04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਪ੍ਰਧਾਨ ਮੰਤਰੀ ਕਾਰਨੀ ਨੇ ਕਨਿਸ਼ਕ ਦੇ ਪੀੜਤਾਂ ਨੂੰ ਕੀਤਾ ਯਾਦ

Ad Position 21
No active advertisement
ਅਜੀਤ ਡੈਸਕ 24-06-2026
ਓਟਾਵਾ, 23 ਜੂਨ (ਪੀ.ਟੀ.ਆਈ.)- ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ 41 ਸਾਲ ਪਹਿਲਾਂ ਏਅਰ ਇੰਡੀਆ ਉਡਾਣ 182 ਕਨਿਸ਼ਕ ਬੰਬ ਧਮਾਕੇ ਦੇ ਪੀੜਤਾਂ ਨੂੰ ਯਾਦ ਕਰਦੇ ਹੋਏ ਇਸ ਨੂੰ ‘ਦੇਸ਼ ਦੇ ਇਤਿਹਾਸ ’ਚ ਸਭ ਤੋਂ ਘਾਤਕ ਹਮਲਾ’ ਦੱਸਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੈਨੇਡਾ ਹਰ ਤਰ੍ਹਾਂ ਦੇ ਹਿੰਸਕ ਕੱਟੜਵਾਦ ਦੇ ਵਿਰੁੱਧ ਖੜ੍ਹਾ ਹੈ। ਮਾਂਟਰੀਅਲ-ਨਵੀਂ ਦਿੱਲੀ ਏਅਰ ਇੰਡੀਆ ‘ਕਨਿਸ਼ਕ’ ਫਲਾਈਟ 182 ’ਚ 23 ਜੂਨ, 1985 ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਉਤਰਨ ਤੋਂ 45 ਮਿੰਟ ਪਹਿਲਾਂ ਧਮਾਕਾ ਹੋ ਗਿਆ ਸੀ। ਜਿਸ ’ਚ ਸਵਾਰ ਸਾਰੇ 329 ਲੋਕ ਮਾਰੇ ਗਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਕੈਨੇਡੀਅਨ ਸਨ। ‘ਆਪ੍ਰੇਸ਼ਨ ਬਲੂਸਟਾਰ’ ਦੇ ਬਦਲੇ ’ਚ ਸਿੱਖ ਕਾਰਕੂਨਾਂ ’ਤੇ ਇਸ ਬੰਬ ਧਮਾਕੇ ਦਾ ਦੋਸ਼ ਲਗਾਇਆ ਗਿਆ ਸੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਰਾਸ਼ਟਰੀ ਯਾਦਗਾਰੀ ਦਿਵਸ ’ਤੇ ਅਸੀਂ ਫਲਾਈਟ 182 ਦੇ ਪੀੜਤਾਂ ਤੇ ਉਨ੍ਹਾਂ ਸਾਰਿਆਂ ਦਾ ਸਨਮਾਨ ਕਰਦੇ ਹਾਂ ਜਿਨ੍ਹਾਂ ਨੇ ਹਿੰਸਕ ਕੱਟੜਵਾਦ ਦੀਆਂ ਕਾਰਵਾਈਆਂ ’ਚ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ ਪਾਕਿਸਤਾਨ ’ਤੇ 4-3 ਨਾਲ ਕੀਤੀ ਜਿੱਤ ਦਰਜ ਅਗਲੀ ਖ਼ਬਰ ਵਿਸ਼ਵ ਕੱਪ ਕਾਰਨ ਵੈਨਕੂਵਰ ਹਵਾਈ ਅੱਡੇ ਤੋਂ ਜਪਾਨ ਤੇ ਦੱਖਣੀ ਕੋਰੀਆ ਲਈ ਉਡਾਣਾਂ ਵਿਚ ਵੱਡਾ ਵਾਧਾ
Ad Position 24