08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਜੈਗੁਆਰ ਲੈਂਡ ਰੋਵਰ ਵਲੋਂ 4,000 ਨੌਕਰੀਆਂ ਘਟਾਉਣ ਦਾ ਐਲਾਨ

ਲੰਡਨ, 7 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)‘ ਬਰਤਾਨੀਆ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਜੈਗੁਆਰ ਲੈਂਡ ਰੋਵਰ ਨੇ ਅਗਲੇ ਦੋ ਸਾਲਾਂ ਦੌਰਾਨ ਦੁਨੀਆ ਭਰ ਵਿਚ ਲਗਭਗ 4,000 ਨੌਕਰੀਆਂ ਘਟਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਹ ਗਿਣਤੀ ਕੰਪਨੀ ਦੇ ਕੁੱਲ ਵਿਸ਼ਵ ਪੱਧਰੀ ਕਰਮਚਾਰੀਆਂ ਦਾ ਲਗਭਗ 10 ਫੀਸਦੀ ਬਣਦੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਲੰਡਨ, 7 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)‘ ਬਰਤਾਨੀਆ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਜੈਗੁਆਰ ਲੈਂਡ ਰੋਵਰ ਨੇ ਅਗਲੇ ਦੋ ਸਾਲਾਂ ਦੌਰਾਨ ਦੁਨੀਆ ਭਰ ਵਿਚ ਲਗਭਗ 4,000 ਨੌਕਰੀਆਂ ਘਟਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਹ ਗਿਣਤੀ ਕੰਪਨੀ ਦੇ ਕੁੱਲ ਵਿਸ਼ਵ ਪੱਧਰੀ ਕਰਮਚਾਰੀਆਂ ਦਾ ਲਗਭਗ 10 ਫੀਸਦੀ ਬਣਦੀ ਹੈ। ਕੰਪਨੀ ਵੱਲੋਂ ਇਹ ਕਦਮ 1.7 ਅਰਬ ਪੌਂਡ ਦੀ ਲਾਗਤ ਘਟਾਉਣ ਦੀ ਯੋਜਨਾ ਤਹਿਤ ਚੁੱਕਿਆ ਜਾ ਰਿਹਾ ਹੈ। ਨੌਕਰੀਆਂ ਵਿਚ ਕਟੌਤੀ ਮੁੱਖ ਤੌਰ ’ਤੇ ਗੈਰ-ਉਤਪਾਦਨ ਅਤੇ ਦਫ਼ਤਰੀ ਅਹੁਦਿਆਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ ਅਤੇ ਇਸ ਦਾ ਵੱਡਾ ਹਿੱਸਾ ਬਰਤਾਨੀਆ ਵਿਚ ਹੋ ਸਕਦਾ ਹੈ। ਜੇ ਐਲ ਆਰ ਦੇ ਯੂਕੇ ਵਿਚ ਲਗਭਗ 34,000 ਕਰਮਚਾਰੀ ਹਨ। ਕੰਪਨੀ ਨੇ ਕਰਮਚਾਰੀਆਂ ਅਤੇ ਟਰੇਡ ਯੂਨੀਅਨਾਂ ਨੂੰ ਸਵੈ-ਇੱਛੁਕ ਰਿਡੰਡੈਂਸੀ ਪ੍ਰੋਗਰਾਮ ਬਾਰੇ ਜਾਣਕਾਰੀ ਦੇ ਦਿੱਤੀ ਹੈ। ਜੇ ਐਲ ਆਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀ. ਬੀ. ਬਾਲਾਜੀ ਨੇ ਕਿਹਾ ਕਿ ਆਟੋਮੋਬਾਈਲ ਉਦਯੋਗ ਤਕਨੀਕੀ ਤਬਦੀਲੀਆਂ, ਤਿੱਖੇ ਮੁਕਾਬਲੇ ਅਤੇ ਵਿਸ਼ਵ ਪੱਧਰੀ ਸਿਆਸੀ ਤੇ ਆਰਥਿਕ ਅਨਿਸ਼ਚਿਤਤਾ ਵਰਗੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਗਲਾਸਗੋ ਸਮੇਤ ਪੱਛਮੀ ਸਕਾਟਲੈਂਡ ’ ਚ ਬੱਸ ਦਾ ਇਕ ਪਾਸੇ ਦਾ ਕਿਰਾਇਆ 2 ਪੌਂਡ ਨਿਰਧਾਰਤ ਅਗਲੀ ਖ਼ਬਰ ਹਵਾਬਾਜ਼ੀ ਕੰਪਨੀ ਵਲੋਂ ‘ਖਿਡੋਣਾ ਜਹਾਜ਼’ ਦੀ ਟਿਪਣੀ ਲਈ ਨੋਰਾ ਫਤੇਹੀ ਖਿਲਾਫ਼ 3 ਕਰੋੜ ਰੁਪਏ ਦਾ ਮਾਣਹਾਨੀ ਮੁਕੱਦਮਾ ਦਾਇਰ
Ad Position 24