12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਜੰਮੂ-ਕਸ਼ਮੀਰ ਵਿਚ ਲਾਪਤਾ ਹੋਏ 2 ਵਿਸ਼ੇਸ਼ ਪੁਲਿਸ ਅਧਿਕਾਰੀਆਂ ਦੀਆਂ ਮਿਲੀਆਂ ਲਾਸ਼ਾਂ

ਸ੍ਰੀਨਗਰ, 12 ਨਵੰਬਰ- ਬੁੱਧਵਾਰ ਸ਼ਾਮ ਨੂੰ ਲਾਪਤਾ ਹੋਏ ਜੰਮੂ-ਕਸ਼ਮੀਰ ਪੁਲਿਸ ਦੇ ਦੋ ਵਿਸ਼ੇਸ਼ ਪੁਲਿਸ ਅਧਿਕਾਰੀਆਂ (ਐਸ.ਪੀ.ਓ.) ਦੀਆਂ ਲਾਸ਼ਾਂ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਮਾਰਵਾਹ ਜੰਗਲ ਵਿਚੋਂ ਮਿਲੀਆਂ ਹਨ। ਦੋਵਾਂ ਦੀਆਂ ਲਾਸ਼ਾਂ ’ਤੇ ਵੱਡੀ ਗਿਣਤੀ ਗੋਲੀਆਂ ਦੇ ਨਿਸ਼ਾਨ ਸਨ ਅਤੇ ਉਨ੍ਹਾਂ ਦੇ ਹਥਿਆਰ ਗਾਇਬ ਸਨ।

Ad Position 21
No active advertisement
ਅਜੀਤ ਡੈਸਕ 12-11-2026

ਸ੍ਰੀਨਗਰ, 12 ਨਵੰਬਰ- ਬੁੱਧਵਾਰ ਸ਼ਾਮ ਨੂੰ ਲਾਪਤਾ ਹੋਏ ਜੰਮੂ-ਕਸ਼ਮੀਰ ਪੁਲਿਸ ਦੇ ਦੋ ਵਿਸ਼ੇਸ਼ ਪੁਲਿਸ ਅਧਿਕਾਰੀਆਂ (ਐਸ.ਪੀ.ਓ.) ਦੀਆਂ ਲਾਸ਼ਾਂ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਮਾਰਵਾਹ ਜੰਗਲ ਵਿਚੋਂ ਮਿਲੀਆਂ ਹਨ। ਦੋਵਾਂ ਦੀਆਂ ਲਾਸ਼ਾਂ ’ਤੇ ਵੱਡੀ ਗਿਣਤੀ ਗੋਲੀਆਂ ਦੇ ਨਿਸ਼ਾਨ ਸਨ ਅਤੇ ਉਨ੍ਹਾਂ ਦੇ ਹਥਿਆਰ ਗਾਇਬ ਸਨ।

ਦੋਵੇਂ ਫੌਜ ਨਾਲ ਇਲਾਕੇ ਦੀ ਤਲਾਸ਼ੀ ਲਈ ਗਏ ਸਨ। ਜਦੋਂ ਉਹ ਲਾਪਤਾ ਹੋਏ ਤਾਂ ਜੰਗਲ ਵਿਚੋਂ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਮ੍ਰਿਤਕ ਸੈਨਿਕਾਂ ਦੀ ਪਛਾਣ ਰਸ਼ਪਾਲ ਕੁਮਾਰ ਅਤੇ ਬੌਬੀ ਚੰਦ ਵਜੋਂ ਹੋਈ ਹੈ। ਦੋਵਾਂ ਐਸ.ਪੀ.ਓ. ਦੇ ਲਾਪਤਾ ਹੋਣ ਦੇ ਸਮੇਂ, ਉਸੇ ਖੇਤਰ ਵਿਚ ਏਅਰਟੈੱਲ ਨੈੱਟਵਰਕ ਸੇਵਾਵਾਂ ਵਿਚ ਵਿਘਨ ਪੈਣ ਦੀ ਜਾਣਕਾਰੀ ਵੀ ਸਾਹਮਣੇ ਆਈ ਸੀ। ਏਅਰਟੈੱਲ ਕੰਪਨੀ ਨੇ ਇਸ ਸਾਲ 10 ਮਾਰਚ ਨੂੰ ਮਾਰਵਾਹ ਇਲਾਕੇ ਵਿਚ ਪਹਿਲੀ ਵਾਰ ਮੋਬਾਈਲ ਨੈੱਟਵਰਕ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।

Ad Position 22
No active advertisement
ਅਗਲੀ ਖ਼ਬਰ ਜੰਮੂ-ਕਸ਼ਮੀਰ : ਸਾਂਝੇ ਆਪ੍ਰੇਸ਼ਨ ਦੌਰਾਨ ਇਕ ਸ਼ੱਕੀ ਕਾਬੂ, 2 ਹੈਂਡ ਗ੍ਰਨੇਡ ਬਰਾਮਦ
Ad Position 24