26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਗਲਾਸਗੋ ਨਗਰ ਕੌਂਸਲ ਵਲੋਂ ਕਰੀਬ 24 ਹਜ਼ਾਰ ਮੁਲਾਜ਼ਮਾਂ ਨੂੰ ਨਵੀਆਂ ਸ਼ਰਤਾਂ ਹੇਠ ਮੁੜ ਨੌਕਰੀ ਦੇਣ ਦੀ ਤਿਆਰੀ

ਗਲਾਸਗੋ, 25 ਸਤੰਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਨਗਰ ਕੌਂਸਲ ਨੇ ਤਨਖ਼ਾਹਾਂ ਅਤੇ ਅਹੁਦਿਆਂ ਦੇ ਦਰਜਿਆਂ ਦੀ ਨਵੀਂ ਵਿਵਸਥਾ ਲਾਗੂ ਕਰਨ ਸੰਬੰਧੀ ਮੁਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਕਿਸੇ ਸਹਿਮਤੀ ’ਤੇ ਨਾ ਪਹੁੰਚਣ ਮਗਰੋਂ ਆਪਣੇ ਸਾਰੇ ਗੈਰ-ਅਧਿਆਪਕ ਮੁਲਾਜ਼ਮਾਂ ਦੀਆਂ ਮੌਜੂਦਾ ਨੌਕਰੀ ਦੀਆਂ ਸ਼ਰਤਾਂ ਖ਼ਤਮ ਕਰਕੇ ਉਨ੍ਹਾਂ ਨੂੰ ਨਵੀਆਂ ਸ਼ਰਤਾਂ ਹੇਠ ਮੁੜ ਨੌਕਰੀ ਦੇਣ ਦੀ ਕਾਰਵਾਈ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਕਦਮ ਨਾਲ ਕਰੀਬ 24 ਹਜ਼ਾਰ ਮੁਲਾਜ਼ਮ ਪ੍ਰਭਾਵਿਤ ਹੋ ਸਕਦੇ ਹਨ।

Ad Position 21
No active advertisement
ਅਜੀਤ ਡੈਸਕ 26-09-2026
ਗਲਾਸਗੋ, 25 ਸਤੰਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਨਗਰ ਕੌਂਸਲ ਨੇ ਤਨਖ਼ਾਹਾਂ ਅਤੇ ਅਹੁਦਿਆਂ ਦੇ ਦਰਜਿਆਂ ਦੀ ਨਵੀਂ ਵਿਵਸਥਾ ਲਾਗੂ ਕਰਨ ਸੰਬੰਧੀ ਮੁਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਕਿਸੇ ਸਹਿਮਤੀ ’ਤੇ ਨਾ ਪਹੁੰਚਣ ਮਗਰੋਂ ਆਪਣੇ ਸਾਰੇ ਗੈਰ-ਅਧਿਆਪਕ ਮੁਲਾਜ਼ਮਾਂ ਦੀਆਂ ਮੌਜੂਦਾ ਨੌਕਰੀ ਦੀਆਂ ਸ਼ਰਤਾਂ ਖ਼ਤਮ ਕਰਕੇ ਉਨ੍ਹਾਂ ਨੂੰ ਨਵੀਆਂ ਸ਼ਰਤਾਂ ਹੇਠ ਮੁੜ ਨੌਕਰੀ ਦੇਣ ਦੀ ਕਾਰਵਾਈ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਕਦਮ ਨਾਲ ਕਰੀਬ 24 ਹਜ਼ਾਰ ਮੁਲਾਜ਼ਮ ਪ੍ਰਭਾਵਿਤ ਹੋ ਸਕਦੇ ਹਨ। ਕੌਂਸਲ ਦਾ ਕਹਿਣਾ ਹੈ ਕਿ ਮੌਜੂਦਾ ਤਨਖ਼ਾਹ ਪ੍ਰਣਾਲੀ ਵਿੱਚ ਮੌਜੂਦ ਅਸਮਾਨਤਾ ਅਤੇ ਭੇਦਭਾਵ ਦੂਰ ਕਰਨ ਲਈ ਨਵੀਂ ਤਨਖ਼ਾਹ ਤੇ ਦਰਜਾਬੰਦੀ ਵਿਵਸਥਾ ਲਿਆਉਣੀ ਜ਼ਰੂਰੀ ਹੈ। ਕੌਂਸਲ ਅਨੁਸਾਰ ਨਵੀਂ ਵਿਵਸਥਾ ਲਾਗੂ ਹੋਣ ਨਾਲ ਕਰੀਬ 90 ਫ਼ੀਸਦੀ ਮੁਲਾਜ਼ਮਾਂ ਦੀ ਤਨਖ਼ਾਹ ਜਾਂ ਤਾਂ ਵਧੇਗੀ ਜਾਂ ਮੌਜੂਦਾ ਪੱਧਰ ’ਤੇ ਕਾਇਮ ਰਹੇਗੀ, ਜਦਕਿ ਕਰੀਬ 11 ਫ਼ੀਸਦੀ ਮੁਲਾਜ਼ਮਾਂ ਦੀ ਕਮਾਈ ਘਟ ਸਕਦੀ ਹੈ। ਮੁਲਾਜ਼ਮ ਜਥੇਬੰਦੀਆਂ ਨਾਲ ਸਹਿਮਤੀ ਨਾ ਬਣਨ ਕਾਰਨ ਕੌਂਸਲ ਹੁਣ ਮੌਜੂਦਾ ਨੌਕਰੀ ਦੀਆਂ ਸ਼ਰਤਾਂ ਖ਼ਤਮ ਕਰਨ ਸੰਬੰਧੀ ਪੱਤਰ ਅਗਲੇ ਹਫ਼ਤੇ ਭੇਜਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਬਾਅਦ ਮੁਲਾਜ਼ਮਾਂ ਨੂੰ ਨਵੀਆਂ ਸ਼ਰਤਾਂ ਹੇਠ ਮੁੜ ਨੌਕਰੀ ਦੀ ਪੇਸ਼ਕਸ਼ ਕੀਤੀ ਜਾਵੇਗੀ। ਨਵੀਂ ਤਨਖ਼ਾਹ ਅਤੇ ਦਰਜਾਬੰਦੀ ਵਿਵਸਥਾ ਪਹਿਲੀ ਜਨਵਰੀ ਤੋਂ ਲਾਗੂ ਕਰਨ ਦੀ ਯੋਜਨਾ ਹੈ। ਇਸ ਫ਼ੈਸਲੇ ਦਾ ਅਸਰ ਗਲਾਸਗੋ ਦੀਆਂ ਕਈ ਅਹਿਮ ਜਨਤਕ ਸੇਵਾਵਾਂ ਨਾਲ ਜੁੜੇ ਹਜ਼ਾਰਾਂ ਮੁਲਾਜ਼ਮਾਂ ਉਤੇ ਪੈ ਸਕਦਾ ਹੈ। ਇਨ੍ਹਾਂ ਵਿਚ ਸਮਾਜਿਕ ਸੇਵਾਵਾਂ, ਸਫ਼ਾਈ, ਦੇਖਭਾਲ ਅਤੇ ਨਗਰ ਕੌਂਸਲ ਦੇ ਹੋਰ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਗਲਾਸਗੋ ਵਿਚ ਨਸਲੀ ਨਫ਼ਰਤ ਨਾਲ ਜੁੜੇ ਅਪਰਾਧਾਂ ਵਿਚ 34 ਫ਼ੀਸਦੀ ਵਾਧਾ ਅਗਲੀ ਖ਼ਬਰ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਸਾਹਮਣੇ ਐੱਸ . ਜੈਸ਼ੰਕਰ ਖ਼ਿਲਾਫ਼ ਪ੍ਰਦਰਸ਼ਨ ਦਾ ਐਲਾਨ
Ad Position 24