10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਰੂਸ-ਯੂਕਰੇਨ ਜੰਗ ਖ਼ਤਮ ਕਰਨ ਲਈ ਅਬੂਧਾਬੀ ’ਚ ਤਿੰਨ ਧਿਰੀ ਗੱਲਬਾਤ ਸ਼ੁਰੂ

ਅਬੂਧਾਬੀ, 10 ਨਵੰਬਰ (ਏਜੰਸੀ)-ਰੂਸ-ਯੂਕਰੇਨ ਜੰਗ ਖ਼ਤਮ ਕਰਨ ਲਈ ਅਮਰੀਕਾ ਦੀ ਵਿਚੋਲਗੀ ਹੇਠ ਰੂਸ, ਯੂਕਰੇਨ ਤੇ ਅਮਰੀਕਾ ਵਿਚਾਲੇ ਤਿੰਨ ਧਿਰੀ ਗੱਲਬਾਤ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂਧਾਬੀ ਵਿਖੇ ਸ਼ੁਰੂ ਹੋ ਗਈ ਹੈ। ਦੋ ਦਿਨ ਚੱਲਣ ਵਾਲੀ ਇਸ ਬੈਠਕ ’ਚ ਦੋਵਾਂ ਦੇਸ਼ਾਂ ਦੀਆਂ ਭਵਿੱਖੀ ਸੁਰੱਖਿਆ ਗਾਰੰਟੀਆਂ ’ਤੇ ਮੁੱਖ ਤੌਰ ’ਤੇ ਚਰਚਾ ਹੋਵੇਗੀ। ਫਰਵਰੀ ਤੋਂ ਬਾਅਦ ਇਹ ਤਿੰਨਾਂ ਦੇਸ਼ਾਂ ਵਿਚਾਲੇ ਪਹਿਲੀ ਅਜਿਹੀ ਬੈਠਕ...

Ad Position 21
No active advertisement
ਅਜੀਤ ਡੈਸਕ 10-11-2026

ਅਬੂਧਾਬੀ, 10 ਨਵੰਬਰ (ਏਜੰਸੀ)-ਰੂਸ-ਯੂਕਰੇਨ ਜੰਗ ਖ਼ਤਮ ਕਰਨ ਲਈ ਅਮਰੀਕਾ ਦੀ ਵਿਚੋਲਗੀ ਹੇਠ ਰੂਸ, ਯੂਕਰੇਨ ਤੇ ਅਮਰੀਕਾ ਵਿਚਾਲੇ ਤਿੰਨ ਧਿਰੀ ਗੱਲਬਾਤ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂਧਾਬੀ ਵਿਖੇ ਸ਼ੁਰੂ ਹੋ ਗਈ ਹੈ। ਦੋ ਦਿਨ ਚੱਲਣ ਵਾਲੀ ਇਸ ਬੈਠਕ ’ਚ ਦੋਵਾਂ ਦੇਸ਼ਾਂ ਦੀਆਂ ਭਵਿੱਖੀ ਸੁਰੱਖਿਆ ਗਾਰੰਟੀਆਂ ’ਤੇ ਮੁੱਖ ਤੌਰ ’ਤੇ ਚਰਚਾ ਹੋਵੇਗੀ। ਫਰਵਰੀ ਤੋਂ ਬਾਅਦ ਇਹ ਤਿੰਨਾਂ ਦੇਸ਼ਾਂ ਵਿਚਾਲੇ ਪਹਿਲੀ ਅਜਿਹੀ ਬੈਠਕ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੈਰੇਡ ਕੁਸ਼ਨਰ ਤੇ ਅਮਰੀਕੀ ਦੂਤ ਸਟੀਵ ਵਿਟਕੌਫ ਗੱਲਬਾਤ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਕੁਸ਼ਨਰ ਨੇ ਉਮੀਦ ਪ੍ਰਗਟਾਈ ਕਿ ਦੋਵਾਂ ਧਿਰਾਂ ਵਿਚਾਲੇ ਮਤਭੇਦ ਦੂਰ ਕਰਨ ਲਈ ਕੁਝ ਚੰਗੇ ਸੁਝਾਅ ਸਾਹਮਣੇ ਆ ਸਕਦੇ ਹਨ। ਯੂਕਰੇਨੀ ਵਫ਼ਦ ਦੀ ਅਗਵਾਈ ਰੁਸਤਮ ਉਮੇਰੋਵ ਕਰ ਰਹੇ ਹਨ ਜਦਕਿ ਰੂਸੀ ਵਫ਼ਦ ਦੀ ਅਗਵਾਈ ਵਲਾਦੀਮੀਰ ਮੇਡਿੰਸਕੀ ਕਰ ਰਹੇ ਹਨ।

ਨਾਟੋ ਦੇ ਕਮਾਂਡਰ ਜਨਰਲ ਐਲੈਕਸਿਸ ਗ੍ਰਿੰਕੇਵਿਚ ਵੀ ਬੈਠਕ ’ਚ ਮੌਜੂਦ ਹਨ। ਉਮੇਰੋਵ ਨੇ ਕਿਹਾ ਕਿ ਯੂਕਰੇਨ ਦੇ ਲੋਕ ਜੰਗ ਖ਼ਤਮ ਹੋਣ ਦੀ ਉਡੀਕ ਕਰ ਰਹੇ ਹਨ ਤੇ ਉਨ੍ਹਾਂ ਨੂੰ ਸਥਾਈ ਸ਼ਾਂਤੀ ਦੀ ਆਸ ਹੈ। ਹਾਲਾਂਕਿ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਸਮਝੌਤੇ ਨੂੰ ਲੈ ਕੇ ਵੱਡੇ ਮਤਭੇਦ ਕਾਇਮ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਚਾਹੁੰਦੇ ਹਨ ਕਿ ਯੂਕਰੇਨ ਚਾਰ ਖੇਤਰਾਂ ਤੋਂ ਆਪਣੀਆਂ ਫ਼ੌਜਾਂ ਪਿੱਛੇ ਹਟਾਵੇ ਤੇ ਨਾਟੋ ’ਚ ਸ਼ਾਮਿਲ ਹੋਣ ਦੀ ਇੱਛਾ ਛੱਡ ਦੇਵੇ। ਦੂਜੇ ਪਾਸੇ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਇਲਾਕੇ ਛੱਡਣ ਤੇ ਆਪਣੀ ਫ਼ੌਜ ’ਤੇ ਪਾਬੰਦੀਆਂ ਲਗਾਉਣ ਦੀਆਂ ਮੰਗਾਂ ਰੱਦ ਕਰ ਦਿੱਤੀਆਂ ਹਨ।

ਯੂਕਰੇਨ ਤੁਰੰਤ ਜੰਗਬੰਦੀ ਨੂੰ ਵਿਆਪਕ ਸ਼ਾਂਤੀ ਸਮਝੌਤੇ ਲਈ ਪਹਿਲਾ ਕਦਮ ਮੰਨਦਾ ਹੈ ਜਦਕਿ ਰੂਸ ਇਸ ਦਾ ਵਿਰੋਧ ਕਰ ਰਿਹਾ ਹੈ। ਗੱਲਬਾਤ ਦੌਰਾਨ ਵੀ ਦੋਵਾਂ ਦੇਸ਼ਾਂ ਵਿਚਾਲੇ ਹਮਲੇ ਜਾਰੀ ਰਹੇ। ਯੂਕਰੇਨ ਮੁਤਾਬਿਕ ਰੂਸ ਨੇ ਰਾਤ ਸਮੇਂ 162 ਡਰੋਨ ਤੇ ਇਕ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕੀਤਾ ਜਦਕਿ ਰੂਸ ਨੇ ਦਾਅਵਾ ਕੀਤਾ ਕਿ ਉਸ ਨੇ ਯੂਕਰੇਨ ਦੇ 155 ਡਰੋਨ ਡੇਗ ਦਿੱਤੇ। ਇਸ ਦੌਰਾਨ ਅਮਰੀਕਾ ਨੇ ਸੰਕੇਤ ਦਿੱਤਾ ਹੈ ਕਿ ਯੂਕਰੇਨ ਜੰਗ ਦੇ ਹੱਲ ਦੇ ਨਾਲ ਯੂਰਪ ਦੀ ਵਿਆਪਕ ਸੁਰੱਖਿਆ ਵਿਵਸਥਾ ਬਾਰੇ ਵੀ ਸਮਝੌਤੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਸੀ.ਆਈ.ਐੱਸ.ਸੀ.ਈ. 10ਵੀਂ ਦੀਆਂ ਪ੍ਰੀਖਿਆਵਾਂ 15 ਅਤੇ 12ਵੀਂ ਦੀਆਂ 9 ਫਰਵਰੀ ਤੋਂ ਅਗਲੀ ਖ਼ਬਰ ਈਰਾਨ ਨਾਲ ਜੰਗ ਲਗਭਗ ਖ਼ਤਮ ਹੋ ਚੁੱਕੀ ਹੈ-ਟਰੰਪ
Ad Position 24