02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸੇਲਿੰਗ : ਪੁਰਸ਼ ਤੇ ਮਹਿਲਾ ਟੀਮਾਂ ਨੂੰ ਚਾਂਦੀ ਤੇ ਕਾਂਸੀ ਦੇ ਤਗਮੇ

ਗਾਮਾਗੋਰੀ (ਜਪਾਨ), 1 ਅਕਤੂਬਰ (ਯੂ. ਐਨ.

Ad Position 21
No active advertisement
ਅਜੀਤ ਡੈਸਕ 02-10-2026
ਗਾਮਾਗੋਰੀ (ਜਪਾਨ), 1 ਅਕਤੂਬਰ (ਯੂ. ਐਨ.ਆਈ.)-ਭਾਰਤੀ ਜੋੜੀ ਮਨੂ ਫਰਾਂਸਿਸ ਅਤੇ ਪ੍ਰਿੰਸ ਕੁਰਿਸਿੰਕਲ ਨੋਬਲ ਨੇ ਏਸ਼ਿਆਈ ਖੇਡਾਂ ਦੇ ਸੇਲਿੰਗ ਮੁਕਾਬਲੇ ਵਿਚ ਪੁਰਸ਼ਾਂ ਦੇ ਸਕਿਫ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ, ਜਦੋਂਕਿ ਹਰਸ਼ਿਤਾ ਤੋਮਰ ਅਤੇ ਸ਼ੀਤਲ ਵਰਮਾ ਨੇ ਮਹਿਲਾ ਸਕਿਫ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਭਾਰਤ ਦੀ ਝੋਲੀ ’ਚ ਪਾਇਆ।ਏਰਨਾਕੁਲਮ ਦੇ ਰਹਿਣ ਵਾਲੇ ਅਤੇ ਆਪਸ ਵਿਚ ਚਚੇਰੇ ਭਰਾ ਲੱਗਦੇ 31 ਸਾਲਾ ਫਰਾਂਸਿਸ ਅਤੇ 30 ਸਾਲਾ ਨੋਬਲ ਨੇ 9 ਦੌੜਾਂ ਤੋਂ ਬਾਅਦ ਕੁੱਲ 23 ਅੰਕ ਹਾਸਲ ਕੀਤੇ। ਉਹ ਚੀਨ ਤੋਂ ਪਿੱਛੇ ਰਹੇ, ਜਿਸ ਨੇ ਮੁਕਾਬਲੇ ਵਿਚ ਕੁੱਲ 16 ਅੰਕ ਪ੍ਰਾਪਤ ਕੀਤੇ। ਇਸ ਮੁਕਾਬਲੇ ਵਿਚ ਸਭ ਤੋਂ ਘੱਟ ਕੁੱਲ ਸਕੋਰ ਵਾਲੀ ਟੀਮ ਜੇਤੂ ਬਣਦੀ ਹੈ। ‘ਸਕਿਫ’ ਛੋਟੀਆਂ ਅਤੇ ਹਲਕੀਆਂ ਕਿਸ਼ਤੀਆਂ ਹੁੰਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ਾਂ ’ ਚ ਵਸਦੇ ਪੰਜਾਬੀ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਦੀ ਸਾਂਭ - ਸੰਭਾਲ ਲਈ ਅੱਗੇ ਆਉਣ - ਰਮੇਸ਼ ਸਿੰਘ ਅਰੋੜਾ ਅਗਲੀ ਖ਼ਬਰ ਆਈ.ਸੀ.ਸੀ. ਵਲੋਂ ਟੈਸਟ, ਇਕ ਦਿਨਾ ਅਤੇ ਟੀ-20 ਮੈਚਾਂ ਲਈ 8 ਬਦਲਾਅ
Ad Position 24