21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਰਿਚਮੰਡ ਦੇ ਖੇਤੀ ਵਿਰਾਸਤੀ ਮੇਲੇ ‘ਚ ਸੈਂਕੜੇ ਪਰਿਵਾਰਾਂ ਨੇ ਖੇਤਾਂ ਵਿਚ ਮਾਣਿਆ ਕੁਦਰਤ ਦਾ ਆਨੰਦ

ਵੈਨਕੂਵਰ, 20 ਸਤੰਬਰ (ਮਲਕੀਤ ਸਿੰਘ)-ਚੀਨੀ ਮੂਲ ਦੇ ਲੋਕਾਂ ਦੀ ਬਹੁਗਿਣਤੀ ਵਸੋਂ ਵਾਲੇ ਸ਼ਹਿਰ ਰਿਚਮੰਡ ਦੀ ਖੇਤੀਬਾੜੀ ਵਿਰਾਸਤ ਅਤੇ ਕੁਦਰਤ ਨਾਲ ਲੋਕਾਂ ਦੀ ਸਾਂਝ ਨੂੰ ਉਜਾਗਰ ਕਰਨ ਵਾਲਾ ਮੇਲਾ ਗਾਰਡਨ ਸਿਟੀ ਲੈਂਡਜ਼ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੇਲੇ ਵਿਚ ਸੈਂਕੜੇ ਪਰਿਵਾਰਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਖੇਤੀ ਨਾਲ ਜੁੜੀਆਂ ਸਰਗਰਮੀਆਂ ਦਾ ਆਨੰਦ ਮਾਣਿਆ।

Ad Position 21
No active advertisement
ਅਜੀਤ ਡੈਸਕ 21-09-2026
ਵੈਨਕੂਵਰ, 20 ਸਤੰਬਰ (ਮਲਕੀਤ ਸਿੰਘ)-ਚੀਨੀ ਮੂਲ ਦੇ ਲੋਕਾਂ ਦੀ ਬਹੁਗਿਣਤੀ ਵਸੋਂ ਵਾਲੇ ਸ਼ਹਿਰ ਰਿਚਮੰਡ ਦੀ ਖੇਤੀਬਾੜੀ ਵਿਰਾਸਤ ਅਤੇ ਕੁਦਰਤ ਨਾਲ ਲੋਕਾਂ ਦੀ ਸਾਂਝ ਨੂੰ ਉਜਾਗਰ ਕਰਨ ਵਾਲਾ ਮੇਲਾ ਗਾਰਡਨ ਸਿਟੀ ਲੈਂਡਜ਼ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੇਲੇ ਵਿਚ ਸੈਂਕੜੇ ਪਰਿਵਾਰਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਖੇਤੀ ਨਾਲ ਜੁੜੀਆਂ ਸਰਗਰਮੀਆਂ ਦਾ ਆਨੰਦ ਮਾਣਿਆ।ਮੇਲੇ ਦਾ ਮੁੱਖ ਮਕਸਦ ਲੋਕਾਂ, ਖਾਸ ਕਰਕੇ ਨਵੀਂ ਪੀੜ੍ਹੀ ਨੂੰ ਇਹ ਦੱਸਣਾ ਸੀ ਕਿ ਰਿਚਮੰਡ ਦਾ ਖੇਤੀਬਾੜੀ ਨਾਲ ਕਿੰਨਾ ਡੂੰਘਾ ਰਿਸ਼ਤਾ ਰਿਹਾ ਹੈ ਅਤੇ ਅੱਜ ਦੇ ਸਮੇਂ ਵਿੱਚ ਖੇਤੀ ਕਿਵੇਂ ਬਦਲ ਰਹੀ ਹੈ। ਇੱਥੇ ਖੇਤੀ ਅਤੇ ਬਾਗਬਾਨੀ ਸਬੰਧੀ ਪ੍ਰਦਰਸ਼ਨੀਆਂ ਰਾਹੀਂ ਅਨਾਜ ਉਗਾਉਣ, ਟਿਕਾਊ ਬਾਗਬਾਨੀ ਅਤੇ ਭਵਿੱਖ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੇਲੇ ਦੌਰਾਨ ਬੱਚਿਆਂ ਲਈ ਵਿਸ਼ੇਸ਼ ਅਤੇ ਦਿਲਚਸਪ ਸਰਗਰਮੀਆਂ ਰੱਖੀਆਂ ਗਈਆਂ ਸਨ। ਆਲੂਆਂ ਦੀ ਬੋਰੀ ਦੌੜ, ਬੀਜਾਂ ਨਾਲ ਜੁੜੀਆਂ ਸਰਗਰਮੀਆਂ, ਖੇਤ ਵਿੱਚੋਂ ਸਬਜ਼ੀਆਂ ਪੁੱਟਣ, ਫੁੱਲ ਤੋੜਨ ਅਤੇ ਸੇਬਾਂ ਤੋਂ ਤਾਜ਼ਾ ਰਸ ਤਿਆਰ ਕਰਨ ਵਰਗੇ ਤਜਰਬਿਆਂ ਨੇ ਬੱਚਿਆਂ ਨੂੰ ਖੇਤੀ ਨੂੰ ਨੇੜਿਓਂ ਸਮਝਣ ਦਾ ਮੌਕਾ ਦਿੱਤਾ। ਖਾਣ-ਪੀਣ ਲਈ ਸਥਾਨਕ ਵਿਕਰੇਤਾਵਾਂ ਦੇ ਟਿਕਾਣੇ ਅਤੇ ਸੰਗੀਤਕ ਮਨੋਰੰਜਨ ਵੀ ਇਸ ਮੇਲੇ ਦਾ ਹਿੱਸਾ ਸਨ। ਮੇਲੇ ਦੌਰਾਨ ਗਾਰਡਨ ਸਿਟੀ ਲੈਂਡਜ਼ ਦੇ ਵਿਸ਼ਾਲ ਖੇਤਰ ਦੀ ਗੱਡੀ ਰਾਹੀਂ ਸੈਰ ਵੀ ਕਰਵਾਈ ਗਈ, ਜਿਸ ਦੌਰਾਨ ਲੋਕਾਂ ਨੂੰ ਇਸ ਜ਼ਮੀਨ ਦੇ ਇਤਿਹਾਸ, ਸਥਾਨਕ ਪੌਦਿਆਂ ਅਤੇ ਖੇਤੀਬਾੜੀ ਬਾਰੇ ਜਾਣਕਾਰੀ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਦੇ ਕੈਂਸਰ ਖ਼ਿਲਾਫ਼ 600 ਕਿਲੋਮੀਟਰ ਸਾਈਕਲ ਯਾਤਰਾ ਮੁਕੰਮਲ 19 ਪੁਲਿਸ ਤੇ ਐਮਰਜੈਂਸੀ ਕਰਮਚਾਰੀਆਂ ਨੇ ਦਿਖਾਈ ਏਕਤ... ਅਗਲੀ ਖ਼ਬਰ ਜੰਗਾਂ, ਅਸਮਾਨਤਾ ਤੇ ਏ.ਆਈ. ਦੇ ਖ਼ਤਰਿਆਂ ’ਤੇ ਗੁਟੇਰੇਸ ਦੀ ਚਿਤਾਵਨੀ ਵਿਸ਼ਵ ਸਹਿਯੋਗ ਦਾ ਦਿੱਤਾ ਸੱਦਾ
Ad Position 24