13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਲੀਪਜ਼ਿਗ ਹਵਾਈ ਅੱਡੇ ’ਤੇ ਨਾਕਾਮ ਡਰੋਨ ਹਮਲੇ ਦੀ ਸਾਜ਼ਿਸ਼ ਬੇਨਕਾਬ

ਬਰਲਿਨ, 12 ਸਤੰਬਰ (ਲਖਵਿੰਦਰ ਸਿੰਘ ਵਲਟੋਹਾ)-ਜਰਮਨੀ ਦੇ ਲੀਪਜ਼ਿਗ/ਹਾਲੇ ਹਵਾਈ ਅੱਡੇ ’ਤੇ ਪਿਛਲੇ ਮਹੀਨੇ ਨਾਕਾਮ ਕੀਤੇ ਗਏ ਡਰੋਨ ਹਮਲੇ ਦੀ ਜਾਂਚ ਵਿਚ ਜਰਮਨ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰ ਲਈ ਹੈ। ਇਕ ਰਿਪੋਰਟ ਅਨੁਸਾਰ, ਇਨ੍ਹਾਂ ਵਿਚ ਇਕ ਵਿਅਕਤੀ ਦੇ ਰੂਸੀ ਫ਼ੌਜੀ ਖ਼ੁਫਿਆ ਵਿਭਾਗ ਜੀ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਬਰਲਿਨ, 12 ਸਤੰਬਰ (ਲਖਵਿੰਦਰ ਸਿੰਘ ਵਲਟੋਹਾ)-ਜਰਮਨੀ ਦੇ ਲੀਪਜ਼ਿਗ/ਹਾਲੇ ਹਵਾਈ ਅੱਡੇ ’ਤੇ ਪਿਛਲੇ ਮਹੀਨੇ ਨਾਕਾਮ ਕੀਤੇ ਗਏ ਡਰੋਨ ਹਮਲੇ ਦੀ ਜਾਂਚ ਵਿਚ ਜਰਮਨ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰ ਲਈ ਹੈ।ਇਕ ਰਿਪੋਰਟ ਅਨੁਸਾਰ, ਇਨ੍ਹਾਂ ਵਿਚ ਇਕ ਵਿਅਕਤੀ ਦੇ ਰੂਸੀ ਫ਼ੌਜੀ ਖ਼ੁਫਿਆ ਵਿਭਾਗ ਜੀ.ਆਰ.ਯੂ. ਨਾਲ ਸੰਬੰਧ ਹੋਣ ਦਾ ਸ਼ੱਕ ਹੈ। ਜਾਂਚ ਨਾਲ ਜੁੜੀਆਂ ਰਿਪੋਰਟਾਂ ਮੁਤਾਬਕ ਸ਼ੱਕੀ ਵਿਅਕਤੀ ਨੇ ਕਥਿਤ ਤੌਰ ’ਤੇ ਇਸ ਕਾਰਵਾਈ ਵਿੱਚ ਲੌਜਿਸਟਿਕਸ ਦੀ ਭੂਮਿਕਾ ਨਿਭਾਈ ਅਤੇ ਹਮਲੇ ਦੀ ਤਿਆਰੀ ਵਿਚ ਸ਼ਾਮਿਲ ਰਿਹਾ। ਰਿਪੋਰਟ ਅਨੁਸਾਰ ਉਹ ਤੁਰਕੀ ਰਾਹੀਂ ਜਰਮਨੀ ਪਹੁੰਚਿਆ ਅਤੇ ਬਾਅਦ ਵਿੱਚ ਬਰਲਿਨ-ਬ੍ਰੈਂਡਨਬਰਗ ਹਵਾਈ ਅੱਡੇ ਰਾਹੀਂ ਸਰਬੀਆ ਚਲਾ ਗਿਆ। ਉਹ ਇਸ ਸਮੇਂ ਰੂਸ ਵਿੱਚ ਹੋਣ ਦਾ ਦੱਸਿਆ ਜਾ ਰਿਹਾ ਹੈ।ਇਹ ਘਟਨਾ 4 ਅਗਸਤ 2026 ਦੀ ਹੈ, ਜਦੋਂ ਲੀਪਜ਼ਿਗ/ਹਾਲੇ ਹਵਾਈ ਅੱਡੇ ’ਤੇ ਇੱਕ ਯੂਕਰੇਨੀ ਟਰਾਂਸਪੋਰਟ ਜਹਾਜ਼ ਦੇ ਨੇੜੇ ਵਿਸਫੋਟਕਾਂ ਨਾਲ ਲੈਸ ਡਰੋਨ ਮਿਲਿਆ ਸੀ। ਡਰੋਨ ਜਹਾਜ਼ ਦੇ ਇੱਕ ਹਿੱਸੇ ਨਾਲ ਟਕਰਾਇਆ ਸੀ, ਪਰ ਵਿਸਫੋਟ ਨਹੀਂ ਹੋਇਆ। ਬਾਅਦ ਵਿੱਚ ਸੁਰੱਖਿਆ ਏਜੰਸੀਆਂ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ। ਜਰਮਨ ਜਾਂਚ ਵਿਚ ਪਹਿਲਾਂ ਵੀ ਰੂਸ ਨਾਲ ਸੰਬੰਧਤ ਦੋ ਸ਼ੱਕੀਆਂ ਦੀ ਪਛਾਣ ਹੋਣ ਦੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ। ਰਿਪੋਰਟਾਂ ਮੁਤਾਬਕ ਇੱਕ ਸ਼ੱਕੀ ਬੇਲਾਰੂਸ ਮੂਲ ਦਾ ਵਿਅਕਤੀ ਹੈ, ਜਿਸ ਕੋਲ ਰੂਸੀ ਪਾਸਪੋਰਟ ਹੋਣ ਦੀ ਜਾਣਕਾਰੀ ਹੈ, ਜਦਕਿ ਦੂਜਾ ਰੂਸੀ ਮੂਲ ਦਾ ਵਿਅਕਤੀ ਹੈ, ਜਿਸ ਕੋਲ ਲਾਤਵੀਆਈ ਪਾਸਪੋਰਟ ਹੋਣ ਦੀ ਗੱਲ ਸਾਹਮਣੇ ਆਈ ਹੈ। ਜਰਮਨ ਸਰਕਾਰ ਨੇ ਇਸ ਮਾਮਲੇ ਵਿੱਚ ਰੂਸ ਦੀ ਸ਼ਮੂਲੀਅਤ ਲਈ ਉਪਲਬਧ ਸਬੂਤਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਹੈ ਕਿ ਡਰੋਨ ਦੀ ਬਣਤਰ, ਵਿਸਫੋਟਕ ਅਤੇ ਇਗਨੀਸ਼ਨ ਤਕਨੀਕ ਰੂਸ ਨਾਲ ਜੁੜੀਆਂ ਹੋਰ ਕਥਿਤ ਹਾਈਬ੍ਰਿਡ ਕਾਰਵਾਈਆਂ ਨਾਲ ਮਿਲਦੀ ਹੈ। ਰੂਸ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਜਾਂਚ ਵਿੱਚ ਡੀ.ਐਨ.ਏ. ਸਬੂਤਾਂ ਦੀ ਵੀ ਅਹਿਮ ਭੂਮਿਕਾ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਡਰੋਨ ਨੂੰ ਕੰਟਰੋਲ ਕਰਨ ਵਾਲੀ ਐਂਟੀਨਾ ਬਣਤਰ ਤੋਂ ਮਿਲੇ ਡੀ.ਐਨ.ਏ. ਨੇ ਜਾਂਚਕਰਤਾਵਾਂ ਨੂੰ ਸ਼ੱਕੀਆਂ ਤੱਕ ਪਹੁੰਚਣ ਵਿੱਚ ਮਦਦ ਕੀਤੀ। ਲੀਪਜ਼ਿਗ/ਹਾਲੇ ਹਵਾਈ ਅੱਡਾ ਯੂਕਰੇਨ ਲਈ ਜਾਣ ਵਾਲੀਆਂ ਫ਼ੌਜੀ ਸਹਾਇਤਾ ਅਤੇ ਲੌਜਿਸਟਿਕਸ ਨਾਲ ਵੀ ਜੁੜਿਆ ਹੋਇਆ ਹੈ। ਇਸ ਕਾਰਨ ਜਰਮਨ ਅਧਿਕਾਰੀ ਇਸ ਘਟਨਾ ਨੂੰ ਦੇਸ਼ ਦੀ ਸੁਰੱਖਿਆ ਅਤੇ ਰੂਸ ਨਾਲ ਵਧ ਰਹੇ ਹਾਈਬ੍ਰਿਡ ਟਕਰਾਅ ਦੇ ਸੰਦਰਭ ਵਿਚ ਗੰਭੀਰਤਾ ਨਾਲ ਦੇਖ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਜਪਾਨ ਦਾ ਜੰਗੀ ਸਿਖਲਾਈ ਜਹਾਜ਼ ‘ਕਾਸ਼ੀਮਾ’ ਵੈਨਕੂਵਰ ਪਹੁੰਚੇਗਾ-ਲੋਕਾਂ ਨੂੰ ਮੁਫ਼ਤ ਵੇਖਣ ਦਾ ਮਿਲੇਗਾ ਮੌਕਾ ਅਗਲੀ ਖ਼ਬਰ ਐਡੀਲੇਡ ਦੇ ਸੈਮ ਭਰਾਵਾਂ ਦੀ ਮਾਤਾ ਸ਼ਾਂਤੀ ਦੇਵੀ ਦਾ ਦਿਹਾਂਤ ਭਾਈਚਾਰੇ ਵਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ
Ad Position 24