06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸ਼ਾਇਦ ਮੈਂ ਅਰਬ ਨਾਲੋਂ ਵੱਧ ਭਾਰਤੀ ਹਾਂ - ਅਬਦੁਲ ਅਲ - ਸਈਦ

ਨਿਊਯਾਰਕ, 6 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਮਿਸ਼ੀਗਨ ਤੋਂ ਅਮਰੀਕੀ ਸੈਨੇਟ ਲਈ ਚੁਣੇ ਗਏ ਅਬਦੁਲ ਅਲ-ਸਈਦ ਦਾ ਆਪਣੀ ਭਾਰਤੀ ਮੂਲ ਦੀ ਪਤਨੀ ਬਾਰੇ ਹਾਸੇ ’ਚ ਸੁਣਾਇਆ ਕਿੱਸਾ ਚਰਚਾ ਵਿਚ ਹੈ। ਇਕ ਪੁਰਾਣੀ ਗੱਲਬਾਤ ਵਿਚ ਉਨ੍ਹਾਂ ਕਿਹਾ ਸੀ ਕਿ ਦੱਖਣੀ ਭਾਰਤੀ ਪਰਿਵਾਰ ਵਿਚ ਵਿਆਹੇ ਨੂੰ ਕਰੀਬ ਵੀਹ ਸਾਲ ਹੋਣ ਮਗਰੋਂ ਸ਼ਾਇਦ ਉਹ ਅਰਬ ਨਾਲੋਂ ਵੱਧ ਭਾਰਤੀ ਹੋ ਗਏ ਹਨ।

Ad Position 21
No active advertisement
ਪਤਨੀ ਡਾ. ਸਾਰਾਹ ਜੁਕਾਕੂ ਨਾਲ ਅਬਦੁਲ ਅਲ-ਸਈਦ। 07-11-2026
ਨਿਊਯਾਰਕ, 6 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਮਿਸ਼ੀਗਨ ਤੋਂ ਅਮਰੀਕੀ ਸੈਨੇਟ ਲਈ ਚੁਣੇ ਗਏ ਅਬਦੁਲ ਅਲ-ਸਈਦ ਦਾ ਆਪਣੀ ਭਾਰਤੀ ਮੂਲ ਦੀ ਪਤਨੀ ਬਾਰੇ ਹਾਸੇ ’ਚ ਸੁਣਾਇਆ ਕਿੱਸਾ ਚਰਚਾ ਵਿਚ ਹੈ। ਇਕ ਪੁਰਾਣੀ ਗੱਲਬਾਤ ਵਿਚ ਉਨ੍ਹਾਂ ਕਿਹਾ ਸੀ ਕਿ ਦੱਖਣੀ ਭਾਰਤੀ ਪਰਿਵਾਰ ਵਿਚ ਵਿਆਹੇ ਨੂੰ ਕਰੀਬ ਵੀਹ ਸਾਲ ਹੋਣ ਮਗਰੋਂ ਸ਼ਾਇਦ ਉਹ ਅਰਬ ਨਾਲੋਂ ਵੱਧ ਭਾਰਤੀ ਹੋ ਗਏ ਹਨ। ਚੋਣ ਜਿੱਤ ਤੋਂ ਬਾਅਦ ਉਨ੍ਹਾਂ ਦੀ ਇਹ ਵੀਡੀਓ ਮੁੜ ਸਾਂਝੀ ਕੀਤੀ ਜਾ ਰਹੀ ਹੈ। ਅਲ-ਸਈਦ ਦੀ ਪਤਨੀ ਡਾ. ਸਾਰਾਹ ਜੁਕਾਕੂ ਦਾ ਪਰਿਵਾਰ ਕਰਨਾਟਕ ਦੇ ਤੱਟਵਰਤੀ ਕਸਬੇ ਭਟਕਲ ਨਾਲ ਸੰਬੰਧਿਤ ਹੈ। ਸਾਰਾਹ ਦਾ ਜਨਮ ਤੇ ਪਾਲਣ-ਪੋਸ਼ਣ ਮਿਸ਼ੀਗਨ ਵਿਚ ਹੋਇਆ ਅਤੇ ਉਹ ਮਾਨਸਿਕ ਰੋਗਾਂ ਦੀ ਡਾਕਟਰ ਹੈ। ਦੋਵਾਂ ਦੀ ਮੁਲਾਕਾਤ ਯੂਨੀਵਰਸਿਟੀ ਆਫ਼ ਮਿਸ਼ੀਗਨ ਵਿਚ ਪੜ੍ਹਾਈ ਦੌਰਾਨ ਹੋਈ ਸੀ। ਉਨ੍ਹਾਂ ਦਾ ਵਿਆਹ ਮਈ 2006 ਵਿੱਚ ਹੋਇਆ ਅਤੇ ਉਨ੍ਹਾਂ ਦੀਆਂ ਦੋ ਧੀਆਂ ਹਨ। ਮਿਸਰੀ ਪਰਵਾਸੀਆਂ ਦੇ ਪੁੱਤਰ ਅਲ-ਸਈਦ ਨੇ ਮਿਸ਼ੀਗਨ ਦੀ ਸੈਨੇਟ ਚੋਣ ਵਿਚ ਰਿਪਬਲਿਕਨ ਉਮੀਦਵਾਰ ਮਾਈਕ ਰੌਜਰਜ਼ ਨੂੰ ਹਰਾਇਆ ਹੈ। ਉਹ ਅਮਰੀਕੀ ਸੈਨੇਟ ਲਈ ਚੁਣੇ ਜਾਣ ਵਾਲੇ ਪਹਿਲੇ ਮੁਸਲਮਾਨ ਹਨ। ਉਨ੍ਹਾਂ ਦੀ ਜਿੱਤ ਮਗਰੋਂ ਉਨ੍ਹਾਂ ਦੇ ਪਰਿਵਾਰ ਤੇ ਭਾਰਤ ਨਾਲ ਨਾਤੇ ਬਾਰੇ ਵੀ ਲੋਕਾਂ ਦੀ ਦਿਲਚਸਪੀ ਵਧੀ ਹੈ।
Ad Position 22
No active advertisement
ਪਿਛਲੀ ਖ਼ਬਰ ਨਿਊਯਾਰਕ ਦੇ ਜੇ. ਐੱਫ. ਕੇ. ਹਵਾਈ ਅੱਡੇ ਤੋਂ ਬੈਂਕ ਧੋਖਾਧੜੀ ਦਾ ਕਥਿਤ ਸਰਗਣਾ ਗ੍ਰਿਫ਼ਤਾਰ ਅਗਲੀ ਖ਼ਬਰ ‘ ਆਈਸ ’ ਨਾਲ ਸਥਾਨਕ ਪੁਲਿਸ ਦੇ ਸਹਿਯੋਗ ’ ਤੇ ਪਾਬੰਦੀ ਜਾਰੀ , 15 ਸ਼ੈਰਿਫ਼ਾਂ ਦੀ ਅਰਜ਼ੀ ਰੱਦ
Ad Position 24