ਹੈਦਰਾਬਾਦ, 10 ਨਵੰਬਰ (ਏਜੰਸੀ)-ਤੇਲੰਗਾਨਾ ਦੇ ਖੇਡ ਤੇ ਯੁਵਾ ਸੇਵਾਵਾਂ ਮੰਤਰੀ ਵਾਕਿਟੀ ਸ੍ਰੀਹਰੀ ਨੇ ਅਧਿਕਾਰੀਆਂ ਨੂੰ ਖੇਲੋ ਇੰਡੀਆ ਯੂਥ ਗੇਮਜ਼-2026 ਦੇ ਸਫਲ ਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਕੌਮੀ ਪੱਧਰ ਦਾ ਮੁਕਾਬਲਾ ਸੂਬੇ ਲਈ ਮਾਣ ਵਾਲੀ ਗੱਲ ਹੈ। ਖੇਡਾਂ ਲਈ 203 ਕਰੋੜ ਰੁਪਏ ਰੱਖੇ ਗਏ ਹਨ, ਜਿਨ੍ਹਾਂ ਵਿਚੋਂ 120 ਕਰੋੜ ਖੇਡ ਬੁਨਿਆਦੀ ਢਾਂਚੇ ਲਈ ਖਰਚੇ ਜਾਣਗੇ। 11 ਸਟੇਡੀਅਮ ਤਿਆਰ ਹਨ ਤੇ ਪੰਜ ਹੋਰਾਂ ਦਾ ਕੰਮ ਜਾਰੀ ਹੈ। ਮੰਤਰੀ ਨੇ ਪੇਂਡੂ ਖੇਡ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੇ ਸੱਟੇਬਾਜ਼ੀ ਤੋਂ ਦੂਰ ਰੱਖਣ ’ਤੇ ਵੀ ਜ਼ੋਰ ਦਿੱਤਾ।
ਤੇਲੰਗਾਨਾ ’ਚ ਖੇਲੋ ਇੰਡੀਆ ਯੂਥ ਗੇਮਜ਼-2026 ਦੀਆਂ ਤਿਆਰੀਆਂ ਤੇਜ਼
ਤੇਲੰਗਾਨਾ ’ਚ ਖੇਲੋ ਇੰਡੀਆ ਯੂਥ ਗੇਮਜ਼-2026 ਦੀਆਂ ਤਿਆਰੀਆਂ ਤੇਜ਼
ਅਜੀਤ ਡੈਸਕ
11-11-2026