26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਪ੍ਰੋ. ਤਲਵਿੰਦਰ ਮੰਡ ਅਤੇ ਡਾ. ਸੁਖਦੇਵ ਸਿੰਘ ਝੰਡ ਨਾਲ ਰੂਬਰੂ ਸਮਾਗਮ

ਟੋਰਾਂਟੋ, 25 ਸਤੰਬਰ (ਹਰਜੀਤ ਸਿੰਘ ਬਾਜਵਾ)-ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਆਪਣਾ ਸਾਹਿਤਕ ਸਮਾਗਮ ਬੀਤੇ ਦਿਨੀ ਬਰੈਂਪਟਨ ਵਿਖੇ ਕਰਵਾਇਆ ਗਿਆ, ਇਸ ਵਾਰ ਦੇ ਸਾਹਿਤਕ ਸਮਾਗਮ ਦੌਰਾਨ ਸਭਾ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਡਾ. ਸੁਖਦੇਵ ਸਿੰਘ ਝੰਡ ਅਤੇ ਪ੍ਰੋ.

Ad Position 21
No active advertisement
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵਲੋਂ ਕਰਵਾਏ ਸਮਾਗਮ ਦਾ ਦ੍ਰਿਸ਼। 26-09-2026
ਟੋਰਾਂਟੋ, 25 ਸਤੰਬਰ (ਹਰਜੀਤ ਸਿੰਘ ਬਾਜਵਾ)-ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਆਪਣਾ ਸਾਹਿਤਕ ਸਮਾਗਮ ਬੀਤੇ ਦਿਨੀ ਬਰੈਂਪਟਨ ਵਿਖੇ ਕਰਵਾਇਆ ਗਿਆ, ਇਸ ਵਾਰ ਦੇ ਸਾਹਿਤਕ ਸਮਾਗਮ ਦੌਰਾਨ ਸਭਾ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਡਾ. ਸੁਖਦੇਵ ਸਿੰਘ ਝੰਡ ਅਤੇ ਪ੍ਰੋ. ਤਲਵਿੰਦਰ ਸਿੰਘ ਮੰਡ ਹਾਜ਼ਰੀਨ ਦੇ ਰੂਬਰੂ ਹੋਏ ਅਤੇ ਆਪੋ ਆਪਣੇ ਸਾਹਿਤਕ ਸਫ਼ਰ, ਲੇਖਣੀ ਦੀ ਚੇਟਕ,ਜੀਵਨ ਵਿੱਚ ਆਏ ਉਤਰਾਅ ਚੜ੍ਹਾਅ ਅਤੇ ਹੋਰ ਪ੍ਰਵਾਰਿਕ ਪ੍ਰਸਥਿੱਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਜਿੱਥੇ ਬੋਲਦਿਆਂ ਪ੍ਰੋ. ਤਲਵਿੰਦਰ ਮੰਡ ਨੇ ਦੱਸਿਆ ਕਿ ਇੱਕ ਸਧਾਰਨ ਜਿ਼ੰਮੀਦਾਰ ਪ੍ਰੀਵਾਰ ਵਿੱਚ ਜੰਮਿਆ,ਪਲਿਆ ਅਤੇ ਫਿਰ ਉਚੇਰੀ ਪੜ੍ਹਾਈ ਲਈ ਗੁਰੂ ਨਾਨਕ ਕਾਲਜ਼ ਫ਼ਗਵਾੜਾ ਵਿਖੇ ਬੀ ਏ ਦੀ ਪੜ੍ਹਾਈ ਕਰਦਿਆਂ ਇੱਕ ਵਾਰ ਸ਼ਹਿਰ ਜਾਣ ਸਮੇਂ ਘਰਦਿਆਂ ਵਲੋਂ ਰਾਸ਼ਨ ਖਰੀਦਣ ਲਈ ਦਿੱਤੇ ਪੈਸਿਆਂ ਵਿੱਚੋਂ ਕੁਝ ਪੈਸੇ ਬਚਾ ਕੇ ਤਸਵੀਰਾਂ ਵਾਲੀ ‘ਹੀਰ’ ਵਾਲੀ ਪੁਸਤਕ ਖਰੀਦੀ ਅਤੇ ਘਰ ਜਾ ਕੇ ਘਰਦਿਆਂ ਤੋਂ ਚੋਰੀ ਪੜ੍ਹੀ ਅਤੇ ਉੱਥੋਂ ਹੀ ਹੋਰ ਸਾਹਿਤ ਪੜ੍ਹਨ ਦੀ ਚੇਟਕ ਲੱਗੀ ਅਤੇ ਉਹਨਾਂ ਦਿਨਾਂ ਵਿੱਚ ਹੀ ਇੱਕ ਕਵਿਤਾ ਲਿਖੀ ਪਰ ਛੇਤੀ ਹੀ ਉਹ ਵਰਕਾ ਪਾੜ ਦਿੱਤਾ ਤੇ’ ਫਿਰ ਕਵਿਤਾਵਾਂ ਦਾ ਇੱਕ ਖਰੜਾ ਤਿਆਰ ਕੀਤਾ, ਤੇ’ ਫਿਰ ਸ਼ੱਕ ਹੋਇਆ ਕਿ ਇਸ ਕਵਿਤਾਵਾਂ ਵਾਲੇ ਖਰੜੇ ਦਾ ਮਿਆਰ ਕੋਈ ਬਹੁਤਾ ਚੰਗਾ ਨਹੀ ਤਾਂ ਉਹ ਵੀ ਪਾੜ ਦਿੱਤਾ,ਤੇ’ ਉਹ ਸ਼ਸ਼ੋਪੰਜ ਵਿੱਚ ਪਿਆ ਕਾਫੀ ਸਮਾਂ ਏਦਾਂ ਹੀ ਕਰਦਾ ਰਿਹਾ ਕਿਉਂਕਿ ਉਸਦਾ ਖਿਆਲ ਸੀ ਕਿ ਹਰ ਲਿਖਤ ਮਿਆਰੀ ਹੋਣੀ ਚਾਹੀਦੀ ਹੈ ਅਤੇ ਲੇਖਕ ਨੂੰ ਪੁਸਤਕ ਛਪਵਾਉਂਣ ਦੀ ਕੋਈ ਕਾਹਲੀ ਨਹੀ ਕਰਨੀ ਚਾਹੀਦੀ, ਪ੍ਰੋ. ਤਲਵਿੰਦਰ ਮੰਡ ਦੇ ਦੱਸਣ ਅਨੁਸਾਰ ਫਿਰ ਉਸਨੇ ਸਿੱਖਿਆਦਾਇਕ ਅਤੇ ਨਰੋਆ ਸਾਹਿਤ ਪੜਨਾਂ ਸ਼ੁਰੂ ਕੀਤਾ ਅਤੇ ਆਪਣੇ ਸੱਜਣਾ ਨਾਲ ਵਿਚਾਰ ਚਰਚਾ ਕਰਨੀ ਸ਼ੁਰੂ ਕੀਤੀ ਅਤੇ ਫੇਰ ਜਾ ਕੇ ਪਤਾ ਲੱਗਾ ਕਿ ਸਾਹਿਤ ਦੇ ਗਲਿਆਰੇ ਬਹੁਤ ਉੱਚੇ ਅਤੇ ਸਚਿਆਰੇ ਹਨ, ਇਨ੍ਹਾਂ ਨੂੰ ਜਿਨ੍ਹਾਂ ਵੱਧ ਪੜ੍ਹਦੇ ਜਾਂ ਇਹ ਹੋਰ ਡੂੰਘੇ ਹੁੰਦੇ ਜਾਂਦੇ ਹਨ।ਸਮਾਗਮ ਦੇ ਦੂਜੇ ਬੁਲਾਰੇ ਡਾ. ਸੁਖਦੇਵ ਸਿੰਘ ਝੰਡ ਸਨ, ਜਿਨ੍ਹਾਂ ਨੇ ਬੋਲਦਿਆਂ ਆਖਿਆ ਕਿ ਅੱਠਵੀਂ ਜਮਾਤ ਵਿਚ ਪੜ੍ਹਦਿਆਂ ਉਹਨਾਂ ਦੇ ਪੰਜਾਬੀ ਅਧਿਆਪਕ ਗਿਆਨੀ ਪ੍ਰੀਤਮ ਸਿੰਘ ਨੇ ਉਹਨਾਂ ਦੋ ਮੁੰਡਿਆਂ ਨੂੰ ਸਕੂਲ ਦੀ ਲਾਇਬ੍ਰੇਰੀ ਦੀਆਂ ਅਲਮਾਰੀਆਂ ਸਾਫ ਕਰਨ ਅਤੇ ਪੁਸਤਕਾਂ ਤੋਂ ਮਿੱਟੀ ਘੱਟਾ ਝਾੜਨ ਲਈ ਆਖਿਆ ਤਾਂ ਉੱਥੋਂ ਉਹਨਾਂ ਨੂੰ ਦੋ ਪੁਸਤਕਾਂ ਸ਼ਾਹ ਮੁਹੰਮਦ ਦਾ ਜੰਗਨਾਮਾ ਹਿੰਦ ਪੰਜਾਬ’ ਅਤੇ ਪ੍ਰਸਿੱਧ ਸੈਲਾਨੀ ਰੌਬਿਨਸਨ ਕਰੂਸੋ ਦੇ ਸਫ਼ਰਨਾਮੇ ਦਾ ਪੰਜਾਬੀ ਅਨੁਵਾਦ ਪੜ੍ਹਨ ਦਾ ਮੌਕਾ ਮਿਲਿਆ ਤਾਂ ਉਹਨਾਂ ਨੂੰ ਪੁਸਤਕਾਂ ਪੜਨ ਵਿੱਚ ਦਿਲਚਸਪੀ ਹੋ ਗਈ, ਫਿਰ ਉਹਨਾਂ ਪੰਜਾਬੀ ਦੇ ਸਾਰੇ ਨਾਮਵਰ ਲੇਖਕਾਂ ਨੂੰ ਪੜ੍ਹਿਆ,ਡਾ. ਝੰਡ ਨੇ ਆਪਣੀ ਲੇਖਣੀ, ਆਪਣੀਆਂ ਛਪੀਆਂ ਹੋਈਆਂ ਵਾਰਤਕ ਅਤੇ ਕਾਵਿ ਪੁਸਤਕਾਂ ਦਾ ਜਿ਼ਕਰ ਵੀ ਕੀਤਾ। ਸਮਾਗਮ ਦੇ ਦੂਜੇ ਹਿੱਸੇ ਵਿਚ ਹੋਏ ਕਵੀ ਦਰਬਾਰ ਮੌਕੇ ਸਟੇਜ ਦੀ ਜਿ਼ੰਮੇਵਾਰੀ ਡਾ. ਜਗਮੋਹਨ ਸਿੰਘ ਸੰਘਾ ਨੇ ਨਿਭਾਈ। ਇਸ ਮੌਕੇ ਮਲੂਕ ਸਿੰਘ ਕਾਹਲੋਂ, ਕ੍ਰਿਪਾਲ ਸਿੰਘ ਪੰਨੂੰ,ਬਲਰਾਜ ਚੀਮਾ, ਕ੍ਰਿਨਪ੍ਰੀਤ ਕੌਰ ਬੈਂਸ, ਮਨਪ੍ਰੀਤ ਕੌਰ, ਗੁਰਚਿਤ ਕੌਰ ਬੱਸੀ, ਨਵਰੀਤ ਪਾਬਲਾ, ਰਮਾਂ ਸ਼ਰਮਾ, ਗੁਰਦਾਸ ਥਾਬਲ, ਪ੍ਰਨੀਤ ਸਿੰਘ, ਰਾਜ ਕੁਮਾਰ, ਸੁਖਚਰਨਜੀਤ ਕੌਰ ਗਿੱਲ, ਹਰਮੇਸ਼ ਜੀਦੋਵਾਲ, ਸੁਰਿੰਦਰ ਸੂਰ, ਮੁਜ਼ੱਫ਼ਰ ਅਹਿਮਦ ਰਾਜਪੂਤ,ਪਰਮਜੀਤ ਢਿੱਲੋਂ, ਇਕਬਾਲ ਬਰਾੜ, ਭੁਪਿੰਦਰ ਭੂਪੀ, ਮਕਸੂਦ ਚੌਧਰੀ, ਗੁਰਮੇਲ ਸੰਧੂ, ਪ੍ਰਿੰ. ਸਵਿੰਦਰ ਸਿੰਘ ਚਾਹਲ, ਮਲਵਿੰਦਰ,ਦਰਸ਼ਨ ਸਿੰਘ ਸਿੱਧੂ, ਸੁਜਾਨ ਸਿੰਘ ਸੁਜਾਨ, ਜੱਸੀ ਭੁੱਲਰ, ਮਹਿਮੂਦ ਮੰਗਲਾ, ਸੁਰਿੰਦਰਜੀਤ ਕੌਰ, ਪ੍ਰਿੰ. ਗਿਆਨ ਸਿੰਘ ਘਈ, ਇੰਜ਼. ਈਸ਼ਰ ਸਿੰਘ, ਨਵਰੀਤ ਪਾਬਲਾ,ਕਰਨ ਅਜਾਇਬ ਸਿੰਘ ਸੰਘਾ ਨੇ ਆਪੋ ਆਪਣੇ ਵਿਚਾਰਾਂ ਅਤੇ ਕਵਿਤਾਵਾਂ ਨਾਲ ਸਾਂਝ ਪਾਈ, ਜਦੋਂਕਿ ਇਸ ਦੌਰਾਨ ਐਡਵੋਕੇਟ ਦਰਸ਼ਨ ਸਿੰਘ ਦਰਸ਼ਨ,ਮਹਿੰਦਰ ਸਿੰਘ ਰੰਧਾਵਾ, ਦਿਨੇਸ਼ ਸ਼ਰਮਾ, ਅਬਦੁਲ ਮਾਮਨ ਮਨਸੂਰ, ਖ਼ਾਲਿਦ ਮਹਿਮੂਦ, ਮਿਰਜ਼ਾ ਨਦੀਮ, ਪਤਵੰਤ ਕੌਰ ਪੰਨੂੰ, ਸੁਖਮਨਪ੍ਰੀਤ ਕੌਰ ਅਤੇ ਸੁਖਵਿੰਦਰ ਕੌਰ ਸਮੇਤ ਹੋਰ ਵੀ ਕਈ ਸਾਹਿਤ ਪ੍ਰੇਮੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਲਈ ਵੋਟਾਂ ਕੱਲ੍ਹ ਅਗਲੀ ਖ਼ਬਰ ਭਾਰਤ ਨੇ 1 ਸੋਨ, 2 ਚਾਂਦੀ ਤੇ 3 ਕਾਂਸੀ ਸਮੇਤ 6 ਤਗਮੇ ਜਿੱਤੇ
Ad Position 24