06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸ਼ਿਕਾਗੋ ਵਿਚ ਤੀਆਂ ਦਾ ਤਿਉਹਾਰ ਮਨਾਇਆ

ਸ਼ਿਕਾਗੋ, 5 ਸਤੰਬਰ (ਕੇਵਲ ਗੁਰਾਇਆ)-ਅਮਰੀਕਾ ਦੇ ਸ਼ਹਿਰ ਪੈਲਾਟਾਇਨ ਦੀ ਟੀਮ ਸਵੇਰਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਹ ਮੇਲਾ ਜਸਵੀਰ ਕੌਰ ਮਾਨ ਦੀ ਅਗਵਾਈ ਵਿਚ ਕਰਵਾਇਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਸ਼ਿਕਾਗੋ, 5 ਸਤੰਬਰ (ਕੇਵਲ ਗੁਰਾਇਆ)-ਅਮਰੀਕਾ ਦੇ ਸ਼ਹਿਰ ਪੈਲਾਟਾਇਨ ਦੀ ਟੀਮ ਸਵੇਰਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ।ਇਹ ਮੇਲਾ ਜਸਵੀਰ ਕੌਰ ਮਾਨ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੇਲੇ ਵਿਚ ਜਿਥੇ ਮੁਟਿਆਰਾਂ ਨੇ ਨੱਚ ਗਾ ਕੇ ਆਪਣਾ ਮਨ ਪਰਚਾਵਾ ਕੀਤਾ, ਉਥੇ ਹੀ ਬਲਜੀਤ ਅਟਵਾਲ, ਰਿੰਪਲ ਡੋਗਰਾ ਅਤੇ ਰਾਜਵਿੰਦਰ ਕੌਰ ਨੇ ਆਪਣੀਆਂ ਕੋਰੀਓਗਰਾਫੀਆ ਨਾਲ ਸਭ ਦਾ ਧਿਆਨ ਖਿੱਚਿਆ।ਦੱਸਣਯੋਗ ਗੱਲ ਹੈ ਸ਼ਿਕਾਗੋ ਦਾ ਇਹ ਮੇਲਾ ਪੁਰਾਤਨ ਪੰਜਾਬ ਦੀ ਯਾਦ ਦਿਵਾਉਂਦਾ ਹੈ, ਜਿਥੇ ਖੁੱਲ੍ਹੇ ਪਿੜ ਵਿਚ ਹਰ ਪੰਜਾਬਣ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੀ ਹੈ ਅਤੇ ਸੁਹਾਗ ਵੀ ਸੁਣਾਉਂਦੀ ਹੈ । ਗੁਰਲੀਨ ਕੌਰ ਵਲੋਂ ਮੰਚ ਸੰਚਾਲਨ ਬਾਖ਼ੂਬੀ ਕੀਤਾ ਗਿਆ। ਟੀਮ ਸਵੇਰਾ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਸਭ ਤੋਂ ਬਜ਼ੁਰਗ ਮਾਤਾ ਅਤੇ ਸਭ ਤੋ ਛੋਟੀ ਉਮਰ ਦੀ ਬੱਚੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਅੰਮ੍ਰਿਤ ਕੌਰ ਅਤੇ ਰਕਿੰਦ ਕੌਰ ਵਲੋਂ ਆਪਣੀਆਂ ਕਵਿਤਾਵਾਂ ਸੁਣਾਈਆਂ ਗਈਆਂ ।ਸੀਰਤ ਕੌਰ ਵਲੋਂ ਟੀਮ ਸਵੇਰਾ ਦੇ ਸਮਾਜਿਕ ਅਤੇ ਸਭਿਆਚਾਰਕ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ । ਮੇਲੇ ਵਿਚ ਵੱਡੀ ਗਿਣਤੀ ਵਿਚ ਪੰਜਾਬਣਾਂ ਪੰਜਾਬੀ ਪਹਿਰਾਵੇ ਵਿਚ ਸਜ ਧਜ ਕੇ ਆਈਆਂ ਹੋਈਆ ਸਨ।
Ad Position 22
No active advertisement
ਪਿਛਲੀ ਖ਼ਬਰ ਦੱਖਣੀ ਏਸ਼ੀਆਈ ਲੋਕਾਂ ਵਿਰੁੱਧ ਨਫ਼ਰਤੀ ਅਪਰਾਧਾਂ ਬਾਰੇ ਗੋਲਮੇਜ ਕਾਨਫ਼ਰੰਸ ਅਗਲੀ ਖ਼ਬਰ ਅਦਾਲਤੀ ਰੋਕ ਦੇ ਬਾਵਜੂਦ ਨੌਜਵਾਨ ਇਕ ਸਾਲ ਵਿਚ ਦੂਜੀ ਵਾਰ ਡਿਪੋਰਟ
Ad Position 24