ਬਰਨਬੀ ’ਚ ਵਾਪਰੇ ਇਕ ਸੜਕ ਹਾਦਸੇ ‘ਚ ਉਬਰ ਦੇ 2 ਯਾਤਰੀਆਂ ਦੀ ਮੌਤ
ਵੈਨਕੂਵਰ, 25 ਸਤੰਬਰ (ਮਲਕੀਤ ਸਿੰਘ)-ਵੈਨਕੂਵਰ ਦੇ ਨਾਲ ਪੈਂਦੇ ਸ਼ਹਿਰ ਬਰਨਬੀ ਵਿਚ ਹਾਈਵੇਅ-1 ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਉਬਰ ਕਾਰ ਵਿੱਚ ਸਵਾਰ ਦੋ ਯਾਤਰੀਆਂ ਦੀ ਮੌਤ ਹੋ ਗਈ, ਜਦਕਿ ਕਾਰ ਚਾਲਕ ਜ਼ਖ਼ਮੀ ਹੋ ਗਿਆ। ਪੁਲਿਸ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਅਨੁਸਾਰ ਹਾਦਸਾ ਅੱਧੀ ਰਾਤ ਤੋਂ ਕੁਝ ਸਮੇਂ ਬਾਅਦ ਵਾਪਰਿਆ।
ਵੈਨਕੂਵਰ, 25 ਸਤੰਬਰ (ਮਲਕੀਤ ਸਿੰਘ)-ਵੈਨਕੂਵਰ ਦੇ ਨਾਲ ਪੈਂਦੇ ਸ਼ਹਿਰ ਬਰਨਬੀ ਵਿਚ ਹਾਈਵੇਅ-1 ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਉਬਰ ਕਾਰ ਵਿੱਚ ਸਵਾਰ ਦੋ ਯਾਤਰੀਆਂ ਦੀ ਮੌਤ ਹੋ ਗਈ, ਜਦਕਿ ਕਾਰ ਚਾਲਕ ਜ਼ਖ਼ਮੀ ਹੋ ਗਿਆ। ਪੁਲਿਸ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਅਨੁਸਾਰ ਹਾਦਸਾ ਅੱਧੀ ਰਾਤ ਤੋਂ ਕੁਝ ਸਮੇਂ ਬਾਅਦ ਵਾਪਰਿਆ। ਮੁੱਢਲੀ ਜਾਂਚ ਮੁਤਾਬਕ ਇੱਕ ਪਿਕਅੱਪ ਟਰੱਕ ਹਾਈਵੇਅ ‘ਤੇ ਗਲਤ ਦਿਸ਼ਾ ਵਿਚ ਜਾ ਰਿਹਾ ਸੀ, ਜਿਸ ਦੀ ਪੱਛਮ ਵੱਲ ਜਾ ਰਹੀ ਕਾਰ ਨਾਲ ਜ਼ੋਰਦਾਰ ਟੱਕਰ ਹੋ ਗਈ।ਕਾਰ ਵਿਚ ਸਵਾਰ ਦੋ ਉਬਰ ਯਾਤਰੀਆਂ ਦੀ ਮੌਤ ਹੋ ਗਈ, ਜਦਕਿ ਕਾਰ ਦਾ ਚਾਲਕ ਜ਼ਖ਼ਮੀ ਹੋਇਆ। ਪੁਲਿਸ ਨੇ ਪਿਕਅੱਪ ਟਰੱਕ ਦੇ ਚਾਲਕ ਨੂੰ ਸ਼ਰਾਬੀ ਹਾਲਤ ‘ਚ ਗ੍ਰਿਫ਼ਤਾਰ ਕਰ ਲਿਆ ਹੈ।