ਗਲਾਸਗੋ, 6 ਨਵੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਿਸ਼ ਚੈਂਬਰਜ਼ ਆਫ਼ ਕਾਮਰਸ ਵਲੋਂ ਗਲਾਸਗੋ ਵਿਖੇ 5 ਨਵੰਬਰ ਨੂੰ ਕਰਵਾਏ ਸਾਲਾਨਾ ਵਪਾਰਕ ਸਮਾਗਮ ਦੌਰਾਨ ਸਕਾਟਲੈਂਡ ਤੇ ਭਾਰਤ ਵਿਚਾਲੇ ਆਰਥਿਕ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ ਗਿਆ। ਸਮਾਗਮ ਵਿਚ ਭਾਰਤੀ ਕੌਂਸਲ ਜਨਰਲ ਸਿਧਾਰਥ ਮਲਿਕ ਨੇ ਸਕਾਟਲੈਂਡ ਦੇ ਫਸਟ ਮਨਿਸਟਰ ਜੌਹਨ ਸਵਿਨੀ, ਚੈਂਬਰਜ਼ ਦੇ ਪ੍ਰਧਾਨ ਰੌਡਨੀ ਏਅਰ ਤੇ ਸਕਾਟਿਸ਼ ਤੇ ਭਾਰਤੀ ਕਾਰੋਬਾਰੀ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਜੌਹਨ ਸਵਿਨੀ ਨੇ ਆਪਣੇ ਹਾਲੀਆ ਭਾਰਤ ਦੌਰੇ ਦਾ ਜ਼ਿਕਰ ਕਰਦਿਆਂ ਭਾਰਤ ਨਾਲ ਲਗਾਤਾਰ ਸਹਿਯੋਗ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਭਾਰਤ–ਬਰਤਾਨੀਆ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ਨਾਲ ਪੈਦਾ ਹੋਣ ਵਾਲੇ ਮੌਕਿਆਂ ਨੂੰ ਕਾਰੋਬਾਰਾਂ ਅਤੇ ਲੋਕਾਂ ਲਈ ਅਮਲੀ ਲਾਭਾਂ ਵਿੱਚ ਬਦਲਣਾ ਜ਼ਰੂਰੀ ਹੈ। ਰੌਡਨੀ ਏਅਰ ਨੇ ਵੀ ਭਾਰਤੀ ਕਾਰੋਬਾਰਾਂ ਨਾਲ ਵਧਦੇ ਸੰਪਰਕਾਂ ਨੂੰ ਨਿਵੇਸ਼ ਅਤੇ ਰੁਜ਼ਗਾਰ ਦੇ ਮੌਕਿਆਂ ਵਿੱਚ ਬਦਲਣ ਦੀ ਅਹਿਮੀਅਤ ਉਭਾਰੀ। ਇਸ ਮੌਕੇ ‘ਐੱਸ.ਸੀ.ਸੀ.-ਇੰਡੀਆ ਬਿਜ਼ਨਸ ਨੈੱਟਵਰਕ’ ਦਾ ਐਲਾਨ ਕੀਤਾ ਗਿਆ। ਗਲਾਸਗੋ ਅਤੇ ਨਵੀਂ ਦਿੱਲੀ ਵਿੱਚ ਹੋਏ ਵਪਾਰਕ ਮੰਚਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਸਕਾਟਿਸ਼ ਚੈਂਬਰਜ਼ ਦਾ ਵਪਾਰਕ ਵਫ਼ਦ 2027 ਦੇ ਸ਼ੁਰੂ ਵਿੱਚ ਮੁੜ ਭਾਰਤ ਜਾਣ ਦੀ ਯੋਜਨਾ ਬਣਾ ਰਿਹਾ ਹੈ, ਤਾਂ ਜੋ ਦੋਵਾਂ ਪਾਸਿਆਂ ਵਿਚਾਲੇ ਵਪਾਰਕ ਸਾਂਝ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ।
ਗਲਾਸਗੋ ਦੇ ਵਪਾਰਕ ਸਮਾਗਮ ਵਿਚ ਭਾਰਤੀ ਕੌਂਸਲ ਜਨਰਲ ਦੀ ਸ਼ਮੂਲੀਅਤ, ਵਪਾਰਕ ਮੌਕਿਆਂ ਨੂੰ ਨਿਵੇਸ਼ ਤੇ ਰੁਜ਼ਗਾਰ ਵਿਚ ਬਦਲਣ ’ਤੇ ਜ਼ੋਰ
ਗਲਾਸਗੋ, 6 ਨਵੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਿਸ਼ ਚੈਂਬਰਜ਼ ਆਫ਼ ਕਾਮਰਸ ਵਲੋਂ ਗਲਾਸਗੋ ਵਿਖੇ 5 ਨਵੰਬਰ ਨੂੰ ਕਰਵਾਏ ਸਾਲਾਨਾ ਵਪਾਰਕ ਸਮਾਗਮ ਦੌਰਾਨ ਸਕਾਟਲੈਂਡ ਤੇ ਭਾਰਤ ਵਿਚਾਲੇ ਆਰਥਿਕ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ ਗਿਆ। ਸਮਾਗਮ ਵਿਚ ਭਾਰਤੀ ਕੌਂਸਲ ਜਨਰਲ ਸਿਧਾਰਥ ਮਲਿਕ ਨੇ ਸਕਾਟਲੈਂਡ ਦੇ ਫਸਟ ਮਨਿਸਟਰ ਜੌਹਨ ਸਵਿਨੀ, ਚੈਂਬਰਜ਼ ਦੇ ਪ੍ਰਧਾਨ ਰੌਡਨੀ ਏਅਰ ਤੇ ਸਕਾਟਿਸ਼ ਤੇ ਭਾਰਤੀ ਕਾਰੋਬਾਰੀ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ।
ਅਜੀਤ ਡੈਸਕ
07-11-2026