10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਗਲਾਸਗੋ ਵਿਚ ‘ ਐਜੂਕੇਸ਼ਨ ਇੰਡੀਆ ਪਵੇਲੀਅਨ ’ ਦਾ ਉਦਘਾਟਨ

ਗਲਾਸਗੋ, 9 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਵਿਖੇ ਹੋ ਰਹੀ ਯੂਰਪੀਅਨ ਐਸੋਸੀਏਸ਼ਨ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਕਾਨਫਰੰਸ ਅਤੇ ਐਗਜ਼ੀਬਿਸ਼ਨ ਦੌਰਾਨ ਭਾਰਤੀ ਕੌਂਸਲ ਜਨਰਲ ਸਿਧਾਰਥ ਮਲਿਕ ਨੇ ‘ਐਜੂਕੇਸ਼ਨ ਇੰਡੀਆ ਪਵੇਲੀਅਨ’ ਦਾ ਉਦਘਾਟਨ ਕੀਤਾ। ਇਸ ਵਿਚ ਭਾਰਤ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਸੰਸਥਾਵਾਂ ਦੀ ਨੁਮਾਇੰਦਗੀ ਕਰ ਰਹੇ ਕਰੀਬ 40 ਡੈਲੀਗੇਟ ਹਿੱਸਾ ਲੈ ਰਹੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਗਲਾਸਗੋ, 9 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਵਿਖੇ ਹੋ ਰਹੀ ਯੂਰਪੀਅਨ ਐਸੋਸੀਏਸ਼ਨ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਕਾਨਫਰੰਸ ਅਤੇ ਐਗਜ਼ੀਬਿਸ਼ਨ ਦੌਰਾਨ ਭਾਰਤੀ ਕੌਂਸਲ ਜਨਰਲ ਸਿਧਾਰਥ ਮਲਿਕ ਨੇ ‘ਐਜੂਕੇਸ਼ਨ ਇੰਡੀਆ ਪਵੇਲੀਅਨ’ ਦਾ ਉਦਘਾਟਨ ਕੀਤਾ। ਇਸ ਵਿਚ ਭਾਰਤ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਸੰਸਥਾਵਾਂ ਦੀ ਨੁਮਾਇੰਦਗੀ ਕਰ ਰਹੇ ਕਰੀਬ 40 ਡੈਲੀਗੇਟ ਹਿੱਸਾ ਲੈ ਰਹੇ ਹਨ। ਈ.ਏ.ਆਈ.ਈ. ਯੂਰਪ ਦੇ ਪ੍ਰਮੁੱਖ ਅੰਤਰਰਾਸ਼ਟਰੀ ਉੱਚ-ਸਿੱਖਿਆ ਸਮਾਗਮਾਂ ਵਿਚੋਂ ਇਕ ਹੈ, ਜਿਸ ਵਿਚ ਦੁਨੀਆ ਭਰ ਤੋਂ ਹਜ਼ਾਰਾਂ ਸਿੱਖਿਆ ਮਾਹਿਰ ਅਤੇ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਹੁੰਦੇ ਹਨ। ਕੌਂਸਲ ਜਨਰਲ ਨੇ ਭਾਰਤੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਸਾਂਝੇ ਅਕਾਦਮਿਕ ਪ੍ਰੋਗਰਾਮਾਂ, ਖੋਜ, ਵਿਦਿਆਰਥੀ ਤੇ ਫੈਕਲਟੀ ਐਕਸਚੇਂਜ, ਨਵੀਨਤਾ ਅਤੇ ਹੁਨਰ ਵਿਕਾਸ ਦੇ ਖੇਤਰਾਂ ਵਿੱਚ ਅੰਤਰਰਾਸ਼ਟਰੀ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ਉਜਾਗਰ ਕੀਤੀਆਂ। ਇਹ ਪੈਵਿਲੀਅਨ ਭਾਰਤੀ ਉੱਚ ਸਿੱਖਿਆ ਸੰਸਥਾਵਾਂ ਨੂੰ ਯੂਰਪੀ ਅਤੇ ਹੋਰ ਕੌਮਾਂਤਰੀ ਸੰਸਥਾਵਾਂ ਨਾਲ ਨਵੇਂ ਅਕਾਦਮਿਕ ਸੰਬੰਧ ਸਥਾਪਤ ਕਰਨ ਲਈ ਮਹੱਤਵਪੂਰਨ ਮੰਚ ਪ੍ਰਦਾਨ ਕਰ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਨਾਰਵੇ ਵਲੋਂ ਰਾਜਾ ਹਾਰਾਲਡ 5ਵੇਂ ਇਤਿਹਾਸਕ ਅੰਤਿਮ ਵਿਦਾਈ ਅੰਤਿਮ ਰਸਮਾਂ ਮੌਕੇ ਦੁਨੀਆ ਭਰ ਤੋਂ ਸ਼ਾਹੀ ਪਰਿਵਾਰ ਤੇ ਰਾਸ਼ਟ... ਅਗਲੀ ਖ਼ਬਰ ਸਰੀ ਦੇ ਖੇਤਾਂ ’ਚ ਲੱਗੀਆਂ ਪੰਜਾਬੀ ਵਿਰਾਸਤੀ ਮੇਲੇ ਦੀਆਂ ਰੌਣਕਾਂ
Ad Position 24