12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਯੂ . ਐੱਸ . ਓਪਨ : ਸਬਾਲੇਂਕਾ ਤੇ ਰਾਇਬਾਕੀਨਾ ਵਿਚਾਲੇ ਹੋਵੇਗਾ ਖ਼ਿਤਾਬੀ ਮੁਕਾਬਲਾ

ਨਿਊਯਾਰਕ, 11 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਯੂ. ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026

ਨਿਊਯਾਰਕ, 11 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਯੂ.ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਸੈਮੀਫਾਈਨਲ ਵਿਚ ਅਮਰੀਕਾ ਦੀਆਂ ਕੋਕੋ ਗੌਫ਼ ਅਤੇ ਜੈਸਿਕਾ ਪੇਗੂਲਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਖ਼ਿਤਾਬੀ ਟੱਕਰ ਆਰੀਨਾ ਸਬਾਲੇਂਕਾ ਅਤੇ ਐਲੇਨਾ ਰਾਇਬਾਕੀਨਾ ਵਿਚਾਲੇ ਹੋਵੇਗੀ।ਪਹਿਲੇ ਸੈਮੀਫਾਈਨਲ ਵਿਚ ਸਬਾਲੇਂਕਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪੇਗੂਲਾ ਨੂੰ 7-5, 6-2 ਨਾਲ ਹਰਾਇਆ। ਪਹਿਲਾ ਸੈੱਟ ਮੁਕਾਬਲੇ ਵਾਲਾ ਰਿਹਾ ਪਰ ਦੂਜੇ ਸੈੱਟ ਵਿੱਚ ਸਬਾਲੇਂਕਾ ਨੇ ਆਪਣੀਆਂ ਤੇਜ਼ ਸਰਵਿਸਾਂ ਅਤੇ ਦਮਦਾਰ ਸ਼ਾਟਾਂ ਨਾਲ ਪੂਰਾ ਦਬਦਬਾ ਬਣਾਈ ਰੱਖਿਆ। ਉਹ ਲਗਾਤਾਰ ਚੌਥੀ ਵਾਰ ਯੂ.ਐੱਸ. ਓਪਨ ਦੇ ਫਾਈਨਲ ਵਿਚ ਪਹੁੰਚੀ ਹੈ ਅਤੇ ਹੁਣ ਉਸ ਦੀ ਨਜ਼ਰ ਲਗਾਤਾਰ ਤੀਜੇ ਖ਼ਿਤਾਬ ’ਤੇ ਹੈ।ਦੂਜੇ ਸੈਮੀਫਾਈਨਲ ਵਿਚ ਰਾਇਬਾਕੀਨਾ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦਿਆਂ ਗੌਫ਼ ਨੂੰ 3-6, 6-4, 6-4 ਨਾਲ ਮਾਤ ਦਿੱਤੀ। ਇਸ ਜਿੱਤ ਨਾਲ ਰਾਇਬਾਕੀਨਾ ਨੇ ਪਹਿਲੀ ਵਾਰ ਯੂ.ਐੱਸ. ਓਪਨ ਦੇ ਫਾਈਨਲ ਵਿੱਚ ਜਗ੍ਹਾ ਬਣਾਈ। ਉਹ ਟੂਰਨਾਮੈਂਟ ਤੋਂ ਬਾਅਦ ਵਿਸ਼ਵ ਦੀ ਨੰਬਰ ਇਕ ਮਹਿਲਾ ਖਿਡਾਰਨ ਵੀ ਬਣ ਜਾਵੇਗੀ।ਮੁਕਾਬਲਿਆਂ ਦੌਰਾਨ ਸਾਬਕਾ ਅਮਰੀਕੀ ਫਸਟ ਲੇਡੀ ਮਿਸ਼ੇਲ ਓਬਾਮਾ ਦੀ ਮੌਜੂਦਗੀ ਨੇ ਵੀ ਦਰਸ਼ਕਾਂ ਦਾ ਧਿਆਨ ਖਿੱਚਿਆ। ਵੱਡੀ ਸਕਰੀਨ ’ਤੇ ਉਨ੍ਹਾਂ ਦੀ ਤਸਵੀਰ ਦਿਖਾਈ ਜਾਣ ’ਤੇ ਸਟੇਡੀਅਮ ਤਾੜੀਆਂ ਨਾਲ ਗੂੰਜ ਉੱਠਿਆ। ਉਨ੍ਹਾਂ ਨਾਲ ਹੋਡਾ ਕੋਟਬ, ਅਲ ਰੋਕਰ ਅਤੇ ਡੈਬੋਰਾ ਰਾਬਰਟਸ ਸਮੇਤ ਮਨੋਰੰਜਨ ਤੇ ਮੀਡੀਆ ਜਗਤ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੈਚ ਦੇਖਣ ਪੁੱਜੀਆਂ।

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਦੇ 80 ਸਾਲਾ ਪੰਜਾਬੀ ਐਥਲੀਟ ਨੇ ਕੋਰੀਆ ’ ਚ ਜਿੱਤੇ 3 ਤਗਮੇ ਅਗਲੀ ਖ਼ਬਰ 9/11 ਦੇ 25 ਸਾਲ: ਬੁਸ਼ ਨੇ ਸੁਰੱਖਿਆ, ਕਲਿੰਟਨ ਨੇ ਸੱਚ ਅਤੇ ਏਕਤਾ ਦਾ ਸਬਕ ਯਾਦ ਕਰਵਾਇਆ
Ad Position 24