08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਗਲਾਸਗੋ ਦੇ ਜਾਰਜ ਸਕੁਏਅਰ ਵਿਖੇ ਲਾਰਡ ਪ੍ਰੋਵੋਸਟ ਜੈਕਲੀਨ ਮੈਕਲਰਨ ਤੇ ਹੋਰ ਸ਼ਰਧਾਂਜਲੀ ਭੇਂਟ ਕਰਦੇ ਹੋਏ। ਸਕਾਟਲੈਂਡ ’ ਚ ਵਿਸ਼ਵ ਜੰਗਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਗਲਾਸਗੋ, 9 ਨਵੰਬਰ (ਹਰਜੀਤ ਸਿੰਘ ਦੁਸਾਂਝ)-ਪਹਿਲੀ ਤੇ ਦੂਜੀ ਵਿਸ਼ਵ ਜੰਗ ਸਮੇਤ ਵੱਖ-ਵੱਖ ਟਕਰਾਵਾਂ ਦੌਰਾਨ ਜਾਨਾਂ ਗੁਆਉਣ ਵਾਲਿਆਂ ਦੀ ਯਾਦ ’ਚ ਹਰ ਸਾਲ ਮਨਾਇਆ ਜਾਂਦਾ ਯਾਦਗਾਰੀ ਦਿਵਸ (ਰਿਮੈਂਬਰਸ ਡੇਅ) ਐਤਵਾਰ, 8 ਨਵੰਬਰ ਨੂੰ ਮਨਾਇਆ ਗਿਆ ਤੇ ਸਕਾਟਲੈਂਡ ਭਰ ’ਚ ਯਾਦਗਾਰੀ ਸਮਾਗਮ ਕਰਵਾਏ ਗਏ। ਸਾਬਕਾ ਫ਼ੌਜੀਆਂ, ਸੇਵਾ ਨਿਭਾ ਰਹੇ ਜਵਾਨਾਂ, ਸਿਆਸੀ ਆਗੂਆਂ, ਧਾਰਮਿਕ ਨੁਮਾਇੰਦਿਆਂ ਤੇ ਆਮ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਸਵੇਰੇ 11 ਵਜੇ 2 ਮਿੰਟ ਦਾ ਮੌਨ ਰੱਖਿਆ ਅਤੇ ਜੰਗੀ ਯਾਦਗਾਰਾਂ ’ਤੇ ਫੁੱਲ-ਮਾਲਾਵਾਂ ਭੇਟ ਕੀਤੀਆਂ।

Ad Position 21
No active advertisement
ਅਜੀਤ ਡੈਸਕ 10-11-2026
ਗਲਾਸਗੋ, 9 ਨਵੰਬਰ (ਹਰਜੀਤ ਸਿੰਘ ਦੁਸਾਂਝ)-ਪਹਿਲੀ ਤੇ ਦੂਜੀ ਵਿਸ਼ਵ ਜੰਗ ਸਮੇਤ ਵੱਖ-ਵੱਖ ਟਕਰਾਵਾਂ ਦੌਰਾਨ ਜਾਨਾਂ ਗੁਆਉਣ ਵਾਲਿਆਂ ਦੀ ਯਾਦ ’ਚ ਹਰ ਸਾਲ ਮਨਾਇਆ ਜਾਂਦਾ ਯਾਦਗਾਰੀ ਦਿਵਸ (ਰਿਮੈਂਬਰਸ ਡੇਅ) ਐਤਵਾਰ, 8 ਨਵੰਬਰ ਨੂੰ ਮਨਾਇਆ ਗਿਆ ਤੇ ਸਕਾਟਲੈਂਡ ਭਰ ’ਚ ਯਾਦਗਾਰੀ ਸਮਾਗਮ ਕਰਵਾਏ ਗਏ। ਸਾਬਕਾ ਫ਼ੌਜੀਆਂ, ਸੇਵਾ ਨਿਭਾ ਰਹੇ ਜਵਾਨਾਂ, ਸਿਆਸੀ ਆਗੂਆਂ, ਧਾਰਮਿਕ ਨੁਮਾਇੰਦਿਆਂ ਤੇ ਆਮ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਸਵੇਰੇ 11 ਵਜੇ 2 ਮਿੰਟ ਦਾ ਮੌਨ ਰੱਖਿਆ ਅਤੇ ਜੰਗੀ ਯਾਦਗਾਰਾਂ ’ਤੇ ਫੁੱਲ-ਮਾਲਾਵਾਂ ਭੇਟ ਕੀਤੀਆਂ। ਗਲਾਸਗੋ ਦਾ ਮੁੱਖ ਸਮਾਗਮ ਇਸ ਵਾਰ ਮੁੜ ਸ਼ਹਿਰ ਦੇ ਇਤਿਹਾਸਕ ਜਾਰਜ ਸਕੁਏਅਰ ਸਥਿਤ ਜੰਗੀ ਯਾਦਗਾਰ ਵਿਖੇ ਹੋਇਆ। ਪਿਛਲੇ ਸਾਲ ਚੌਕ ਅਤੇ ਯਾਦਗਾਰ ਦੇ ਮੁੜ ਵਿਕਾਸ ਕਾਰਜਾਂ ਕਾਰਨ ਇਹ ਸਮਾਗਮ ਆਰਜ਼ੀ ਤੌਰ ’ਤੇ ਗਲਾਸਗੋ ਕੈਥੀਡਰਲ ਵਿਖੇ ਕਰਵਾਇਆ ਗਿਆ ਸੀ। ਜਾਰਜ ਸਕੁਏਅਰ ਵਿਚ ਵਾਪਸੀ ਨੇ ਇਸ ਸਾਲ ਦੀ ਸ਼ਰਧਾਂਜਲੀ ਸਭਾ ਨੂੰ ਵਿਸ਼ੇਸ਼ ਮਹੱਤਵ ਦਿੱਤਾ। ਗਲਾਸਗੋ ਦੀ ਲਾਰਡ ਪ੍ਰੋਵੋਸਟ ਜੈਕਲੀਨ ਮੈਕਲੈਰਨ ਦੀ ਅਗਵਾਈ ਹੇਠ ਹੋਏ ਸਮਾਗਮ ਵਿਚ ਸਾਬਕਾ ਤੇ ਮੌਜੂਦਾ ਫ਼ੌਜੀ ਜਵਾਨਾਂ, ਧਾਰਮਿਕ ਆਗੂਆਂ ਤੇ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ। ਸਕਾਟਸ ਗਾਰਡਜ਼ ਵਲੋਂ ਸਨਮਾਨ ਗਾਰਦ ਪੇਸ਼ ਕੀਤੀ ਗਈ ਅਤੇ ਫ਼ੌਜੀ ਬੈਂਡਾਂ ਤੇ ਬੈਗਪਾਈਪ ਵਾਦਕਾਂ ਨੇ ਯਾਦਗਾਰੀ ਧੁਨਾਂ ਵਜਾਈਆਂ। ‘ਲਾਸਟ ਪੋਸਟ’ ਅਤੇ ‘ਫਲਾਵਰਜ਼ ਆਫ਼ ਦਿ ਫੌਰੈਸਟ’ ਦੀਆਂ ਧੁਨਾਂ ਮਗਰੋਂ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਯਾਦਗਾਰ ’ਤੇ ਫੁੱਲ-ਮਾਲਾਵਾਂ ਚੜ੍ਹਾਈਆਂ ਗਈਆਂ। ਰਾਜਧਾਨੀ ਐਡਿਨਬਰਾ ਵਿਚ ਸਿਟੀ ਚੈਂਬਰਜ਼ ਦੇ ਬਾਹਰ ਸਥਿਤ ਯਾਦਗਾਰੀ ਪੱਥਰ ਵਿਖੇ ਸਕਾਟਲੈਂਡ ਦੇ ਫਸਟ ਮਨਿਸਟਰ ਜੌਹਨ ਸਵਿੰਨੀ ਨੇ ਫੁੱਲ-ਮਾਲਾ ਭੇਟ ਕਰਕੇ ਸ਼ਹੀਦਾਂ ਨੂੰ ਨਮਨ ਕੀਤਾ। ਇਸ ਮੌਕੇ ਐਡਿਨਬਰਾ ਕੈਸਲ ਤੋਂ ਰਾਇਲ ਮਾਈਲ ਰਾਹੀਂ ਫ਼ੌਜੀ ਪਰੇਡ ਕੱਢੀ ਗਈ, ਜਿਸ ਦੀ ਅਗਵਾਈ ਆਰ.ਏ.ਐੱਫ. ਸੈਂਟਰਲ ਸਕਾਟਲੈਂਡ ਪਾਈਪਸ ਐਂਡ ਡਰਮਜ਼ ਨੇ ਕੀਤੀ। ਸਾਬਕਾ ਫ਼ੌਜੀਆਂ ਅਤੇ ਸੇਵਾ ਨਿਭਾ ਰਹੇ ਜਵਾਨਾਂ ਨੇ ਵੀ ਸ਼ਰਧਾਂਜਲੀ ਸਮਾਗਮ ਵਿਚ ਹਿੱਸਾ ਲਿਆ। ਐਬਰਡੀਨ, ਡੰਡੀ ਤੇ ਸਟਰਲਿੰਗ ਸਮੇਤ ਹੋਰਨਾਂ ਸ਼ਹਿਰਾਂ ਵਿਚ ਵੀ ਪਰੇਡਾਂ ਤੇ ਸ਼ਰਧਾਂਜਲੀ ਸਮਾਗਮ ਹੋਏ। ਸਕਾਟਲੈਂਡ ਲਈ ਬਰਤਾਨਵੀ ਮੰਤਰੀ ਡਗਲਸ ਅਲੈਗਜ਼ੈਂਡਰ ਨੇ ਕਿਹਾ ਕਿ ਦੇਸ਼ ਦੀ ਸੇਵਾ ਕਰਨ ਵਾਲਿਆਂ ਦੀਆਂ ਕੁਰਬਾਨੀਆਂ ਦਾ ਕਰਜ਼ ਪੂਰੀ ਤਰ੍ਹਾਂ ਉਤਾਰਿਆ ਨਹੀਂ ਜਾ ਸਕਦਾ।
Ad Position 22
No active advertisement
ਪਿਛਲੀ ਖ਼ਬਰ ਸੈਂਟਰਲ ਗੁਰਦੁਆਰਾ ਗਲਾਸਗੋ ਦੇ ਪੰਜਾਬੀ ਸਕੂਲ ’ ਚ ਕਹਾਣੀਕਾਰ ਅਜਮੇਰ ਸਿੱਧੂ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਐਡਿਨਬਰਾ ਦੇ ਯਾਦਗਾਰੀ ਸਮਾਗਮ ’ ਚ ਵਿਸ਼ਵ ਜੰਗਾਂ ’ ਚ ਭਾਰਤ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ
Ad Position 24