29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਇਮਰਾਨ ਖ਼ਾਨ ਦੇ ਪੁੱਤਰਾਂ ਦੀ ਇੰਟਰਵਿਊ ਪ੍ਰਸਾਰਿਤ ਕਰਨ ਦੀ ਤਿਆਰੀ ’ਤੇ ਭੜਕਿਆ ਪਾਕਿ

ਅੰਮ੍ਰਿਤਸਰ, 28 ਅਗਸਤ (ਸੁਰਿੰਦਰ ਕੋਛੜ)-ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਲਾਰਡਸ ਦੇ ਇਤਿਹਾਸਕ ਮੈਦਾਨ ’ਤੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੌਰਾਨ ਇਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਮੈਚ ਦੇ ਅਧਿਕਾਰਤ ਪ੍ਰਸਾਰਕ ਵਲੋਂ ਪਾਕਿ ਦੇ ਸਾਬਕਾ ਕਪਤਾਨ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਪੁੱਤਰਾਂ ਦੀ ਇੰਟਰਵਿਊ ਪ੍ਰਸਾਰਿਤ ਕਰਨ ਦੀ ਤਿਆਰੀ ’ਤੇ ਪਾਕਿਸਤਾਨ ਬੁਰੀ ਤਰ੍ਹਾਂ ਭੜਕ ਗਿਆ।

Ad Position 21
No active advertisement
ਅਜੀਤ ਡੈਸਕ 29-08-2026
ਅੰਮ੍ਰਿਤਸਰ, 28 ਅਗਸਤ (ਸੁਰਿੰਦਰ ਕੋਛੜ)-ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਲਾਰਡਸ ਦੇ ਇਤਿਹਾਸਕ ਮੈਦਾਨ ’ਤੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੌਰਾਨ ਇਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਮੈਚ ਦੇ ਅਧਿਕਾਰਤ ਪ੍ਰਸਾਰਕ ਵਲੋਂ ਪਾਕਿ ਦੇ ਸਾਬਕਾ ਕਪਤਾਨ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਪੁੱਤਰਾਂ ਦੀ ਇੰਟਰਵਿਊ ਪ੍ਰਸਾਰਿਤ ਕਰਨ ਦੀ ਤਿਆਰੀ ’ਤੇ ਪਾਕਿਸਤਾਨ ਬੁਰੀ ਤਰ੍ਹਾਂ ਭੜਕ ਗਿਆ। ਹਾਲਤ ਇਥੋਂ ਤੱਕ ਪਹੁੰਚ ਗਏ ਕਿ ਪਾਕਿ ਨੇ ਮੈਚ ਦਾ ਬਾਈਕਾਟ ਕਰਨ ਦੀ ਧਮਕੀ ਤੱਕ ਦੇ ਦਿੱਤੀ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਬ੍ਰਾਡਕਾਸਟਰ ਖ਼ਿਲਾਫ਼ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਸਕਾਈ ਸਪੋਰਟਸ ਲਈ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕ ਐਥਰਟਨ ਨੇ ਜੇਲ੍ਹ ’ਚ ਬੰਦ ਇਮਰਾਨ ਖ਼ਾਨ ਦੇ ਪੁੱਤਰਾਂ ਕਾਸਿਮ ਅਤੇ ਸੁਲੇਮਾਨ ਖ਼ਾਨ ਦੀ ਇਕ ਰਿਕਾਰਡਿਡ ਇੰਟਰਵਿਊ ਲਈ। ਇਸ ਇੰਟਰਵਿਊ ਦੌਰਾਨ ਇਮਰਾਨ ਖ਼ਾਨ ਦੇ ਪੁੱਤਰਾਂ ਨੇ ਆਪਣੇ ਪਿਤਾ ਦੀ ਵਿਗੜਦੀ ਸਿਹਤ ਤੇ ਅੱਖਾਂ ਦੀ ਕਮਜ਼ੋਰ ਹੁੰਦੀ ਨਜ਼ਰ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਸੀ। ਪੀ.ਸੀ.ਬੀ. ਨੇ ਲਾਈਵ ਮੈਚ ਕਵਰੇਜ ਦੌਰਾਨ ਸਿਆਸੀ ਵਿਸ਼ਿਆਂ ਨੂੰ ਸ਼ਾਮਿਲ ਕਰਨ ’ਤੇ ਸਖ਼ਤ ਇਤਰਾਜ਼ ਜਤਾਇਆ।
Ad Position 22
No active advertisement
ਪਿਛਲੀ ਖ਼ਬਰ ਬੈਰਿਸਟਰ ਇਫਤਿਖਾਰ ਗਿਲਾਨੀ ਬਣੇ ਮਕਬੂਜ਼ਾ ਕਸ਼ਮੀਰ ਦੇ 17ਵੇਂ ਪ੍ਰਧਾਨ ਮੰਤਰੀ ਅਗਲੀ ਖ਼ਬਰ ਨਿਵੇਸ਼ਕਾਂ ਦੇ ਕਰੋੜਾਂ ਡਾਲਰ ਖੁਰਦ-ਬੁਰਦ ਕਰਨ ਵਾਲੇ ਭਾਰਤੀ ਨੂੰ 11 ਸਾਲ 4 ਮਹੀਨੇ ਦੀ ਸਜ਼ਾ
Ad Position 24