12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਟੋਰਾਂਟੋ ਇੰਟਰਨੈਸ਼ਨਲ ਫਿ਼ਲਮ ਫੈਸਟੀਵਲ ਸ਼ੁਰੂ

ਟੋਰਾਂਟੋ, 11 ਸਤੰਬਰ (ਹਰਜੀਤ ਸਿੰਘ ਬਾਜਵਾ)-ਟੋਰਾਂਟੋ ਇੰਟਰਨੈਸ਼ਨਲ ਫਿ਼ਲਮ ਫੈਸਟੀਵਲ (ਟਿੱਫ) ਦੀ ਟੋਰਾਂਟੋਂ ਵਿਖੇ ਅਲੱਗ-ਅਲੱਗ ਥੀਏਟਰਾਂ ਵਿਚ ਹੋਏ ਕਈ ਅੰਗਰੇਜ਼ੀ ਫਿਲਮਾਂ ਦੇ ਆਗ਼ਾਜ਼ ਨਾਲ ਸ਼ੁਰੂਆਤ ਹੋਈ। ਟੋਰਾਂਟੋ ਦੇ ਰੌਏ ਥੋਪਸਨ ਹਾਲ, ਟਿੱਫ ਲਾਈਟ ਬੌਕਸ, ਸ਼ਕੋਸ਼ੀਆ ਬੈਂਕ ਥੀਏਟਰ ਟੋਰਾਂਟੋ, ਵੀਜ਼ਾ ਸਕਰੀਨਿੰਗ ਰੂਮ, ਪ੍ਰਿੰਸਸ ਆਫ਼ ਵੇਲਜ਼ ਥੀਏਟਰ ਟੋਰਾਂਟੋਂ ਤੋਂ ਇਲਾਵਾ ਇਥੋਂ ਦੇ ਹੋਰ ਥੀਏਟਰਾਂ ਵਿਚ 10 ਦਿਨਾਂ ਤੱਕ ਚੱਲਣ ਵਾਲੇ ਇਸ ਫਿਲਮੀ ਸਮਾਗਮ ਦੌਰਾਨ, ਵੱਖ-ਵੱਖ ਡਾਇਰੈਕਟਰਾਂ ਅਤੇ ਪ੍ਰੋਡਿਊਸਰਾਂ ਦੀਆਂ ਨਿਰਮਾਣ ਕੀਤੀਆਂ 300 ਦੇ ਕਰੀਬ ਫਿ਼ਲਮਾਂ ਵਿਖਾਈਆਂ ਜਾਣਗੀਆਂ, ਜਿਨ੍ਹਾਂ ਵਿਚ ਵਧੇਰੇ ਗਿਣਤੀ ਅੰਗਰੇਜ਼ੀ ਫਿਲਮਾਂ ਦੀ ਹੋਵੇਗੀ, ਜਿਨ੍ਹਾਂ ਫਿ਼ਲਮਾਂ ਨੂੰ ਵੇਖਣ ਲਈ ਦੂਰ ਦੁਰਾਡੇ ਦੇ ਖੇਤਰਾਂ ਤੋਂ ਵੀ ਦਰਸ਼ਕਾਂ ਦੇ ਪਹੁੰਚਣ ਦੀ ਆਸ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਟੋਰਾਂਟੋ, 11 ਸਤੰਬਰ (ਹਰਜੀਤ ਸਿੰਘ ਬਾਜਵਾ)-ਟੋਰਾਂਟੋ ਇੰਟਰਨੈਸ਼ਨਲ ਫਿ਼ਲਮ ਫੈਸਟੀਵਲ (ਟਿੱਫ) ਦੀ ਟੋਰਾਂਟੋਂ ਵਿਖੇ ਅਲੱਗ-ਅਲੱਗ ਥੀਏਟਰਾਂ ਵਿਚ ਹੋਏ ਕਈ ਅੰਗਰੇਜ਼ੀ ਫਿਲਮਾਂ ਦੇ ਆਗ਼ਾਜ਼ ਨਾਲ ਸ਼ੁਰੂਆਤ ਹੋਈ।ਟੋਰਾਂਟੋ ਦੇ ਰੌਏ ਥੋਪਸਨ ਹਾਲ, ਟਿੱਫ ਲਾਈਟ ਬੌਕਸ, ਸ਼ਕੋਸ਼ੀਆ ਬੈਂਕ ਥੀਏਟਰ ਟੋਰਾਂਟੋ, ਵੀਜ਼ਾ ਸਕਰੀਨਿੰਗ ਰੂਮ, ਪ੍ਰਿੰਸਸ ਆਫ਼ ਵੇਲਜ਼ ਥੀਏਟਰ ਟੋਰਾਂਟੋਂ ਤੋਂ ਇਲਾਵਾ ਇਥੋਂ ਦੇ ਹੋਰ ਥੀਏਟਰਾਂ ਵਿਚ 10 ਦਿਨਾਂ ਤੱਕ ਚੱਲਣ ਵਾਲੇ ਇਸ ਫਿਲਮੀ ਸਮਾਗਮ ਦੌਰਾਨ, ਵੱਖ-ਵੱਖ ਡਾਇਰੈਕਟਰਾਂ ਅਤੇ ਪ੍ਰੋਡਿਊਸਰਾਂ ਦੀਆਂ ਨਿਰਮਾਣ ਕੀਤੀਆਂ 300 ਦੇ ਕਰੀਬ ਫਿ਼ਲਮਾਂ ਵਿਖਾਈਆਂ ਜਾਣਗੀਆਂ, ਜਿਨ੍ਹਾਂ ਵਿਚ ਵਧੇਰੇ ਗਿਣਤੀ ਅੰਗਰੇਜ਼ੀ ਫਿਲਮਾਂ ਦੀ ਹੋਵੇਗੀ, ਜਿਨ੍ਹਾਂ ਫਿ਼ਲਮਾਂ ਨੂੰ ਵੇਖਣ ਲਈ ਦੂਰ ਦੁਰਾਡੇ ਦੇ ਖੇਤਰਾਂ ਤੋਂ ਵੀ ਦਰਸ਼ਕਾਂ ਦੇ ਪਹੁੰਚਣ ਦੀ ਆਸ ਹੈ।ਸਮਾਗਮ ਦੇ ਪ੍ਰਬੰਧਕਾਂ ਅਨੁਸਾਰ ਜੇਕਰ ਇਥੇ ਵੱਸਦੇ 70 ਫ਼ੀਸਦੀ ਲੋਕ ਵੀ ਸਾਡਾ ਸਾਥ ਦੇਣ ਤਾਂ ਅਸੀਂ ਇਸ ਫਿ਼ਲਮ ਮੇਲੇ ਨੂੰ ਬਹੁਤ ਉਚਾਈਆਂ ’ਤੇ ਲਿਜਾ ਸਕਦੇ ਹਾਂ, ਜਿਸ ਬਾਰੇ ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖ਼ਸ਼ੀਅਤ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਫਿਲਮਾਂ ਦੇ ਅਦਾਕਾਰ ਗੁਰਸ਼ਰਨ ਮਾਨ ਅਤੇ ਰੰਗ ਮੰਚ ਅਤੇ ਫਿਲਮ ਅਦਾਕਾਰ ਬੌਬੀ ਝੱਜ ਨੇ ਆਖਿਆ ਕਿ ਸਾਨੂੰ ਪੰਜਾਬੀਆਂ ਨੂੰ ਵੀ ਸਮੇਂ ਦੇ ਹਾਣੀ ਬਣਨਾਂ ਚਾਹੀਦਾ ਹੈ, ਪੰਜਾਬੀਆਂ ਨੇ ਜੇਕਰ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ ਤਾਂ ਸਾਨੂੰ ਇਹਨਾਂ ਫਿ਼ਲਮ ਮੇਲਿਆਂ ਵਿਚ ਵੀ ਵੱਡੀ ਗਿਣਤੀ ਵਿੱਚ ਸਿ਼ਰਕਤ ਕਰਨੀ ਚਾਹੀਦੀ ਹੈ ਤਾਂ ਕਿ ਆਉਂਣ ਵਾਲੇ ਸਮੇਂ ਵਿੱਚ ਅੰਗਰੇਜ਼ੀ ਫਿਲਮਾਂ ਦੇ ਨਿਰਮਾਣ ਵੇਲੇ ਸਾਡੇ ਮੁੱਦੇ,ਸਾਡਾ ਸੱਭਿਆਚਾਰ,ਸਾਡਾ ਵਿਰਸਾ ਅਤੇ ਸਾਡਾ ਇਤਿਹਾਸ ਵੀ ਇਹਨਾਂ ਫਿਲਮਾਂ ਦਾ ਹਿੱਸਾ ਬਣੇ ਅਤੇ ਸਾਡੇ ਸਿੱਖ, ਹਿੰਦੂ, ਮੁਸਲਮਾਨ ਅਤੇ ਹੋਰ ਭਾਈਚਾਰੇ ਦੇ ਲੋਕਾਂ ਦੀ ਗੱਲ ਵੀ ਫਿ਼ਲਮਾਂ ਵਿਚ ਹੋਵੇ ਅਤੇ ਅਸੀਂ ਵੀ ਸਮਾਜਿਕ ਤੌਰ ’ਤੇ ਇਸ ਸਭ ਕਾਸੇ ਦਾ ਹਿੱਸਾ ਬਣ ਸਕੀਏ।
Ad Position 22
No active advertisement
ਪਿਛਲੀ ਖ਼ਬਰ ਸੂਬਾ ਕਾਂਗਰਸ ਵਿਚ ਪੂਰੀ ਏਕਤਾ ਤੇ ਇੱਕਜੁਟਤਾ ਹੈ - ਸਤਵੀਰ ਸਿੰਘ ਪੱਲੀ ਝਿੱਕੀ ਅਗਲੀ ਖ਼ਬਰ ਕੈਨੇਡਾ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ’ਚ ਸਰੀ ਦੀ ਪੰਜਾਬਣ ਅਧਿਆਪਕਾ ਵੀ ਸ਼ਾਮਿਲ
Ad Position 24