ਕੈਨੇਡਾ ਦੇ 80 ਸਾਲਾ ਪੰਜਾਬੀ ਐਥਲੀਟ ਨੇ ਕੋਰੀਆ ’ ਚ ਜਿੱਤੇ 3 ਤਗਮੇ
ਐਬਟਸਫੋਰਡ, 11 ਸਤੰਬਰ (ਗੁਰਦੀਪ ਸਿੰਘ ਗਰੇਵਾਲ)- ਦੱਖਣੀ ਕੋਰੀਆ ਦੇ ਸ਼ਹਿਰ ਡਾਈਗੂ ਵਿਖੇ ਹੋਏ ਵਿਸ਼ਵ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ 2026 ਮੁਕਾਬਲਿਆਂ ਵਿਚ ਭਾਰਤੀ ਫ਼ੌਜ ਦੇ ਸੇਵਾਮੁਕਤ ਕਰਨਲ ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਲਡਰਗਰੋਵ ਨਿਵਾਸੀ 80 ਸਾਲਾ ਪੰਜਾਬੀ ਐਥਲੀਟ ਹਰਨੇਕ ਸਿੰਘ ਤੂਰ ਨੇ ਤਿੰਨ ਤਗਮੇ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਵਿਸ਼ਵ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਮੁਕਾਬਲਿਆਂ ’ਚ 106 ਦੇਸ਼ਾਂ ਦੇ 7466 ਖਿਡਾਰੀਆਂ ਨੇ ਹਿੱਸਾ ਲਿਆ ਸੀ ਤੇ 80 ਤੋਂ 84 ਸਾਲ ਉਮਰ ਵਰਗ ਵਿਚ ਕਰਨਲ ਹਰਨੇਕ ਸਿੰਘ ਤੂਰ ਨੇ ਗੋਲਾ ਸੁੱਟਣ ਅਤੇ ਨੇਜ਼ਾਬਾਜ਼ੀ ਮੁਕਾਬਲਿਆਂ ਵਿਚ 2 ਚਾਂਦੀ ਦੇ ਤਮਗੇ ਤੇ ਹੈਮਰ ਥਰੋ ਮੁਕਾਬਲੇ ’ਚ ਕਾਂਸੀ ਦਾ ਤਗਮਾ ਜਿੱਤਿਆ ਹੈ।
ਐਬਟਸਫੋਰਡ, 11 ਸਤੰਬਰ (ਗੁਰਦੀਪ ਸਿੰਘ ਗਰੇਵਾਲ)- ਦੱਖਣੀ ਕੋਰੀਆ ਦੇ ਸ਼ਹਿਰ ਡਾਈਗੂ ਵਿਖੇ ਹੋਏ ਵਿਸ਼ਵ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ 2026 ਮੁਕਾਬਲਿਆਂ ਵਿਚ ਭਾਰਤੀ ਫ਼ੌਜ ਦੇ ਸੇਵਾਮੁਕਤ ਕਰਨਲ ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਲਡਰਗਰੋਵ ਨਿਵਾਸੀ 80 ਸਾਲਾ ਪੰਜਾਬੀ ਐਥਲੀਟ ਹਰਨੇਕ ਸਿੰਘ ਤੂਰ ਨੇ ਤਿੰਨ ਤਗਮੇ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਵਿਸ਼ਵ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਮੁਕਾਬਲਿਆਂ ’ਚ 106 ਦੇਸ਼ਾਂ ਦੇ 7466 ਖਿਡਾਰੀਆਂ ਨੇ ਹਿੱਸਾ ਲਿਆ ਸੀ ਤੇ 80 ਤੋਂ 84 ਸਾਲ ਉਮਰ ਵਰਗ ਵਿਚ ਕਰਨਲ ਹਰਨੇਕ ਸਿੰਘ ਤੂਰ ਨੇ ਗੋਲਾ ਸੁੱਟਣ ਅਤੇ ਨੇਜ਼ਾਬਾਜ਼ੀ ਮੁਕਾਬਲਿਆਂ ਵਿਚ 2 ਚਾਂਦੀ ਦੇ ਤਮਗੇ ਤੇ ਹੈਮਰ ਥਰੋ ਮੁਕਾਬਲੇ ’ਚ ਕਾਂਸੀ ਦਾ ਤਗਮਾ ਜਿੱਤਿਆ ਹੈ। ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ ਨੇੜਲੇ ਪਿੰਡ ਕੋਠੇ ਸ਼ੇਰਜੰਗ ਸਿੰਘ ਦੇ ਜੰਮਪਲ ਹਰਨੇਕ ਸਿੰਘ ਤੂਰ ਭਾਰਤੀ ਫ਼ੌਜ ਵਿਚ ਕਰਨਲ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਸੰਨ 2012 ਤੋਂ ਕੈਨੇਡਾ ’ਚ ਰਹਿ ਰਹੇ ਹਨ। ਭਾਰਤੀ ਫ਼ੌਜ ਵਿਚ ਸੇਵਾਵਾਂ ਦੌਰਾਨ ਉਹ ਸਿੱਖ ਰੈਜੀਮੈਂਟ ਰਾਮਗੜ੍ਹ ਦੇ ਕਮਾਂਡੈਂਟ ਵੀ ਰਹੇ। ਵਰਨਣਯੋਗ ਹੈ ਕਿ ਕਰਨਲ ਹਰਨੇਕ ਸਿੰਘ ਤੂਰ ਨੇ 75 ਸਾਲ ਦੀ ਉਮਰ ’ਚ ਸਵਾ 7 ਕਿੱਲੋ ਵੇਟ 50 ਫੁੱਟ ਦੂਰ ਸੁੱਟ ਕੇ ਕੈਨੇਡਾ ਦਾ ਰਿਕਾਰਡ ਬਣਾਇਆ ਸੀ। ਇਸ ਮਾਣਮੱਤੀ ਪ੍ਰਾਪਤੀ ਨਾਲ ਹਰਨੇਕ ਸਿੰਘ ਤੂਰ ਦਾ ਨਾਂਅ ਦੁਨੀਆ ਦੇ 10 ਟਾਪ ਦੇ ਐਥਲੀਟਾਂ ਵਿਚ ਸ਼ਾਮਿਲ ਹੋ ਗਿਆ ਹੈ।