12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਦੱਖਣੀ ਏਸ਼ੀਆਈ ਲੋਕਾਂ ਵਿਰੁੱਧ ਨਫ਼ਰਤੀ ਘਟਨਾਵਾਂ ’ਚ 100 ਫ਼ੀਸਦੀ ਤੋਂ ਵੱਧ ਦਾ ਵਾਧਾ

ਸੈਕਰਾਮੈਂਟੋ, 11 ਸਤੰਬਰ (ਹੁਸਨ ਲੜੋਆ ਬੰਗਾ)-‘ਸਟਾਪ ਏ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਸੈਕਰਾਮੈਂਟੋ, 11 ਸਤੰਬਰ (ਹੁਸਨ ਲੜੋਆ ਬੰਗਾ)-‘ਸਟਾਪ ਏ.ਏ.ਪੀ.ਆਈ. ਹੇਟ’ ਦੀ ਇਕ ਤਾਜ਼ਾ ਰਿਪੋਰਟ ਅਨੁਸਾਰ ਜਨਵਰੀ 2023 ਅਤੇ ਦਸੰਬਰ 2025 ਦੇ ਵਿਚਕਾਰ ਆਨਲਾਈਨ ਪੱਧਰ ’ਤੇ ਦੱਖਣੀ ਏਸ਼ੀਆਈ ਲੋਕਾਂ ਵਿਰੋਧ ਨਫ਼ਰਤੀ ਘਟਨਾਵਾਂ ਵਿਚ 100 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ਸਤੰਬਰ 2026 ਦੀ ਰਿਪੋਰਟ ‘ਦੱਖਣੀ ਏਸ਼ੀਆਈ ਵਿਰੋਧੀ ਨਫ਼ਰਤ ਦੀ ਸਥਿਤੀ ’ ਵਿਚ ਇਹ ਵੀ ਪਾਇਆ ਗਿਆ ਕਿ 48 ਫ਼ੀਸਦੀ ਦੱਖਣੀ ਏਸ਼ੀਆਈ ਬਾਲਗਾਂ ਨੇ ਦੱਸਿਆ ਕਿ ਉਨ੍ਹਾਂ ਨੇ 2025 ਵਿਚ ਆਪਣੀ ਨਸਲ, ਜਾਤੀ ਜਾਂ ਕੌਮੀਅਤ ਕਾਰਨ ਨਫ਼ਰਤ-ਅਧਾਰਿਤ ਘਟਨਾ ਦਾ ਸਾਹਮਣਾ ਕੀਤਾ। ‘ਸਟਾਪ ਏ.ਏ.ਪੀ.ਆਈ. ਹੇਟ’ ਨੇ ਕਿਹਾ ਕਿ ਦੱਖਣੀ ਏਸ਼ੀਆਈ ਭਾਈਚਾਰੇ ਆਨਲਾਈਨ ਅਤੇ ਰੋਜ਼ਾਨਾ ਜੀਵਨ ਵਿਚ ਨਫ਼ਰਤ ਦੇ ਉੱਚ ਪੱਧਰ ਦਾ ਸਾਹਮਣਾ ਕਰ ਰਹੇ ਹਨ। ਰਿਪੋਰਟ ਵਿਚ ਇਸ ਵਧੀ ਹੋਈ ਦੁਸ਼ਮਣੀ ਦਾ ਸੰਬੰਧ ਪ੍ਰਵਾਸੀਆਂ ਵਿਰੋਧੀ ਬਿਆਨਬਾਜ਼ੀ ਅਤੇ ਨੀਤੀਆਂ ਦੇ ਨਾਲ-ਨਾਲ ਦੱਖਣੀ ਏਸ਼ੀਆਈ ਲੋਕਾਂ ਦੀ ਵਧਦੀ ਮੌਜੂਦਗੀ ਪ੍ਰਤੀ ਪ੍ਰਤੀਕਿਰਿਆ ਨਾਲ ਜੋੜਿਆ ਗਿਆ ਹੈ। ਨਿਸ਼ਾਨਾ ਬਣਾ ਕੇ ਕੀਤੀ ਹਿੰਸਾ ਨਾਲ ਜੁੜੇ ਆਨਲਾਈਨ ਮੰਚਾਂ ’ ਤੇ ਦੱਖਣੀ ਏਸ਼ੀਆਈ ਲੋਕਾਂ ਵਿਰੁੱਧ ਅਪਮਾਨਜਨਕ ਘਟਨਾਵਾਂ ਦੀ ਗਿਣਤੀ ਜਨਵਰੀ 2023 ਵਿਚ 22,996 ਤੋਂ ਵਧ ਕੇ ਦਸੰਬਰ 2025 ਵਿਚ 48,033 ਹੋ ਗਈ। ਅਗਸਤ 2024 ਅਤੇ ਦਸੰਬਰ 2025 ਦੇ ਵਿਚਕਾਰ ਦਰਜ ਕੀਤੀਆਂ ਗਈਆਂ ਹਿੰਸਾ ਦੀਆਂ ਸਾਰੀਆਂ ਏਸ਼ੀਆਈ-ਵਿਰੋਧੀ ਧਮਕੀਆਂ ਵਿਚੋਂ 71 ਫ਼ੀਸਦੀ ਦੱਖਣੀ ਏਸ਼ੀਆਈ ਲੋਕਾਂ ਵਿਰੁੱਧ ਸਨ, ਜਿਸ ਨਾਲ ਉਹ ਇਨ੍ਹਾਂ ਆਨਲਾਈਨ ਮੰਚਾਂ ’ਤੇ ਸਭ ਤੋਂ ਵੱਧ ਧਮਕੀਆਂ ਦਾ ਸਾਹਮਣਾ ਕਰਨ ਵਾਲਾ ਏਸ਼ੀਆਈ ਖੇਤਰੀ ਸਮੂਹ ਬਣ ਗਿਆ। ‘ਸਟਾਪ ਏ.ਏ.ਪੀ.ਆਈ. ਹੇਟ’ ਦੇ ਰਾਸ਼ਟਰੀ ਸਰਵੇਖਣ ਰਿਪੋਰਟ ਵਿਚ ਇਹ ਵੀ ਪਾਇਆ ਗਿਆ ਕਿ 55 ਫ਼ੀਸਦੀ ਦੱਖਣੀ ਏਸ਼ੀਆਈ ਬਾਲਗਾਂ ਨੇ ਕਿਹਾ ਕਿ ਉਹ ਜਾਂ ਉਨ੍ਹਾਂ ਦੇ ਭਾਈਚਾਰੇ ਦਾ ਕੋਈ ਹੋਰ ਏਸ਼ੀਆਈ ਅਮਰੀਕੀ ਬਦਲਦੀਆਂ ਇਮੀਗ੍ਰੇਸ਼ਨ ਨੀਤੀਆਂ ਜਾਂ ਪ੍ਰਵਾਸੀ-ਵਿਰੋਧੀ ਭਾਵਨਾਵਾਂ ਤੋਂ ਪ੍ਰਭਾਵਿਤ ਹੋਇਆ ਹੈ। ਆਨਲਾਈਨ ਪਲੇਟਫਾਰਮ ਉਹ ਸਭ ਤੋਂ ਵਧ ਆਮ ਸਥਾਨ ਹਨ, ਜਿਥੇ 49 ਫ਼ੀਸਦੀ ਦੱਖਣੀ ਏਸ਼ੀਆਈ ਬਾਲਗਾਂ ਨੇ ਨਫ਼ਰਤ ਦਾ ਸਾਹਮਣਾ ਕੀਤਾ। ਇਸ ਤੋਂ ਬਾਅਦ ਜਨਤਕ ਸੜਕਾਂ, ਪਾਰਕਾਂ, ਪਾਰਕਿੰਗ ਸਥਾਨਾਂ ਜਾਂ ਜਨਤਕ ਆਵਾਜਾਈ ਥਾਵਾਂ ’ਤੇ 40 ਫ਼ੀਸਦੀ ਨਫਰਤੀ ਘਟਨਾਵਾਂ ਹੋਈਆਂ, ਜਦਕਿ ਕਾਰੋਬਾਰੀ ਅਦਾਰਿਆਂ ਵਿਚ 34 ਫ਼ੀਸਦੀ ਦੱਖਣ ਏਸ਼ੀਆਈ ਨਫ਼ਰਤ ਦਾ ਸ਼ਿਕਾਰ ਹੋਏ। ਇਨ੍ਹਾਂ ਘਟਨਾਵਾਂ ਵਿਚ ਭਾਰਤੀ- ਅਮਰੀਕੀਆਂ ਵਿਰੁੱਧ ਅਪਮਾਨਜਨਕ ਭਾਸ਼ਾ ਵਰਤੀ ਗਈ ਤੇ ਉਨ੍ਹਾਂ ਨੂੰ ਕਾਤਲ ਤੇ ਬਲਾਤਕਾਰੀ ਕਿਹਾ ਗਿਆ। ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਜਾਓ ਵਰਗੇ ਸ਼ਬਦ ਸੁਣਨੇ ਪਏ।
Ad Position 22
No active advertisement
ਪਿਛਲੀ ਖ਼ਬਰ ਲੰਡਨ ਦੇ ਗੁਰਦੁਆਰਾ ਸਾਹਿਬ ਵਿਖੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦੇ ਸਵਾਗਤ ’ਤੇ ਵਰਲਡ ਸਿੱਖ ਪਾਰਲੀਮੈਂਟ ਵਲੋਂ ਸਖ਼ਤ ਇ... ਅਗਲੀ ਖ਼ਬਰ ਦੇਸ਼ ਭਰ ਦੇ 8 ਲੱਖ ਤੋਂ ਵੱਧ ਬੈਂਕ ਮੁਲਾਜ਼ਮਾਂ ਨੇ ਮੁੜ ਕੀਤੀ ਇਕ ਰੋਜ਼ਾ ਹੜਤਾਲ, ਬੈਂਕ ਰਹੇ ਬੰਦ
Ad Position 24