25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਟਰੰਪ ਦੀ ‘ਤਬਾਹੀ’ ਵਾਲੀ ਧਮਕੀ ’ਤੇ ਇਰਾਨ ਦਾ ਜਵਾਬ- ‘ਨਾ ਝੁਕਾਂਗੇ, ਨਾ ਗੋਡੇ ਟੇਕਾਂਗੇ’; ਗੱਲਬਾਤ ਦੇ ਦਰਵਾਜ਼ੇ ਵੀ ਖੁੱਲ੍ਹੇ

ਨਿਊਯਾਰਕ, 24 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੀ ਆਮ ਬਹਿਸ ਦੇ ਦੂਜੇ ਦਿਨ ਇਰਾਨ, ਯੂਕਰੇਨ, ਵੇਨੇਜ਼ੁਏਲਾ, ਸਪੇਨ ਤੇ ਪਨਾਮਾ ਦੇ ਆਗੂਆਂ ਨੇ ਦੁਨੀਆ ਸਾਹਮਣੇ ਆਪਣੇ ਦੇਸ਼ਾਂ ਨਾਲ ਜੁੜੇ ਅਹਿਮ ਮੁੱਦੇ ਰੱਖੇ। ਦਿਨ ਦਾ ਖਾਸ ਧਿਆਨ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਦੇ ਸੰਬੋਧਨ ’ਤੇ ਰਿਹਾ, ਜਿਨ੍ਹਾਂ ਨੇ ਅਮਰੀਕਾ ਨਾਲ ਚੱਲ ਰਹੇ ਟਕਰਾਅ ਵਿਚਾਲੇ ਸਪਸ਼ਟ ਕਿਹਾ ਕਿ ਇਰਾਨ ਨਾ ਸਿਰ ਝੁਕਾਏਗਾ ਅਤੇ ਨਾ ਹੀ ਗੋਡੇ ਟੇਕੇਗਾ।

Ad Position 21
No active advertisement
ਅਜੀਤ ਡੈਸਕ 25-09-2026
ਨਿਊਯਾਰਕ, 24 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੀ ਆਮ ਬਹਿਸ ਦੇ ਦੂਜੇ ਦਿਨ ਇਰਾਨ, ਯੂਕਰੇਨ, ਵੇਨੇਜ਼ੁਏਲਾ, ਸਪੇਨ ਤੇ ਪਨਾਮਾ ਦੇ ਆਗੂਆਂ ਨੇ ਦੁਨੀਆ ਸਾਹਮਣੇ ਆਪਣੇ ਦੇਸ਼ਾਂ ਨਾਲ ਜੁੜੇ ਅਹਿਮ ਮੁੱਦੇ ਰੱਖੇ। ਦਿਨ ਦਾ ਖਾਸ ਧਿਆਨ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਦੇ ਸੰਬੋਧਨ ’ਤੇ ਰਿਹਾ, ਜਿਨ੍ਹਾਂ ਨੇ ਅਮਰੀਕਾ ਨਾਲ ਚੱਲ ਰਹੇ ਟਕਰਾਅ ਵਿਚਾਲੇ ਸਪਸ਼ਟ ਕਿਹਾ ਕਿ ਇਰਾਨ ਨਾ ਸਿਰ ਝੁਕਾਏਗਾ ਅਤੇ ਨਾ ਹੀ ਗੋਡੇ ਟੇਕੇਗਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਧਮਕੀ ਅਤੇ ਤਾਕਤ ਦੀ ਭਾਸ਼ਾ ਤੋਂ ਬਿਨਾਂ ਇਰਾਨ ਗੱਲਬਾਤ ਅਤੇ ਕੂਟਨੀਤੀ ਲਈ ਤਿਆਰ ਹੈ। ਪੇਜ਼ੇਸ਼ਕਿਆਨ ਨੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਰਾਨੀ ਲੋਕ ਹਮਲਿਆਂ ਦੇ ਸ਼ਿਕਾਰ ਹੋਏ ਹਨ, ਪਰ ਦੇਸ਼ ਆਪਣੀ ਰੱਖਿਆ ਦੇ ਹੱਕ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਕਿਹਾ ਕਿ ਇਰਾਨ ਪਰਮਾਣੂ ਹਥਿਆਰ ਨਹੀਂ ਚਾਹੁੰਦਾ, ਪਰ ਸ਼ਾਂਤੀਪੂਰਨ ਪਰਮਾਣੂ ਤਕਨੀਕ ਉੱਤੇ ਆਪਣਾ ਹੱਕ ਵੀ ਨਹੀਂ ਛੱਡੇਗਾ। ਉਨ੍ਹਾਂ ਮੁਤਾਬਕ ਇਰਾਨ ਦੀ ਫੌਜੀ ਸਮਰੱਥਾ ਆਪਣੀ ਰੱਖਿਆ ਲਈ ਹੈ ਅਤੇ ਦੇਸ਼ ਉੱਤੇ ਹੋਣ ਵਾਲੇ ਹਮਲਿਆਂ ਦਾ ਜਵਾਬ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਯੂ.ਐਨ.ਜੀ.ਏ. ’ਚ ਜੈਸ਼ੰਕਰ ਦੀ ਕੂਟਨੀਤਕ ਸਰਗਰਮੀ, ਰੂਬਿਓ ਤੋਂ ਯੂਕਰੇਨ ਤੱਕ ਗੱਲਬਾਤ ਅਗਲੀ ਖ਼ਬਰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਗਲਾਸਗੋ ਦੇ ਗੁਰਦੁਆਰੇ ’ਚ ਭਾਰਤੀ ਕੌਂਸਲਰ ਕੈਂਪ ਦਾ ਵਿਰੋਧ
Ad Position 24