10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਪ੍ਰਿਆ ਸੁਦਰਸ਼ਨ ਐਰੀਜ਼ੋਨਾ ਸੈਨੇਟ ਦੀ ਪ੍ਰਧਾਨ ਬਣੀ

ਪ੍ਰਿਆ ਸੁਦਰਸ਼ਨ ਐਰੀਜ਼ੋਨਾ ਸੈਨੇਟ ਦੀ ਪ੍ਰਧਾਨ ਬਣੀ

Ad Position 21
No active advertisement
ਅਜੀਤ ਡੈਸਕ 11-11-2026

ਸੈਕਰਾਮੈਂਟੋ, 10 ਨਵੰਬਰ (ਹੁਸਨ ਲੜੋਆ ਬੰਗਾ)-ਪ੍ਰਿਆ ਸੁੰਦਰੇਸ਼ਨ ਨੂੰ ਐਰੀਜ਼ੋਨਾ ਸੈਨੇਟ ਦੀ ਪ੍ਰਧਾਨ ਚੁਣਿਆ ਗਿਆ ਹੈ| ਉਹ ਅਮਰੀਕਾ ’ਚ ਕਿਸੇ ਰਾਜ ਦੀ ਸੈਨੇਟ ਦੀ ਅਗਵਾਈ ਕਰਨ ਵਾਲੀ ਪਹਿਲੀ ਭਾਰਤੀ-ਅਮਰੀਕੀ ਬਣ ਗਈ ਹੈ| ਇਹ ਘਟਨਾਕ੍ਰਮ ਅਜਿਹੇ ਸਮੇਂ ਵਾਪਰਿਆ ਹੈ ਜਦੋਂ ਡੈਮੋਕ੍ਰੇਟਿਕ ਪਾਰਟੀ 6 ਦਹਾਕਿਆਂ ’ਚ ਪਹਿਲੀ ਵਾਰ ਸੈਨੇਟ ਤੇ ਗਵਰਨਰ ਦੇ ਦਫ਼ਤਰ ਦਾ ਕੰਟਰੋਲ ਸੰਭਾਲਣ ਦੀ ਤਿਆਰੀ ਕਰ ਰਹੀ ਹੈ| ਟਕਸਨ ਦੀ ਰਹਿਣ ਵਾਲੀ 42 ਸਾਲਾ ਡੈਮੋਕ੍ਰੇਟ ਆਗੂ ਨੂੰ ਉਨਾਂ ਦੇ ਸਾਥੀਆਂ ਨੇ ਸਰਬਸੰਮਤੀ ਨਾਲ ਚੁਣਿਆ| ਇਹ ਚੋਣ 3 ਨਵੰਬਰ ਨੂੰ ਹੋਈਆਂ ਮੱਧ-ਕਾਲੀ ਚੋਣਾਂ ’ਚ ਪਾਰਟੀ ਦੀ ਇਤਿਹਾਸਕ ਜਿੱਤ ਤੋਂ ਬਾਅਦ ਹੋਈ ਹੈ| 1992 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਐਰੀਜ਼ੋਨਾ ਸੈਨੇਟ ’ਚ ਡੈਮੋਕ੍ਰੇਟਸ ਕੋਲ ਬਹੁਮਤ ਹੋਵੇਗਾ| ਸੁੰਦਰੇਸ਼ਨ, ਜੋ ਤਿੰਨ ਵਾਰ ਰਾਜ ਸੈਨੇਟਰ ਰਹਿ ਚੁੱਕੀ ਹੈ, ਵਰਤਮਾਨ ’ਚ ਸੈਨੇਟ ਵਿਚ ਘੱਟ ਗਿਣਤੀ ਧਿਰ ਦੀ ਆਗੂ ਵਜੋਂ ਸੇਵਾ ਨਿਭਾ ਰਹੀ ਹੈ| ਜਨਵਰੀ ’ਚ ਜਦੋਂ ਡੈਮੋਕ੍ਰੇਟਸ ਸੱਤਾ ਸੰਭਾਲਣਗੇ, ਤਾਂ ਉਹ ਸੈਨੇਟ ਦੀ ਮੁਖੀ ਹੋਵੇਗੀ| ਇਸ ਭੂਮਿਕਾ ਰਾਹੀਂ ਉਸ ਕੋਲ ਪਾਰਟੀ ਦੇ ਵਿਧਾਨਕ ਏਜੰਡੇ ਨੂੰ ਤਿਆਰ ਕਰਨ ’ਚ ਅਹਿਮ ਯੋਗਦਾਨ ਪਾਉਣ ਦਾ ਮੌਕਾ ਹੋਵੇਗਾ| ਆਪਣੀ ਚੋਣ ਤੋਂ ਬਾਅਦ ਇਕ ਬਿਆਨ ਵਿਚ ਸੁੰਦਰੇਸ਼ਨ ਨੇ ਕਿਹਾ ਕਿ ਐਰੀਜ਼ੋਨਾ ਦੇ ਲੋਕਾਂ ਨੇ ਕੱਟੜਪੰਥੀ ਸਿਆਸਤ ਨੂੰ ਨਕਾਰ ਦਿੱਤਾ ਹੈ ਅਤੇ ਇਕ ਨਵੀਂ ਦਿਸ਼ਾ ਚੁਣੀ ਹੈ| ਉਨਾਂ ਅੱਗੇ ਕਿਹਾ ਕਿ ਮੈਨੂੰ ਇਸ ਗੱਲ ’ਤੇ ਮਾਣ ਹੈ ਕਿ ਘੱਟ ਗਿਣਤੀ ਆਗੂ ਵਜੋਂ ਮੇਰੇ ਕਾਰਜਕਾਲ ਦੌਰਾਨ ਅਸੀਂ ਮਿਲ ਕੇ ਬਹੁਤ ਕੁਝ ਪ੍ਰਾਪਤ ਕੀਤਾ ਹੈ ਤੇ ਹੁਣ ਮੈਂ ਅਗਲੇ ਪੜਾਅ ’ਚ ਅਗਵਾਈ ਕਰਨ ਲਈ ਤਿਆਰ ਹਾਂ|

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਸਵਾਰਾਂ ਨੇ ਬਜ਼ੁਰਗ ਔਰਤ ਦੀਆਂ ਵਾਲੀਆਂ ਝਪਟੀਆਂ ਅਗਲੀ ਖ਼ਬਰ ‘ ਆਪ ’ ਸਰਕਾਰ ਨੇ ਸੂਬਾ ਵਾਸੀਆਂ ਨੂੰ ਝੂਠੇ ਲਾਅਰੇ ਲਗਾ ਕੇ ਕੀਤਾ ਗੁੰਮਰਾਹ - ਭੁੱਲੇਵਾਲ ਰਾਠਾਂ
Ad Position 24