ਅਮਰਜੀਤ ਜੰਮੂ ਦੀ ਅਗਵਾਈ ਹੇਠ ਸਿੱਖ ਬੀਬੀਆਂ ਤੇ ਵਲੰਟੀਅਰਾਂ ਨੇ ਹਜ਼ਾਰਾਂ ਪੌਪੀਆਂ ਬੁਣ ਕੇ ਤਿਆਰ ਕੀਤਾ ਯਾਦਗਾਰੀ ਪਰਦਾ
ਲੰਡਨ, 9 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਲੰਡਨ ਦੇ ਗ੍ਰੀਨਫੋਰਡ ਵਿਖੇ ਇਕ ਨਿਵੇਕਲੀ ਪਹਿਲਕਦਮੀ ਤਹਿਤ ਪਹਿਲੀ ਤੇ ਦੂਜੀ ਵਿਸ਼ਵ ਜੰਗ ਦੌਰਾਨ ਬਰਤਾਨਵੀ ਤੇ ਮਿੱਤਰ ਦੇਸ਼ਾਂ ਦੀਆਂ ਫੌਜਾਂ ਨਾਲ ਮਿਲ ਕੇ ਲੜਨ ਵਾਲੇ ਭਾਰਤੀ, ਸਿੱਖ ਤੇ ਰਾਸ਼ਟਰਮੰਡਲ ਦੇ ਲੱਖਾਂ ਫੌਜੀਆਂ ਦੀਆਂ ਸੇਵਾਵਾਂ ਤੇ ਕੁਰਬਾਨੀਆਂ ਨੂੰ ਯਾਦ ਕਰਨ ਲਈ ਰਵਾਇਤੀ ਲਾਲ ਪੌਪੀਆਂ ਦੇ ਨਾਲ ਖਾਲਸਾਈ ਰੰਗ (ਸੰਤਰੀ) ਰੰਗ ਦੀਆਂ ਪੌਪੀਆਂ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਵਿਸ਼ੇਸ਼ ਉਪਰਾਲੇ ਦੀ ਅਗਵਾਈ ਗ੍ਰੀਨਫੋਰਡ ਦੇ ਲੰਮੇ ਸਮੇਂ ਤੋਂ ਵਸਨੀਕ ਤੇ ਯੂਨੀਸਨ ਦੇ ਸੀਨੀਅਰ ਆਗੂ ਅਮਰਜੀਤ ਜੰਮੂ ਨੇ ਕੀਤੀ।
ਲੰਡਨ, 9 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਲੰਡਨ ਦੇ ਗ੍ਰੀਨਫੋਰਡ ਵਿਖੇ ਇਕ ਨਿਵੇਕਲੀ ਪਹਿਲਕਦਮੀ ਤਹਿਤ ਪਹਿਲੀ ਤੇ ਦੂਜੀ ਵਿਸ਼ਵ ਜੰਗ ਦੌਰਾਨ ਬਰਤਾਨਵੀ ਤੇ ਮਿੱਤਰ ਦੇਸ਼ਾਂ ਦੀਆਂ ਫੌਜਾਂ ਨਾਲ ਮਿਲ ਕੇ ਲੜਨ ਵਾਲੇ ਭਾਰਤੀ, ਸਿੱਖ ਤੇ ਰਾਸ਼ਟਰਮੰਡਲ ਦੇ ਲੱਖਾਂ ਫੌਜੀਆਂ ਦੀਆਂ ਸੇਵਾਵਾਂ ਤੇ ਕੁਰਬਾਨੀਆਂ ਨੂੰ ਯਾਦ ਕਰਨ ਲਈ ਰਵਾਇਤੀ ਲਾਲ ਪੌਪੀਆਂ ਦੇ ਨਾਲ ਖਾਲਸਾਈ ਰੰਗ (ਸੰਤਰੀ) ਰੰਗ ਦੀਆਂ ਪੌਪੀਆਂ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਵਿਸ਼ੇਸ਼ ਉਪਰਾਲੇ ਦੀ ਅਗਵਾਈ ਗ੍ਰੀਨਫੋਰਡ ਦੇ ਲੰਮੇ ਸਮੇਂ ਤੋਂ ਵਸਨੀਕ ਤੇ ਯੂਨੀਸਨ ਦੇ ਸੀਨੀਅਰ ਆਗੂ ਅਮਰਜੀਤ ਜੰਮੂ ਨੇ ਕੀਤੀ। ਇਸ ਪ੍ਰਾਜੈਕਟ ਨੂੰ ਸਫ਼ਲ ਬਣਾਉਣ ਵਿਚ ਸਿੱਖ ਬੀਬੀਆਂ, ਕੇ.ਵਾਈ. ਨਿਟਿੰਗ ਗਰੁੱਪ, ਸਥਾਨਕ ਵਲੰਟੀਅਰਾਂ ਤੇ ਰਾਇਲ ਬ੍ਰਿਟਿਸ਼ ਲੀਜਨ ਗ੍ਰੀਨਫੋਰਡ ਨੇ ਅਹਿਮ ਯੋਗਦਾਨ ਪਾਇਆ। ਪ੍ਰੋਗਰਾਮ ਦੀ ਵਿਸ਼ੇਸ਼ ਖਿੱਚ ਹਜ਼ਾਰਾਂ ਹੱਥੀਂ ਬੁਣੀਆਂ ਪੌਪੀਆਂ ਨਾਲ ਤਿਆਰ ਕੀਤਾ ਗਿਆ ਸ਼ਾਨਦਾਰ ‘ਪੌਪੀ ਕਰਟਨ’ (ਪਰਦਾ) ਸੀ। ਕਈ ਮਹੀਨਿਆਂ ਦੀ ਮਿਹਨਤ ਨਾਲ ਤਿਆਰ ਕੀਤੀ ਗਈ ਹਰ ਪੌਪੀ ਜੰਗਾਂ ’ਚ ਸ਼ਹੀਦ ਹੋਣ ਵਾਲਿਆਂ ਪ੍ਰਤੀ ਸਤਿਕਾਰ, ਧੰਨਵਾਦ ਅਤੇ ਯਾਦ ਦਾ ਪ੍ਰਤੀਕ ਹੈ। ਸੰਤਰੀ ਪੌਪੀਆਂ ਭਾਰਤੀ ਗੇਂਦੇ ਦੇ ਫੁੱਲ ਤੋਂ ਪ੍ਰੇਰਿਤ ਹਨ ਤੇ ਇਨ੍ਹਾਂ ਰਾਹੀਂ ਖ਼ਾਸ ਤੌਰ ’ਤੇ ਭਾਰਤੀ ਉਪ ਮਹਾਂਦੀਪ ਦੇ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਮਾਨਤਾ ਦੇਣ ਦਾ ਸੁਨੇਹਾ ਦਿੱਤਾ ਗਿਆ ਹੈ। ਰਾਇਲ ਬ੍ਰਿਟਿਸ਼ ਲੀਜਨ ਗ੍ਰੀਨਫੋਰਡ ਦੀ ਟਰੇਸੀ ਗ੍ਰੀਨ ਨੇ ਅਮਰਜੀਤ ਜੰਮੂ, ਕੇ.ਵਾਈ. ਨਿਟਿੰਗ ਗਰੁੱਪ ਅਤੇ ਸਮੂਹ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੱਖ-ਵੱਖ ਧਰਮਾਂ, ਸੱਭਿਆਚਾਰਾਂ ਅਤੇ ਪੀੜ੍ਹੀਆਂ ਦੇ ਲੋਕਾਂ ਨੇ ਇਕੱਠੇ ਹੋ ਕੇ ਭਾਈਚਾਰਕ ਸਾਂਝ ਅਤੇ ਏਕਤਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਹੈ।