21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਬਰਤਾਨੀਆ ਦੇ 6 ਸਾਲਾ ਸਿੱਖ ਬੱਚੇ ਪ੍ਰਤਾਪ ਸਿੰਘ ਦੀ ਜ਼ਿੰਦਗੀ ਬਚਾਉਣ ਲਈ 10 ਲੱਖ ਪੌਂਡ ਇਕੱਠੇ ਕਰਨ ਦੀ ਮੁਹਿੰਮ

ਲੰਡਨ, 20 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਵੈਸਟ ਮਿਡਲੈਂਡਜ਼ ਵਿਚ ਰਹਿਣ ਵਾਲਾ ਛੇ ਸਾਲਾ ਸਿੱਖ ਬੱਚਾ ਪ੍ਰਤਾਪ ਸਿੰਘ ਇਕ ਬੇਹੱਦ ਦੁਰਲੱਭ ਅਤੇ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ। ਉਸ ਦੀ ਜ਼ਿੰਦਗੀ ਬਚਾਉਣ ਲਈ ਪਰਿਵਾਰ ਨੇ 10 ਲੱਖ ਪੌਂਡ (ਕਰੀਬ 12.

Ad Position 21
No active advertisement
ਪ੍ਰਤਾਪ ਸਿੰਘ 21-09-2026
ਲੰਡਨ, 20 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਵੈਸਟ ਮਿਡਲੈਂਡਜ਼ ਵਿਚ ਰਹਿਣ ਵਾਲਾ ਛੇ ਸਾਲਾ ਸਿੱਖ ਬੱਚਾ ਪ੍ਰਤਾਪ ਸਿੰਘ ਇਕ ਬੇਹੱਦ ਦੁਰਲੱਭ ਅਤੇ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ। ਉਸ ਦੀ ਜ਼ਿੰਦਗੀ ਬਚਾਉਣ ਲਈ ਪਰਿਵਾਰ ਨੇ 10 ਲੱਖ ਪੌਂਡ (ਕਰੀਬ 12.5 ਕਰੋੜ ਰੁਪਏ) ਇਕੱਠੇ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਪ੍ਰਤਾਪ ਦੀ ਮਾਤਾ ਗੁਰਬਿੰਦਰ ਕੌਰ ਵੈਸਟ ਮਿਡਲੈਂਡਜ਼ ਪੁਲਿਸ ਵਿਚ ਇੰਸਪੈਕਟਰ ਵਜੋਂ ਸੇਵਾ ਨਿਭਾਅ ਰਹੇ ਹਨ।ਪਰਿਵਾਰ ਅਨੁਸਾਰ ਪ੍ਰਤਾਪ ਨੂੰ ਪਿਛਲੇ ਸਾਲ ਤੋਂ ਤੁਰਨ-ਫਿਰਨ, ਪੌੜੀਆਂ ਚੜ੍ਹਨ ਅਤੇ ਬੈਠਣ ਤੋਂ ਬਾਅਦ ਖੜ੍ਹੇ ਹੋਣ ਵਿੱਚ ਮੁਸ਼ਕਲ ਆਉਣ ਲੱਗੀ ਸੀ। ਕਈ ਮਹੀਨਿਆਂ ਦੀਆਂ ਡਾਕਟਰੀ ਜਾਂਚਾਂ ਤੋਂ ਬਾਅਦ ਜਨਵਰੀ 2026 ਵਿੱਚ ਪਤਾ ਲੱਗਾ ਕਿ ਉਹ ਜੁਵੇਨਾਈਲ ਏ.ਐਲ.ਐਸ. ਨਾਮਕ ਬਿਮਾਰੀ ਤੋਂ ਪੀੜਤ ਹੈ, ਜੋ ਮੋਟਰ ਨਿਊਰੋਨ ਬਿਮਾਰੀ ਦੀ ਇੱਕ ਦੁਰਲੱਭ ਕਿਸਮ ਹੈ।ਇਹ ਬਿਮਾਰੀ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਵਿਚਲੀਆਂ ਉਨ੍ਹਾਂ ਨਸਾਂ ਨੂੰ ਪ੍ਰਭਾਵਿਤ ਕਰਦੀ ਹੈ, ਜੋ ਸਰੀਰ ਦੀਆਂ ਮਾਸਪੇਸ਼ੀਆਂ ਦੀ ਹਰਕਤ ਨੂੰ ਕੰਟਰੋਲ ਕਰਦੀਆਂ ਹਨ। ਪ੍ਰਤਾਪ ਵਿਚ ਪਾਏ ਗਏ ਐਸ ਪੀ ਟੀ ਐਲ ਸੀ2 ਜੀਨ ਨਾਲ ਸੰਬੰਧਿਤ ਬਿਮਾਰੀ ਦੇ ਰੂਪ ਤੋਂ ਦੁਨੀਆ ਭਰ ਵਿਚ ਸਿਰਫ਼ 40 ਤੋਂ 50 ਬੱਚਿਆਂ ਦੇ ਪੀੜਤ ਹੋਣ ਦਾ ਅਨੁਮਾਨ ਹੈ। ਡਾਕਟਰਾਂ ਮੁਤਾਬਕ ਇਸ ਬਿਮਾਰੀ ਦਾ ਫਿਲਹਾਲ ਕੋਈ ਪੱਕਾ ਇਲਾਜ ਉਪਲਬਧ ਨਹੀਂ ਹੈ। ਪ੍ਰਤਾਪ ਦਾ ਪਰਿਵਾਰ ਵਿਗਿਆਨੀਆਂ ਦੀ ਮਦਦ ਨਾਲ ਉਸ ਲਈ ਇੱਕ ਵਿਸ਼ੇਸ਼ ਜੀਨ-ਆਧਾਰਿਤ ਇਲਾਜ ਵਿਕਸਤ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਇਸ ਸੰਭਾਵੀ ਇਲਾਜ ਨੂੰ ਐਂਟੀਸੈਂਸ ਓਲੀਗੋਨਿਊਕਲੀਓਟਾਈਡਜ਼ ਕਿਹਾ ਜਾਂਦਾ ਹੈ। ਇਸ ਦਾ ਉਦੇਸ਼ ਬਿਮਾਰੀ ਦੀ ਰਫ਼ਤਾਰ ਨੂੰ ਹੌਲੀ ਕਰਨਾ ਜਾਂ ਉਸ ਦੇ ਵਾਧੇ ਨੂੰ ਰੋਕਣਾ ਹੈ। ਪ੍ਰਤਾਪ ਦੀ ਮਾਤਾ ਗੁਰਬਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹੱਸਮੁੱਖ ਅਤੇ ਮਿਲਣਸਾਰ ਬੱਚਾ ਹੈ। ਸਰੀਰਕ ਮੁਸ਼ਕਲਾਂ ਦੇ ਬਾਵਜੂਦ ਉਹ ਆਪਣੇ ਛੋਟੇ ਭਰਾ ਨਾਲ ਖੇਡਣ ਦੀ ਕੋਸ਼ਿਸ਼ ਕਰਦਾ ਹੈ।ਉਨ੍ਹਾਂ ਕਿਹਾ ਕਿ ਬਿਮਾਰੀ ਦੇ ਵਧਣ ਨਾਲ ਪ੍ਰਤਾਪ ਦੀਆਂ ਸਰੀਰਕ ਸਮਰੱਥਾਵਾਂ ਘਟਣ ਦਾ ਖ਼ਤਰਾ ਹੈ। ਇਸ ਲਈ ਪਰਿਵਾਰ ਜਲਦੀ ਤੋਂ ਜਲਦੀ ਸੰਭਾਵੀ ਇਲਾਜ ਵਿਕਸਤ ਕਰਵਾਉਣਾ ਚਾਹੁੰਦਾ ਹੈ।ਪਰਿਵਾਰ ਨੇ ਸਿੱਖ ਸੰਗਤ ਅਤੇ ਸਮੁੱਚੇ ਸਮਾਜ ਨੂੰ ਪ੍ਰਤਾਪ ਦੀ ਸਿਹਤਯਾਬੀ ਲਈ ਅਰਦਾਸ ਕਰਨ ਅਤੇ ਆਪਣੀ ਸਮਰੱਥਾ ਅਨੁਸਾਰ ਆਰਥਿਕ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਚੋਣ ਰੈਲੀ ਦੇ ਵੱਖ-ਵੱਖ ਦ੍ਰਿਸ਼। - ਸਰੀ ਸਿਟੀ ਕੌਂਸਲ ਚੋਣਾਂ- ਕੰਸਰਵੇਟਿਵ ਸਲੇਟ ਦੇ ਵੱਖ-ਵੱਖ ਉਮੀਦਵਾਰਾਂ ਵਲੋਂ ਸਰੀ ‘ਚ... ਅਗਲੀ ਖ਼ਬਰ ਐਡੀਲੇਡ ਵਿਚ ਚੜ੍ਹਦੀ ਕਲਾ ਸਪੋਰਟਸ ਕਲੱਬ ਵਲੋਂ ਐਥਲੈਟਿਕਸ ਖੇਡਾਂ ਦਾ ਸਫ਼ਲ ਆਯੋਜਨ ਸਟੇਟ ਸਟੇਡੀਅਮ ਵਿਖੇ ਹੋਏ ਖੇਡ ਮੇਲੇ...
Ad Position 24