12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਕੈਨੇਡਾ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ’ਚ ਸਰੀ ਦੀ ਪੰਜਾਬਣ ਅਧਿਆਪਕਾ ਵੀ ਸ਼ਾਮਿਲ

ਵੈਨਕੂਵਰ, 11 ਸਤੰਬਰ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਕੈਨੇਡਾ ਦੇ ਸ਼ਹਿਰ ਸਰੀ ਦੇ ਇਕ ਸਕੂਲ ਦੀ ਅਧਿਆਪਕਾ ਗੁਰਪ੍ਰੀਤ ਕੌਰ ਬੈਂਸ ਨੂੰ ਸਾਲ 2026 ਲਈ ਕੈਨੇਡਾ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ਵਿਚ ਸ਼ਾਮਿਲ ਕੀਤਾ ਗਿਆ ਹੈ। ‘ਵੁਮੈਨਜ਼ ਐਗਜ਼ੈਕਟਿਵ ਨੈੱਟਵਰਕ’ ਵਲੋਂ ਉਨ੍ਹਾਂ ਨੂੰ ‘ਕੈਨੇਡਾਜ਼ ਮੋਸਟ ਪਾਵਰਫੁਲ ਵੁਮੈਨ: ਟਾਪ 100’ ਸਨਮਾਨ ਲਈ ਚੁਣਿਆ ਗਿਆ ਹੈ।

Ad Position 21
repet_subhas-goyals [Copy P29]
ਗੁਰਪ੍ਰੀਤ ਕੌਰ ਬੈਂਸ 12-09-2026
ਵੈਨਕੂਵਰ, 11 ਸਤੰਬਰ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਕੈਨੇਡਾ ਦੇ ਸ਼ਹਿਰ ਸਰੀ ਦੇ ਇਕ ਸਕੂਲ ਦੀ ਅਧਿਆਪਕਾ ਗੁਰਪ੍ਰੀਤ ਕੌਰ ਬੈਂਸ ਨੂੰ ਸਾਲ 2026 ਲਈ ਕੈਨੇਡਾ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ਵਿਚ ਸ਼ਾਮਿਲ ਕੀਤਾ ਗਿਆ ਹੈ।‘ਵੁਮੈਨਜ਼ ਐਗਜ਼ੈਕਟਿਵ ਨੈੱਟਵਰਕ’ ਵਲੋਂ ਉਨ੍ਹਾਂ ਨੂੰ ‘ਕੈਨੇਡਾਜ਼ ਮੋਸਟ ਪਾਵਰਫੁਲ ਵੁਮੈਨ: ਟਾਪ 100’ ਸਨਮਾਨ ਲਈ ਚੁਣਿਆ ਗਿਆ ਹੈ। ਗੁਰਪ੍ਰੀਤ ਕੌਰ ਬੈਂਸ ਪਿਛਲੇ 25 ਸਾਲਾਂ ਤੋਂ ਜਨਤਕ ਸਿੱਖਿਆ ਖੇਤਰ ਵਿਚ ਸੇਵਾਵਾਂ ਨਿਭਾਅ ਰਹੇ ਹਨ। ਦੇਸ਼ ਭਰ ਤੋਂ ਆਈਆਂ ਨਾਮਜ਼ਦਗੀਆਂ ਵਿਚੋਂ ਉਨ੍ਹਾਂ ਦੀ ਚੋਣ ਪ੍ਰੋਫੈਸ਼ਨਲਜ਼ ਵਰਗ ਵਿਚ ਵਿਦਿਆਰਥੀਆਂ ਦੀ ਸਫਲਤਾ, ਅਧਿਆਪਕਾਂ ਦੀ ਰਹਿਨੁਮਾਈ, ਬਰਾਬਰ ਮੌਕਿਆਂ ਦੀ ਵਕਾਲਤ ਅਤੇ ਭਾਈਚਾਰਕ ਸੇਵਾਵਾਂ ਲਈ ਕੀਤੀ ਗਈ। ਬੈਂਸ ਨੇ ਆਪਣੇ ਅਧਿਆਪਨ ਜੀਵਨ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਦੀ ਮਦਦ ਕਰਨ ਦੇ ਨਾਲ ਨਵੇਂ ਅਧਿਆਪਕਾਂ ਦੀ ਰਹਿਨੁਮਾਈ ਕੀਤੀ ਹੈ। ਉਨ੍ਹਾਂ ਦੀ ਇਹ ਪ੍ਰਾਪਤੀ ਸਰੀ ਦੇ ਪੰਜਾਬੀ ਭਾਈਚਾਰੇ ਅਤੇ ਸਿੱਖਿਆ ਖੇਤਰ ਲਈ ਵੀ ਮਾਣ ਵਾਲੀ ਪ੍ਰਾਪਤੀ ਮੰਨੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਟੋਰਾਂਟੋ ਇੰਟਰਨੈਸ਼ਨਲ ਫਿ਼ਲਮ ਫੈਸਟੀਵਲ ਸ਼ੁਰੂ ਅਗਲੀ ਖ਼ਬਰ ਯੂਨੀਵਰਸਲ ਪੀਸ ਫੈਡਰੇਸ਼ਨ ਵਲੋਂ ਡਾ. ਓਬਰਾਏ ‘ਅੰਬੈਸਡਰ ਫ਼ਾਰ ਪੀਸ’ ਐਵਾਰਡ ਨਾਲ ਸਨਮਾਨਿਤ
Ad Position 24