01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਆਈ.ਸੀ.ਸੀ. ਵਲੋਂ ਟੈਸਟ, ਇਕ ਦਿਨਾ ਅਤੇ ਟੀ-20 ਮੈਚਾਂ ਲਈ 8 ਬਦਲਾਅ

ਨਵੀਂ ਦਿੱਲੀ, 1 ਅਕਤੂਬਰ (ਯੂ. ਐਨ.

Ad Position 21
No active advertisement
ਅਜੀਤ ਡੈਸਕ 02-10-2026
ਨਵੀਂ ਦਿੱਲੀ, 1 ਅਕਤੂਬਰ (ਯੂ.ਐਨ.ਆਈ.)-ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਆਪਣੇ ਖੇਡ ਨਿਯਮਾਂ ਵਿਚ 8 ਬਦਲਾਅ ਲਾਗੂ ਕੀਤੇ ਹਨ, ਜੋ 1 ਅਕਤੂਬਰ ਜਾਂ ਉਸ ਤੋਂ ਬਾਅਦ ਸ਼ੁਰੂ ਹੋਣ ਵਾਲੀਆਂ ਅੰਤਰਰਾਸ਼ਟਰੀ ਲੜੀਆਂ ਲਈ ਲਾਗੂ ਹੋ ਗਏ ਹਨ, ਜਦਕਿ ਚੱਲ ਰਹੀਆਂ ਲੜੀਆਂ ਪੁਰਾਣੇ ਨਿਯਮਾਂ ਤਹਿਤ ਹੀ ਜਾਰੀ ਰਹਿਣਗੀਆਂ।ਨਵੇਂ ਨਿਯਮਾਂ ਅਨੁਸਾਰ, ਜਿਹੜੇ ਬੱਲੇਬਾਜ਼ ਨਿਰਧਾਰਤ ਸਮੇਂ ਦੇ ਅੰਦਰ ਗੇਂਦ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਹੋਣਗੇ, ਉਨ੍ਹਾਂ ਨੂੰ ਤੀਜੀ ਚਿਤਾਵਨੀ ਤੋਂ ਬਾਅਦ ਫੀਲਡਿੰਗ ਕਰਨ ਵਾਲੀ ਟੀਮ ਨੂੰ ਪੰਜ ਪੈਨਲਟੀ ਦੌੜਾਂ ਮਿਲਣਗੀਆਂ। ਇਕ ਦਿਨਾ ਅਤੇ ਟੀ-20 ਮੈਚਾਂ ਵਿਚ ਹੁਣ ਮੁੱਖ ਕੋਚ ਜਾਂ ਕੋਚਿੰਗ ਸਟਾਫ ਦਾ ਕੋਈ ਨਾਮਜ਼ਦ ਮੈਂਬਰ ‘ਡਰਿੰਕਸ ਬ੍ਰੇਕ’ (ਪਾਣੀ ਪੀਣ ਦੇ ਅੰਤਰਾਲ) ਦੌਰਾਨ ਮੈਦਾਨ ਵਿਚ ਦਾਖਲ ਹੋ ਸਕਦਾ ਹੈ। ਨਵੇਂ ਨਿਯਮਾਂ ਵਿਚ ਗੇਂਦਾਂ ਦੇ ਆਕਾਰ ਅਤੇ ਭਾਰ ਵਿਚ ਬਦਲਾਅ ਦਾ ਸੁਝਾਅ ਵੀ ਦਿੱਤਾ ਗਿਆ ਹੈ। ਆਈ.ਸੀ.ਸੀ. ਨੇ ਪੁਰਸ਼ਾਂ, ਔਰਤਾਂ ਅਤੇ ਜੂਨੀਅਰ ਕ੍ਰਿਕਟ ਗੇਂਦਾਂ ਲਈ ਵੱਖ-ਵੱਖ ਆਕਾਰ ਅਤੇ ਭਾਰ ਦੇ ਮਾਪਦੰਡ ਨਿਰਧਾਰਤ ਕੀਤੇ ਹਨ। ਪਹਿਲਾਂ, ਨਿਰਮਾਤਾ ਅਕਸਰ ਔਰਤਾਂ ਅਤੇ ਜੂਨੀਅਰ ਕ੍ਰਿਕਟ ਲਈ ਇਕੋ ਜਿਹੀ ਗੇਂਦ ਦੀ ਵਰਤੋਂ ਕਰਦੇ ਸਨ, ਜਿਸ ਵਿਚ ਮਾਪਾਂ ਵਿਚ ਬਹੁਤ ਘੱਟ ਅੰਤਰ ਦੀ ਇਜਾਜ਼ਤ ਹੁੰਦੀ ਸੀ। ‘ਓਵਰਥਰੋ’ ਦੀ ਪਰਿਭਾਸ਼ਾ ਨੂੰ ਵੀ ਸਪੱਸ਼ਟ ਕੀਤਾ ਗਿਆ ਹੈ। ‘ਓਵਰਥਰੋ’ ਦਾ ਮਤਲਬ ਦੌੜਾਂ ਨੂੰ ਰੋਕਣ ਜਾਂ ਰਨ-ਆਊਟ ਕਰਨ ਲਈ ਗੇਂਦ ਨੂੰ ਸਟੰਪਾਂ ਵੱਲ ਸੁੱਟਣ ਦੀ ਕੋਸ਼ਿਸ਼ ਕਰਨਾ, ਜਦੋਂਕਿ ‘ਮਿਸਫੀਲਡ’ ਨੂੰ ਓਵਰਥਰੋ ਨਹੀਂ ਮੰਨਿਆ ਜਾਂਦਾ। ਅੰਪਾਇਰਾਂ ਕੋਲ ਇਹ ਫੈਸਲਾ ਕਰਨ ਦਾ ਵਧੇਰੇ ਅਧਿਕਾਰ ਹੋਵੇਗਾ ਕਿ ਗੇਂਦ ਕਦੋਂ ਪੂਰੀ ਤਰ੍ਹਾਂ ‘ਸਥਿਰ’ ਹੋ ਗਈ ਹੈ। ਹੁਣ ਇਹ ਜ਼ਰੂਰੀ ਨਹੀਂ ਹੈ ਕਿ ਗੇਂਦ ਸਿਰਫ਼ ਗੇਂਦਬਾਜ਼ ਜਾਂ ਵਿਕਟਕੀਪਰ ਦੇ ਹੱਥਾਂ ਵਿਚ ਹੀ ਹੋਵੇ। ਰਨ-ਆਊਟ ਜਾਂ ਸਟੰਪਿੰਗ ਦੌਰਾਨ ਫੀਲਡਰ ਦੁਆਰਾ ਗੇਂਦ ਨੂੰ ਫੜਿਆ ਮੰਨਣ ਲਈ, ਉਸ ਦਾ ਗੇਂਦ ‘ਤੇ ਪੂਰਾ ਕੰਟਰੋਲ ਹੋਣਾ ਜ਼ਰੂਰੀ ਹੈ। ਸਟੰਪਾਂ ਨੂੰ ਤੋੜਨ ਵੇਲੇ ਸਿਰਫ਼ ਹੱਥ ਨਾਲ ਗੇਂਦ ਨੂੰ ਛੂਹਣਾ ਕਾਫ਼ੀ ਨਹੀਂ ਹੋਵੇਗਾ।ਜੇਕਰ ਮੈਚ ਤੋਂ ਪਹਿਲਾਂ ਦੋਵੇਂ ਟੀਮਾਂ ਸਹਿਮਤ ਹੋਣ ਤਾਂ ਦਿਨ ਵੇਲੇ ਖੇਡੇ ਜਾਣ ਵਾਲੇ ਟੈਸਟ ਮੈਚਾਂ ਵਿਚ ਅਜ਼ਮਾਇਸ਼ੀ ਤੌਰ ‘ਤੇ ਗੁਲਾਬੀ ਗੇਂਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਜਿਹਾ ਮੁੱਖ ਤੌਰ ‘ਤੇ ਖਰਾਬ ਰੌਸ਼ਨੀ ਕਾਰਨ ਖੇਡ ਵਿਚ ਪੈਣ ਵਾਲੇ ਵਿਘਨ ਨੂੰ ਘਟਾਉਣ ਲਈ ਕੀਤਾ ਜਾਵੇਗਾ। ਸੀਮਤ ਓਵਰਾਂ ਵਾਲੀ ਕ੍ਰਿਕਟ ਵਿਚ ਪਹਿਲਾਂ ਅਜ਼ਮਾਏ ਗਏ ‘ਵਾਈਡ-ਬਾਲ’ ਨਿਯਮ ਨੂੰ ਵੀ ਹੁਣ ਸਥਾਈ ਕਰ ਦਿੱਤਾ ਗਿਆ ਹੈ। ‘ਵਾਈਡ’ ਬਾਲ ਦਾ ਫੈਸਲਾ ਕਰਨ ਲਈ ਗੇਂਦ ਸੁੱਟੇ ਜਾਣ ਸਮੇਂ ਬੱਲੇਬਾਜ਼ ਦੇ ਪੈਰਾਂ ਦੀ ਸਥਿਤੀ ਨੂੰ ਆਧਾਰ ਮੰਨਿਆ ਜਾਵੇਗਾ, ਭਾਵੇਂ ਬੱਲੇਬਾਜ਼ ਬਾਅਦ ਵਿਚ ‘ਆਫ-ਸਾਈਡ’ ਵੱਲ ਗਿਆ ਹੋਵੇ।
Ad Position 22
No active advertisement
ਪਿਛਲੀ ਖ਼ਬਰ ਸੇਲਿੰਗ : ਪੁਰਸ਼ ਤੇ ਮਹਿਲਾ ਟੀਮਾਂ ਨੂੰ ਚਾਂਦੀ ਤੇ ਕਾਂਸੀ ਦੇ ਤਗਮੇ ਅਗਲੀ ਖ਼ਬਰ ਕੇਂਦਰ ਵਲੋਂ ਕਣਕ ਦੇ ਭਾਅ ’ਚ 25 ਰੁਪਏ ਦਾ ਨਿਗੁਣਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਭੱਟੀਆਂ, ਸੰਧੂ
Ad Position 24