15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮਿਸ਼ੇਲਿਨ ਗਾਈਡ ਦੇ ਸਿਤਾਰਿਆਂ ਨਾਲ ਚਮਕਿਆ ਦੱਖਣੀ ਆਸਟ੍ਰੇਲੀਆ

ਐਡੀਲੇਡ, 14 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਵਿਸ਼ਵ-ਪ੍ਰਸਿੱਧ ਮਿਸ਼ੇਲਿਨ ਗਾਈਡ ਨੇ ਦੱਖਣੀ ਆਸਟ੍ਰੇਲੀਆ ਦੇ 11 ਰੈਸਟੋਰੈਂਟਾਂ ਨੂੰ ਸਿਤਾਰਿਆਂ ਨਾਲ ਸਨਮਾਨਿਤ ਕੀਤਾ ਹੈ। ਇਸ ਨਾਲ ਦੱਖਣੀ ਆਸਟ੍ਰੇਲੀਆ ਆਸਟ੍ਰੇਲੀਆ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਦੇ ਰੈਸਟੋਰੈਂਟਾਂ ਨੂੰ ਇਸ ਵਿਸ਼ਵ ਪੱਧਰੀ ਰਸੋਈ ਗਾਈਡ ਵਿਚ ਸਥਾਨ ਮਿਲਿਆ।

Ad Position 21
No active advertisement
ਅਜੀਤ ਡੈਸਕ 15-10-2026
ਐਡੀਲੇਡ, 14 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਵਿਸ਼ਵ-ਪ੍ਰਸਿੱਧ ਮਿਸ਼ੇਲਿਨ ਗਾਈਡ ਨੇ ਦੱਖਣੀ ਆਸਟ੍ਰੇਲੀਆ ਦੇ 11 ਰੈਸਟੋਰੈਂਟਾਂ ਨੂੰ ਸਿਤਾਰਿਆਂ ਨਾਲ ਸਨਮਾਨਿਤ ਕੀਤਾ ਹੈ। ਇਸ ਨਾਲ ਦੱਖਣੀ ਆਸਟ੍ਰੇਲੀਆ ਆਸਟ੍ਰੇਲੀਆ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਦੇ ਰੈਸਟੋਰੈਂਟਾਂ ਨੂੰ ਇਸ ਵਿਸ਼ਵ ਪੱਧਰੀ ਰਸੋਈ ਗਾਈਡ ਵਿਚ ਸਥਾਨ ਮਿਲਿਆ।ਐਡੀਲੇਡ ਕਨਵੈਨਸ਼ਨ ਸੈਂਟਰ ਵਿਚ ਹੋਏ ਸਮਾਗਮ ਦੌਰਾਨ ਮੈਗਿਲ ਅਸਟੇਟ ਰੈਸਟੋਰੈਂਟ ਨੇ ਦੋ ਸਿਤਾਰੇ ਹਾਸਿਲ ਕੀਤੇ, ਜਦਕਿ 10 ਹੋਰ ਰੈਸਟੋਰੈਂਟਾਂ ਨੂੰ ਇਕ-ਇਕ ਸਿਤਾਰਾ ਮਿਲਿਆ। ਪੇਨਫੋਲਡਜ਼ ਵਾਈਨਰੀ ਦੇ ਸੁੰਦਰ ਇਲਾਕੇ ਵਿਚ ਸਥਿਤ ਮੈਗਿਲ ਅਸਟੇਟ ਇਸ ਸਨਮਾਨ ਨਾਲ ਆਸਟ੍ਰੇਲੀਆ ਦਾ ਦੋ ਮਿਸ਼ੇਲਿਨ ਸਿਤਾਰੇ ਹਾਸਿਲ ਕਰਨ ਵਾਲਾ ਪਹਿਲਾ ਰੈਸਟੋਰੈਂਟ ਬਣਿਆ।ਇਕ-ਇਕ ਸਿਤਾਰਾ ਪ੍ਰਾਪਤ ਕਰਨ ਵਾਲਿਆਂ ਵਿਚ ਐਂਵਰਸ ਰੈਸਟੋਰੈਂਟ, ਮੈਕਸਵੈੱਲ ਰੈਸਟੋਰੈਂਟ, ਬੋਟੈਨਿਕ, ਅਰਖੇ, ਐਸਮੇ, ਇਲਾ ਵਿਖੇ ਔਰੋਰਾ, ਹੈਂਟਲੇ ਫਾਰਮ, ਬਰਡ ਇਨ ਹੈਂਡ ਵਿਖੇ ਐੱਲ.ਵੀ.ਐੱਨ. ਰੈਸਟੋਰੈਂਟ, ਐਪਟੋਸ ਅਤੇ ਸਕਿੱਲੋਗਲੀ ਬੈਰਲ ਹਾਊਸ ਸ਼ਾਮਲ ਹਨ। ਇਹ ਰੈਸਟੋਰੈਂਟ ਮੈਕਲਾਰੇਨ ਵੇਲ, ਐਡੀਲੇਡ ਹਿਲਜ਼ ਅਤੇ ਬਰੋਸਾ ਵੈਲੀ ਵਰਗੇ ਪ੍ਰਮੁੱਖ ਖਾਣ-ਪੀਣ ਅਤੇ ਵਾਈਨ ਖੇਤਰਾਂ ਵਿਚ ਸਥਿਤ ਹਨ।ਮਿਸ਼ੇਲਿਨ ਗਾਈਡ ਦੇ ਅੰਤਰਰਾਸ਼ਟਰੀ ਨਿਰਦੇਸ਼ਕ ਗਵੇਂਡਲ ਪੌਲੇਨੇਕ ਨੇ ਇਸ ਨੂੰ ਇਤਿਹਾਸਕ ਮੀਲ ਪੱਥਰ ਦੱਸਦਿਆਂ ਸਾਰੇ ਸਨਮਾਨਿਤ ਰੈਸਟੋਰੈਂਟਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਮਿਸ਼ੇਲਿਨ ਗਾਈਡ ਨੇ ਆਸਟ੍ਰੇਲੀਆਈ ਰੈਸਟੋਰੈਂਟਾਂ ਨੂੰ ਮਾਨਤਾ ਦਿੱਤੀ ਹੈ। ਮੈਗਿਲ ਅਸਟੇਟ ਦੇ ਸ਼ੈੱਫ ਸਕਾਟ ਹਗਿੰਸ ਨੇ ਦੋ ਸਿਤਾਰਿਆਂ ਨੂੰ ਸੁਪਨਾ ਸਾਕਾਰ ਹੋਣ ਦੇ ਬਰਾਬਰ ਦੱਸਿਆ। ਉਨ੍ਹਾਂ ਕਿਹਾ ਕਿ ਇਕ ਸਿਤਾਰਾ ਹਾਸਿਲ ਕਰਨ ਦੀ ਇੱਛਾ ਨਾਲ ਉਹ ਫਰਾਂਸ ਵਿਚ ਰੈਸਟੋਰੈਂਟ ਖੋਲ੍ਹਣ ਬਾਰੇ ਸੋਚਦੇ ਸਨ, ਪਰ ਇਹ ਮਾਣ ਦੱਖਣੀ ਆਸਟ੍ਰੇਲੀਆ ਵਿੱਚ ਹੀ ਮਿਲ ਗਿਆ। ਉਨ੍ਹਾਂ ਇਸ ਪ੍ਰਾਪਤੀ ਦੀ ਤੁਲਨਾ ਲਾਟਰੀ ਜਿੱਤਣ ਨਾਲ ਕੀਤੀ।ਆਸਟ੍ਰੇਲੀਆਈ ਭੋਜਨ ਉਦਯੋਗ ਦੀ ਹਮਾਇਤੀ ਮੈਂਡੀ ਹਾਲ ਨੇ ਕਿਹਾ ਕਿ ਮਿਸ਼ੇਲਿਨ ਸਿਤਾਰਾ ਰੈਸਟੋਰੈਂਟ ਜਗਤ ਵਿਚ ਜੀਵਨ ਬਦਲਣ ਵਾਲੀ ਪ੍ਰਾਪਤੀ ਹੈ। ਉਨ੍ਹਾਂ ਮੁਤਾਬਕ ਇਸ ਖੇਤਰ ਦੇ ਪੇਸ਼ੇਵਰ ਛੋਟੀ ਉਮਰ ਤੋਂ ਮਿਹਨਤ ਕਰਦੇ ਹੋਏ ਆਪਣੀ ਕਲਾ ਨਿਖਾਰਦੇ ਹਨ ਅਤੇ ਸਥਾਨਕ ਉਤਪਾਦਕਾਂ ਤੇ ਸਪਲਾਇਰਾਂ ਨਾਲ ਮਜ਼ਬੂਤ ਸਬੰਧ ਬਣਾਉਂਦੇ ਹਨ।ਇਹ ਮਾਨਤਾ ਦੱਖਣੀ ਆਸਟ੍ਰੇਲੀਆ ਦੇ ਰਸੋਈ ਹੁਨਰ, ਸਥਾਨਕ ਉਤਪਾਦਾਂ ਅਤੇ ਖਾਣ-ਪੀਣ, ਵਾਈਨ ਤੇ ਸੈਰ-ਸਪਾਟਾ ਖੇਤਰ ਦੀ ਕੌਮਾਂਤਰੀ ਪਛਾਣ ਨੂੰ ਹੋਰ ਮਜ਼ਬੂਤ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਸਕਾਟਲੈਂਡ ਦੀਆਂ ਸਿਹਤ ਸੇਵਾਵਾਂ ਦੀ ਹਾਲਤ ਚਿੰਤਾਜਨਕ , ਐਮਰਜੈਂਸੀ ਮਰੀਜ਼ਾਂ ਦੀ ਉਡੀਕ ਨੇ ਤੋੜੇ ਰਿਕਾਰਡ ਅਗਲੀ ਖ਼ਬਰ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਲੋਂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੀ ਨਿੰਦਾ
Ad Position 24