ਇੰਗਲੈਂਡ ਵਿਚ ਨਵੇਂ ਮੋਟਰਵੇਅ ਕੈਮਰਿਆਂ ਦੀ ਨਜ਼ਰ ਤੋਂ ਨਹੀਂ ਬਚਣਗੇ ਗੈਰ - ਕਾਨੂੰਨੀ ਨੰਬਰ ਪਲੇਟਾਂ ਵਾਲੇ ਵਾਹਨ
ਲੰਡਨ, 1 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਨਵੀਂ ਤਕਨੀਕ ਵਾਲੇ ਨੰਬਰ ਪਲੇਟ ਪਛਾਣ ਕੈਮਰਿਆਂ ਦੀ ਅਜ਼ਮਾਇਸ਼ ਦੌਰਾਨ ਹਰ ਰੋਜ਼ ਵੱਡੀ ਗਿਣਤੀ ਵਿੱਚ ਅਜਿਹੇ ਵਾਹਨ ਫੜੇ ਜਾ ਰਹੇ ਹਨ, ਜਿਨ੍ਹਾਂ ’ਤੇ ਕੈਮਰਿਆਂ ਤੋਂ ਬਚਣ ਲਈ ਤਬਦੀਲ ਕੀਤੀਆਂ ਗੈਰ-ਕਾਨੂੰਨੀ ਨੰਬਰ ਪਲੇਟਾਂ ਲੱਗੀਆਂ ਹੋਣ ਦਾ ਸ਼ੱਕ ਹੈ। ਇਹ ਅਜ਼ਮਾਇਸ਼ ਦੱਖਣ-ਪੂਰਬੀ ਇੰਗਲੈਂਡ ਦੀਆਂ ਸੜਕਾਂ ’ਤੇ ਕੀਤੀ ਜਾ ਰਹੀ ਹੈ।
ਲ
ਲੰਡਨ ਨੇੜੇ ਲੱਗੇ ਨਵੀਂ ਤਕਨੀਕ ਦੇ ਕੈਮਰੇ। ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ
02-10-2026
ਲੰਡਨ, 1 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਨਵੀਂ ਤਕਨੀਕ ਵਾਲੇ ਨੰਬਰ ਪਲੇਟ ਪਛਾਣ ਕੈਮਰਿਆਂ ਦੀ ਅਜ਼ਮਾਇਸ਼ ਦੌਰਾਨ ਹਰ ਰੋਜ਼ ਵੱਡੀ ਗਿਣਤੀ ਵਿੱਚ ਅਜਿਹੇ ਵਾਹਨ ਫੜੇ ਜਾ ਰਹੇ ਹਨ, ਜਿਨ੍ਹਾਂ ’ਤੇ ਕੈਮਰਿਆਂ ਤੋਂ ਬਚਣ ਲਈ ਤਬਦੀਲ ਕੀਤੀਆਂ ਗੈਰ-ਕਾਨੂੰਨੀ ਨੰਬਰ ਪਲੇਟਾਂ ਲੱਗੀਆਂ ਹੋਣ ਦਾ ਸ਼ੱਕ ਹੈ। ਇਹ ਅਜ਼ਮਾਇਸ਼ ਦੱਖਣ-ਪੂਰਬੀ ਇੰਗਲੈਂਡ ਦੀਆਂ ਸੜਕਾਂ ’ਤੇ ਕੀਤੀ ਜਾ ਰਹੀ ਹੈ। ਇਹਨਾਂ ਨੂੰ ‘ਗੋਸਟ ਪਲੇਟਾਂ’ ਜਾਣੀ ਭੂਤ ਪਲੇਟਾਂ ਦਾ ਨਾਮ ਦਿੱਤਾ ਗਿਆ ਹੈ, ਆਮ ਅੱਖ ਨੂੰ ਸਧਾਰਨ ਨੰਬਰ ਪਲੇਟਾਂ ਵਰਗੀਆਂ ਦਿਖਾਈ ਦੇ ਸਕਦੀਆਂ ਹਨ, ਪਰ ਉਨ੍ਹਾਂ ਵਿੱਚ ਵਰਤੀ ਸਮੱਗਰੀ ਜਾਂ ਕੀਤੀਆਂ ਤਬਦੀਲੀਆਂ ਰਵਾਇਤੀ ਆਟੋਮੈਟਿਕ ਨੰਬਰ ਪਲੇਟ ਪਛਾਣ ਕੈਮਰਿਆਂ ਲਈ ਨੰਬਰ ਪੜ੍ਹਨਾ ਮੁਸ਼ਕਲ ਬਣਾ ਸਕਦੀਆਂ ਹਨ। ਨਵੀਂ ਪ੍ਰਣਾਲੀ ਅਜਿਹੀਆਂ ਪਲੇਟਾਂ ਦੀ ਪਛਾਣ ਕਰਨ ਲਈ ਤਿਆਰ ਕੀਤੀ ਗਈ ਹੈ। ਰਿਪੋਰਟ ਮੁਤਾਬਕ ਡਾਰਟਫੋਰਡ ਕਰਾਸਿੰਗ ਨੇੜੇ ਚੱਲ ਰਹੀ ਅਜ਼ਮਾਇਸ਼ ਵਿੱਚ ਕਈ ਮਹੀਨਿਆਂ ਦੌਰਾਨ ਔਸਤਨ ਲਗਭਗ 1,000 ਸ਼ੱਕੀ ਗੋਸਟ ਪਲੇਟਾਂ ਪ੍ਰਤੀ ਦਿਨ ਪਛਾਣੀਆਂ ਗਈਆਂ। ਫੋਕਸਟੋਨ ਵਿਖੇ ਯੂਰੋਟਨਲ ਨੇੜੇ ਇੱਕ ਹੋਰ ਸਥਾਨ ’ਤੇ ਰੋਜ਼ਾਨਾ ਲਗਭਗ 400 ਅਜਿਹੀਆਂ ਪਲੇਟਾਂ ਫੜ੍ਹੀਆਂ ਹਨ। ਮੌਜੂਦਾ ਨਿਯਮਾਂ ਅਧੀਨ ਗੈਰ-ਕਾਨੂੰਨੀ ਨੰਬਰ ਪਲੇਟ ਵਰਤਣ ’ਤੇ ਜੁਰਮਾਨਾ ਹੋ ਸਕਦਾ ਹੈ। ਸਰਕਾਰ ਨੇ ਸਜ਼ਾਵਾਂ ਹੋਰ ਸਖ਼ਤ ਕਰਨ ਬਾਰੇ ਸਲਾਹ-ਮਸ਼ਵਰਾ ਕੀਤਾ ਹੈ ਅਤੇ ਰਿਪੋਰਟ ਮੁਤਾਬਕ ਵਿਚਾਰੇ ਜਾ ਰਹੇ ਪ੍ਰਸਤਾਵਾਂ ਵਿੱਚ 1,000 ਪੌਂਡ ਤੱਕ ਜੁਰਮਾਨੇ ਦੇ ਨਾਲ ਘੱਟੋ-ਘੱਟ ਛੇ ਪੈਨਲਟੀ ਪੁਆਇੰਟ ਸ਼ਾਮਲ ਹਨ। ਟਰਾਂਸਪੋਰਟ ਵਿਭਾਗ ਨੇ ਕਿਹਾ ਹੈ ਕਿ ਸਲਾਹ-ਮਸ਼ਵਰਾ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਜਵਾਬਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਨਵੇਂ ਏ ਆਈ ਕੈਮਰੇ ਮੋਬਾਈਲ ਫੋਨ ਅਤੇ ਸੀਟ ਬੈਲਟ ਉਲੰਘਣਾਵਾਂ ਦੀ ਪਛਾਣ ਲਈ ਵੀ ਵਰਤੇ ਜਾ ਰਹੇ ਹਨ। ਗੱਡੀ ਚਲਾਉਂਦਿਆਂ ਹੱਥ ਵਿੱਚ ਮੋਬਾਈਲ ਫੋਨ ਵਰਤਣ ’ਤੇ 200 ਪੌਂਡ ਜੁਰਮਾਨਾ ਅਤੇ ਛੇ ਪੈਨਲਟੀ ਪੁਆਇੰਟ ਤੱਕ ਦੀ ਸਜ਼ਾ ਦੀ ਵਿਵਸਥਾ ਹੈ।