ਗੈਸ ਦੀਆਂ ਕੀਮਤਾਂ ਰਿਕਾਰਡ ਪੱਧਰ ’ਤੇ ਪਹੁੰਚੀਆਂ
ਸੈਕਰਾਮੈਂਟੋ, 9 ਸਤੰਬਰ (ਹੁਸਨ ਲੜੋਆ ਬੰਗਾ)-ਗੈਸ ਦੀਆਂ ਕੀਮਤਾਂ ਰਿਕਾਰਡ ਉੱਚ ਪੱਧਰ ’ਤੇ ਪਹੁੰਚ ਗਈਆਂ ਹਨ। ਹਾਲਤ ਇਹ ਬਣ ਗਏ ਹਨ ਕਿ ਲੋਕ ਆਪਣੇ ਸਕੇ ਸੰਬੰਧੀਆਂ ਨੂੰ ਮਿਲਣ ’ਚ ਵੀ ਆਨਾਕਾਨੀ ਕਰ ਰਹੇ ਹਨ।
ਸੈਕਰਾਮੈਂਟੋ, 9 ਸਤੰਬਰ (ਹੁਸਨ ਲੜੋਆ ਬੰਗਾ)-ਗੈਸ ਦੀਆਂ ਕੀਮਤਾਂ ਰਿਕਾਰਡ ਉੱਚ ਪੱਧਰ ’ਤੇ ਪਹੁੰਚ ਗਈਆਂ ਹਨ। ਹਾਲਤ ਇਹ ਬਣ ਗਏ ਹਨ ਕਿ ਲੋਕ ਆਪਣੇ ਸਕੇ ਸੰਬੰਧੀਆਂ ਨੂੰ ਮਿਲਣ ’ਚ ਵੀ ਆਨਾਕਾਨੀ ਕਰ ਰਹੇ ਹਨ। ਹਵਾਈ ਸਫਰ ਵੀ ਬਹੁਤ ਮਹਿੰਗਾ ਹੋ ਗਿਆ ਹੈ। ਹਵਾਈ ਸਫਰ ਦੀ ਲਾਗਤ ਇਸ ਸਾਲ ਮਾਰਚ ਮਹੀਨੇ ਦੀ ਤੁਲਨਾ ਵਿਚ ਦੁੱਗਣੇ ਤੋਂ ਵੀ ਵਧ ਹੋ ਗਈ ਹੈ। ਅਮਰੀਕਾ-ਈਰਾਨ ਟਕਰਾਅ ਸ਼ੁਰੂ ਹੋਣ ਤੋਂ ਛੇ ਮਹੀਨਿਆਂ ਤੋਂ ਥੋੜਾ ਵੱਧ ਸਮੇਂ ਬਾਅਦ ਗੈਸ ਦੀਆਂ ਕੀਮਤਾਂ ਫਰਵਰੀ ਦੇ ਅਖੀਰ ਨਾਲੋਂ ਕਿਤੇ ਜ਼ਿਆਦਾ ਹਨ, ਜਦੋਂ ਇਕ ਗੈਲਨ ਨਿਯਮਤ ਗੈਸ ਦੀ ਕੀਮਤ ਦੇਸ਼ ਭਰ ਵਿਚ ਔਸਤਨ 2.98 ਡਾਲਰ ਸੀ। ਲੰਘੇ ਸੋਮਵਾਰ ਨੂੰ ਇਹ ਕੀਮਤ 4.15 ਪ੍ਰਤੀ ਗੈਲਨ ਸੀ। ਅਮਰੀਕੀ ਆਟੋਮੋਬਾਇਲ ਐਸੋਸੀਏਸ਼ਨ ਦੇ ਬੁਲਾਰ ਐਕਸਾ ਡੀਆਜ਼ ਅਨੁਸਾਰ ਅਗਸਤ ਵਿਚ ਗੈਸ ਦੀ ਔਸਤ ਕੀਮਤ 4.07 ਡਾਲਰ ਪ੍ਰਤੀ ਗੈਲਨ ਰਹੀ, ਜਦੋਂ ਕੱਚੇ ਤੇਲ ਦੀ ਕੀਮਤ 80 ਡਾਲਰ ਪ੍ਰਤੀ-ਬੈਰਲ ਸੀ। ਬੁਲਾਰੇ ਅਨੁਸਾਰ ਫਿਲਹਾਲ ਈਰਾਨ-ਅਮਰੀਕਾ ਤੇ ਰੂਸ-ਯੂਕਰੇਨ ਟਕਰਾਅ ਦੇ ਮੱਦੇਨਜਰ ਗੈਸ ਦੀਆਂ ਕੀਮਤਾਂ ਵਿਚ ਖੜੋਤ ਆਉਣ ਦੀ ਸੰਭਾਵਨਾ ਨਹੀਂ ਹੈ।