ਵੈਬ——————-ਸੰਤ ਬਾਬਾ ਅਮਰ ਸਿੰਘ ਨਾਨਕਸਰ ਬੜੂੰਦੀ ਨੇ ਕੀਤਾ ਸੀ ਇੰਗਲੈਂਡ ’ਚ ਪਹਿਲਾ ਸਿੱਖ ਸਕੂਲ ਸਥਾਪਤ
ਲੰਡਨ, 10 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ’ਚ ਪਹਿਲਾ ਸਿੱਖ ਸਕੂਲ ਸਥਾਪਤ ਕਰਨ ਵਾਲੇ ਨਾਨਕਸਰ ਸੰਪਰਦਾਇ ਦੀ ਪ੍ਰਸਿੱਧ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਅਮਰ ਸਿੰਘ ਨਾਨਕਸਰ ਬੜੂੰਦੀ ਵਾਲੇ ਅੱਜ ਸੱਚਖੰਡ ਪਿਆਨਾ ਕਰ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ਦੀ ਦੁਖਦਾਈ ਸੂਚਨਾ ਨਾਲ ਦੇਸ਼-ਵਿਦੇਸ਼ ਦੀਆਂ ਉਨ੍ਹਾਂ ਨਾਲ ਜੁੜੀਆਂ ਸਿੱਖ ਸੰਗਤਾਂ ਵਿੱਚ ਸੋਗ ਦੀ ਲਹਿਰ ਹੈ।
ਲੰਡਨ, 10 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ’ਚ ਪਹਿਲਾ ਸਿੱਖ ਸਕੂਲ ਸਥਾਪਤ ਕਰਨ ਵਾਲੇ ਨਾਨਕਸਰ ਸੰਪਰਦਾਇ ਦੀ ਪ੍ਰਸਿੱਧ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਅਮਰ ਸਿੰਘ ਨਾਨਕਸਰ ਬੜੂੰਦੀ ਵਾਲੇ ਅੱਜ ਸੱਚਖੰਡ ਪਿਆਨਾ ਕਰ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ਦੀ ਦੁਖਦਾਈ ਸੂਚਨਾ ਨਾਲ ਦੇਸ਼-ਵਿਦੇਸ਼ ਦੀਆਂ ਉਨ੍ਹਾਂ ਨਾਲ ਜੁੜੀਆਂ ਸਿੱਖ ਸੰਗਤਾਂ ਵਿੱਚ ਸੋਗ ਦੀ ਲਹਿਰ ਹੈ। ਸੰਤ ਬਾਬਾ ਅਮਰ ਸਿੰਘ ਨੇ ਲੰਡਨ ਦੇ ਹੇਜ਼ ਇਲਾਕੇ ਵਿਚ ਗੁਰੂ ਨਾਨਕ ਸਿੱਖ ਸਕੂਲ ਦੀ ਸਥਾਪਨਾ ਕੀਤੀ ਜੋ ਹੁਣ ਸਿੱਖ ਅਕੈਡਮੀ ਬਣ ਚੁੱਕੀ ਹੈ। ਉਹਨਾਂ ਦੀ ਪ੍ਰੇਰਨਾ ਸਦਕਾ ਹੀ ਲੰਡਨ ਵਿੱਚ ਵੱਡੇ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਹੋਈ ਅਤੇ ਅੱਜ ਇੰਗਲੈਂਡ ਦੇ ਵੱਖ-ਵੱਖ ਹਿੱਸਿਆਂ ਵਿਚ ਹਰ ਸਾਲ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ। ਗੁਰਦੁਆਰਾ ਗ਼ਰੀਬ ਨਿਵਾਜ਼ ਦੇ ਸੇਵਾਦਾਰ ਭਾਈ ਅਮਰਜੀਤ ਸਿੰਘ ਨਾਨਕਸਰ ਵਾਲੇ, ਗੁਰੂ ਨਾਨਕ ਸਿੱਖ ਅਕੈਡਮੀ ਦੇ ਪ੍ਰਿੰਸੀਪਲ ਜਸਕਮਲ ਸਿੰਘ ਸਿੱਧੂ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਸਃ ਗੁਰਮੇਲ ਸਿੰਘ ਮੱਲੀ, ਐਮ ਪੀ ਜੌਹਨ ਮੈਕਡਾਨਲਡ, ਸਾਬਕਾ ਐਮ ਪੀ ਵਰਿੰਦਰ ਸ਼ਰਮਾ, ਕੌਂਸਲਰ ਰਾਜੂ ਸੰਸਾਰਪੁਰੀ, ਕੌਂਸਲਰ ਕਮਲਪ੍ਰੀਤ ਕੌਰ, ਕੌਂਸਲਰ ਜਗਜੀਤ ਸਿੰਘ, ਅਜੈਬ ਸਿੰਘ ਪਵਾਰ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਤਸਵੀਰਃ ਸੰਤ ਬਾਬਾ ਅਮਰ ਸਿੰਘ ਸੰਤ ਬਾਬਾ ਅਮਰ ਸਿੰਘ ਨਾਨਕਸਰ ਬੜੂੰਦੀ ਵਾਲੇ