ ਯਾਤਰਾ ਨੂੰ ਹੋਰ ਵੀ ਸ਼ਾਨਦਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਬ੍ਰਿਟਿਸ਼ ਕੋਲੰਬੀਆ ਲਾਟਰੀ ਕਾਰਪੋਰੇਸ਼ਨ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਸ ਜੋੜੇ ਦੀ ਜਿੱਤ ਨੇ ਉਨ੍ਹਾਂ ਦੀ ਪਹਿਲਾਂ ਤੋਂ ਬਣਾਈ ਯਾਤਰਾ ਦੀ ਯੋਜਨਾ ਨੂੰ ਨਵਾਂ ਰੂਪ ਦੇ ਦਿੱਤਾ ਹੈ। ਇੱਕ ਲੱਖ ਡਾਲਰ ਦੀ ਇਨਾਮੀ ਰਕਮ ਮਿਲਣ ਨਾਲ ਉਹ ਆਪਣੀਆਂ ਛੁੱਟੀਆਂ ਦੌਰਾਨ ਹੋਰ ਵਧੀਆ ਸਹੂਲਤਾਂ ਦਾ ਆਨੰਦ ਮਾਣ ਸਕਣਗੇ। Vancouver 3 ਮੌਰਿਸ ਅਤੇ ਕਿੰਬਰਲੀ।