18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਬੈਲਜੀਅਮ ’ਚ 18 ਸਾਲਾ ਵਿਦਿਆਰਥੀ ਨੂੰ ਸੀਵਰੇਜ ਦੀ ਖੁਦਾਈ ਦੌਰਾਨ ਮਿਲਿਆ ਕਰੀਬ 80 ਲੱਖ ਪੌਂਡ ਦੀ ਕੀਮਤ ਦਾ ਸੋਨਾ

ਲੰਡਨ, 17 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੈਲਜੀਅਮ ਵਿਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਉਸਾਰੀ ਦਾ ਕੰਮ ਕਰ ਰਹੇ 18 ਸਾਲਾ ਵਿਦਿਆਰਥੀ ਕੋਬੇ ਦੀ ਆਮ ਜਿਹੀ ਨੌਕਰੀ ਉਸ ਵੇਲੇ ਹੈਰਾਨੀਜਨਕ ਖਜ਼ਾਨੇ ਦੀ ਖੋਜ ਵਿੱਚ ਬਦਲ ਗਈ, ਜਦੋਂ ਸੀਵਰੇਜ ਲਈ ਖੁਦਾਈ ਕਰਦਿਆਂ ਉਸ ਨੂੰ ਲਗਭਗ 80 ਲੱਖ ਪੌਂਡ ਮੁੱਲ ਦਾ ਸੋਨਾ ਲੱਭਿਆ। ਇਹ ਖਜ਼ਾਨਾ ਬ੍ਰੱਸਲਜ਼ ਤੋਂ ਲਗਭਗ 30 ਕਿਲੋਮੀਟਰ ਦੂਰ ਸੇਂਟ ਗਿਲਜ਼ ਡੇਨਡਰਮੋਂਡ ਵਿਚ ਇਕ ਪੁਰਾਣੀ ਇਮਾਰਤ ਦੀ ਮੁਰੰਮਤ ਦੌਰਾਨ ਮਿਲਿਆ।

Ad Position 21
No active advertisement
ਅਜੀਤ ਡੈਸਕ 18-08-2026
ਲੰਡਨ, 17 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੈਲਜੀਅਮ ਵਿਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਉਸਾਰੀ ਦਾ ਕੰਮ ਕਰ ਰਹੇ 18 ਸਾਲਾ ਵਿਦਿਆਰਥੀ ਕੋਬੇ ਦੀ ਆਮ ਜਿਹੀ ਨੌਕਰੀ ਉਸ ਵੇਲੇ ਹੈਰਾਨੀਜਨਕ ਖਜ਼ਾਨੇ ਦੀ ਖੋਜ ਵਿੱਚ ਬਦਲ ਗਈ, ਜਦੋਂ ਸੀਵਰੇਜ ਲਈ ਖੁਦਾਈ ਕਰਦਿਆਂ ਉਸ ਨੂੰ ਲਗਭਗ 80 ਲੱਖ ਪੌਂਡ ਮੁੱਲ ਦਾ ਸੋਨਾ ਲੱਭਿਆ। ਇਹ ਖਜ਼ਾਨਾ ਬ੍ਰੱਸਲਜ਼ ਤੋਂ ਲਗਭਗ 30 ਕਿਲੋਮੀਟਰ ਦੂਰ ਸੇਂਟ ਗਿਲਜ਼ ਡੇਨਡਰਮੋਂਡ ਵਿਚ ਇਕ ਪੁਰਾਣੀ ਇਮਾਰਤ ਦੀ ਮੁਰੰਮਤ ਦੌਰਾਨ ਮਿਲਿਆ। ਮਜ਼ਦੂਰ ਨਵੀਂ ਸੀਵਰੇਜ ਪਾਈਪ ਪਾਉਣ ਲਈ ਕੰਮ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਸੋਨੇ ਦੇ ਸਿੱਕੇ ਅਤੇ ਸੋਨੇ ਦੀਆਂ ਇੱਟਾਂ ਮਿਲੀਆਂ। ਪੁਲਿਸ ਮੁਤਾਬਕ ਖਜ਼ਾਨੇ ਵਿਚ 49 ਸੋਨੇ ਦੀਆਂ ਇੱਟਾਂ ਅਤੇ ਵੱਡੀ ਗਿਣਤੀ ਵਿੱਚ ਪੁਰਾਣੇ ਸੋਨੇ ਦੇ ਸਿੱਕੇ ਸ਼ਾਮਲ ਹਨ। ਕੋਬੇ ਨੇ ਪਹਿਲਾਂ ਸਿੱਕਿਆਂ ਨੂੰ ਆਮ ਇੱਕ ਯੂਰੋ ਦੇ ਸਿੱਕੇ ਸਮਝਿਆ ਸੀ, ਪਰ ਜਦੋਂ ਹੋਰ ਖੁਦਾਈ ਕੀਤੀ ਗਈ ਤਾਂ ਸੋਨੇ ਦਾ ਵੱਡਾ ਭੰਡਾਰ ਸਾਹਮਣੇ ਆਇਆ। ਮਜ਼ਦੂਰਾਂ ਨੇ ਇਸ ਦੀ ਜਾਣਕਾਰੀ ਆਪਣੇ ਮਾਲਕ ਅਤੇ ਪੁਲਿਸ ਨੂੰ ਦਿੱਤੀ। ਪੁਲਿਸ ਨੇ ਸੋਨੇ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਾਈ-ਸਿਕਿਉਰਿਟੀ ਵਾਲਟ ਵਿੱਚ ਸੁਰੱਖਿਅਤ ਕਰ ਦਿੱਤਾ ਹੈ। ਹੁਣ 80 ਲੱਖ ਪੌਂਡ ਦਾ ਇਹ ਸੋਨਾ ਕਿਸ ਨੂੰ ਮਿਲੇਗਾ, ਇਹ ਅਜੇ ਤੈਅ ਨਹੀਂ ਹੋਇਆ। ਅਧਿਕਾਰੀ ਸੋਨੇ ਦੇ ਅਸਲ ਮਾਲਕ ਅਤੇ ਇਸ ਦੇ ਇਤਿਹਾਸ ਦੀ ਜਾਂਚ ਕਰ ਰਹੇ ਹਨ। ਸੰਭਾਵਿਤ ਦਾਅਵੇਦਾਰਾਂ ਵਿੱਚ ਪੁਰਾਣੀ ਵੈਨ ਐਸਚੇ ਪਰਿਵਾਰ ਦੇ ਵਾਰਸ, ਜਾਇਦਾਦ ਨਾਲ ਸਬੰਧਤ ਸੰਸਥਾ ਅਤੇ ਖਜ਼ਾਨਾ ਲੱਭਣ ਵਾਲੇ ਮਜ਼ਦੂਰ ਸ਼ਾਮਲ ਹੋ ਸਕਦੇ ਹਨ। ਰਿਪੋਰਟਾਂ ਅਨੁਸਾਰ ਬੈਲਜੀਅਮ ਦੇ ਕਾਨੂੰਨ ਤਹਿਤ ਸੰਭਾਵਿਤ ਅਸਲ ਮਾਲਕਾਂ ਦੇ ਦਾਅਵਿਆਂ ਲਈ ਲੰਮਾ ਇੰਤਜ਼ਾਰ ਵੀ ਕਰਨਾ ਪੈ ਸਕਦਾ ਹੈ। ਫਿਲਹਾਲ 18 ਸਾਲਾ ਕੋਬੇ ਕਰੋੜਾਂ ਦੇ ਖਜ਼ਾਨੇ ਦਾ ਖੋਜੀ ਤਾਂ ਬਣ ਗਿਆ ਹੈ, ਪਰ ਉਸ ਨੂੰ ਇਸ ਵਿੱਚੋਂ ਕਿੰਨਾ ਹਿੱਸਾ ਜਾਂ ਕੋਈ ਇਨਾਮ ਮਿਲੇਗਾ, ਇਸ ਦਾ ਫੈਸਲਾ ਹੋਣਾ ਅਜੇ ਬਾਕੀ ਹੈ।
Ad Position 22
No active advertisement
ਪਿਛਲੀ ਖ਼ਬਰ ਮੈਲਬੌਰਨ ’ਚ ਤਿਰੰਗਾ ਲਹਿਰਾ ਕੇ ਮਨਾਇਆ ਭਾਰਤ ਦਾ ਆਜ਼ਾਦੀ ਦਿਹਾੜਾ ਅਗਲੀ ਖ਼ਬਰ ‘ ਹੀਰੋਜ਼’ ਦੀ ਅਦਾਕਾਰਾ ਹੇਡਨ ਪੈਨੇਟੀਅਰ ਦਾ 36 ਸਾਲ ਦੀ ਉਮਰ ਵਿੱਚ ਦਿਹਾਂਤ
Ad Position 24